ਚੰਡੀਗੜ੍ਹ ''ਚ ਵਧਿਆ ''ਕੋਰੋਨਾ'' ਦਾ ਕਹਿਰ, 5 ਹੋਰ ਲੋਕਾਂ ਦੀ ਰਿਪੋਰਟ ਪਾਜ਼ੇਟਿਵ

Sunday, May 24, 2020 - 08:30 AM (IST)

ਚੰਡੀਗੜ੍ਹ ''ਚ ਵਧਿਆ ''ਕੋਰੋਨਾ'' ਦਾ ਕਹਿਰ, 5 ਹੋਰ ਲੋਕਾਂ ਦੀ ਰਿਪੋਰਟ ਪਾਜ਼ੇਟਿਵ

ਚੰਡੀਗੜ੍ਹ (ਭਗਵਤ) : ਚੰਡੀਗੜ੍ਹ 'ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ ਅਤੇ ਨਿੱਤ ਨਵੇਂ ਕੇਸ ਸਾਹਮਣੇ ਆ ਰਹੇ ਹਨ। ਇਸ ਦੇ ਮੱਦੇਨਜ਼ਰ ਸ਼ਹਿਰ ਦੀ ਬਾਪੂਧਾਮ ਕਾਲੋਨੀ 'ਚ 5 ਹੋਰ ਮਰੀਜ਼ਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ। ਇਨ੍ਹਾਂ ਮਰੀਜ਼ਾਂ 'ਚ 18 ਸਾਲਾਂ ਦਾ ਨੌਜਵਾਨ, 23 ਸਾਲਾਂ ਦੀ ਔਰਤ, 30 ਸਾਲਾਂ ਦੀਆਂ 2 ਔਰਤਾਂ ਅਤੇ 37 ਸਾਲਾਂ ਦੀ ਔਰਤ 'ਚ ਕੋਰੋਨਾ ਵਾਇਰਸ ਦੀ ਪੁਸ਼ਟੀ ਕੀਤੀ ਗਈ ਹੈ। ਇਸ ਦੇ ਨਾਲ ਹੀ ਸ਼ਹਿਰ 'ਚ ਕੁੱਲ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਵੱਧ ਕੇ 238 ਹੋ ਗਈ ਹੈ, ਜਦੋਂ ਕਿ ਸ਼ਹਿਰ 'ਚ ਇਸ ਸਮੇਂ ਕੋਰੋਨਾ ਵਾਇਰਸ ਦੇ 56  ਐਕਟਿਵ ਕੇਸ ਚੱਲ ਰਹੇ ਹਨ।

PunjabKesari
ਸ਼ਨੀਵਾਰ ਨੂੰ ਇੱਕਠੇ 14 ਕੋਰੋਨਾ ਕੇਸ ਆਏ ਸਾਹਮਣੇ
ਸ਼ਹਿਰ 'ਚ ਸ਼ਨੀਵਾਰ ਨੂੰ ਕੋਰੋਨਾ ਵਾਇਰਸ ਦੇ ਇਕੱਠੇ 14 ਨਵੇਂ ਮਾਮਲੇ ਸਾਹਮਣੇ ਆਏ ਸਨ। ਸਾਰੇ ਨਵੇਂ ਮਰੀਜ਼ ਕੋਰੋਨਾ ਹਾਟ ਸਪਾਟ ਬਾਪੂਧਾਮ ਕਾਲੋਨੀ ਨਾਲ ਸਬੰਧਿਤ ਸਨ। ਪਹਿਲਾਂ ਸਵੇਰੇ 3 ਕੋਰੋਨਾ ਕੇਸਾਂ ਦੀ ਪੁਸ਼ਟੀ ਹੋਈ ਸੀ, ਜਿਨ੍ਹਾਂ 'ਚ 17 ਸਾਲਾਂ ਦਾ ਨੌਜਵਾਨ, 34 ਸਾਲਾਂ ਦਾ ਵਿਅਕਤੀ ਅਤੇ 24 ਸਾਲਾਂ ਦਾ ਨੌਜਵਾਨ ਸ਼ਾਮਲ ਸੀ। ਇਸ ਤੋਂ ਬਾਅਦ ਸ਼ਨੀਵਾਰ ਸ਼ਾਮ ਨੂੰ 3 ਨਵੇਂ ਮਾਮਲਿਆਂ ਦੀ ਪੁਸ਼ਟੀ ਕੀਤੀ ਗਈ, ਜਿਨ੍ਹਾਂ 'ਚੋਂ 38 ਸਾਲਾਂ ਦੀ ਔਰਤ, 18 ਸਾਲਾਂ ਦਾ ਨੌਜਵਾਨ ਅਤੇ 36 ਸਾਲਾਂ ਦੀ ਔਰਤ 'ਚ ਕੋਰੋਨਾ ਵਾਇਰਸ ਦੀ ਪੁਸ਼ਟੀ ਕੀਤੀ ਗਈ ਸੀ। ਇਹ ਸਾਰੇ ਮਰੀਜ਼ ਪਹਿਲਾਂ ਤੋਂ ਪਾਜ਼ੇਟਿਵ ਆਏ ਮਰੀਜ਼ਾਂ ਦੇ ਸੰਪਰਕ 'ਚ ਆਏ ਸਨ। ਇਸ ਤੋਂ ਬਾਅਦ ਦੇਰ ਰਾਤ ਬਾਪੂਧਾਮ ਕਾਲੋਨੀ ਤੋਂ ਹੀ 8 ਹੋਰ ਕੋਰੋਨਾ ਪਾਜ਼ੇਟਿਵ ਮਾਮਲਿਆਂ ਦੀ ਪੁਸ਼ਟੀ ਹੋਈ। ਇਨ੍ਹਾਂ ਮਰੀਜ਼ਾਂ 'ਚ 12, 13 ਅਤੇ 17 ਸਾਲਾਂ ਦੇ 3 ਲੜਕੇ, 14, 15 ਸਾਲ ਦੀਆਂ 2 ਲੜਕੀਆਂ, 35 ਸਾਲਾਂ ਦੀ ਔਰਤ, 24 ਸਾਲਾਂ ਦਾ ਇਕ ਨੌਜਵਾਨ ਅਤੇ 42 ਸਾਲਾਂ ਦਾ ਵਿਅਕਤੀ ਸ਼ਾਮਲ ਸੀ। ਇਨ੍ਹਾਂ ਨਵੇਂ ਕੇਸਾਂ ਤੋਂ ਬਾਅਦ ਬਾਪੂਧਾਮ ਕਾਲੋਨੀ ਦੇ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। 


author

Babita

Content Editor

Related News