ਹਾਈਵੇ ’ਤੇ ਲੁੱਟਾਂ-ਖੋਹਾਂ ਕਰਨ ਵਾਲੇ ਗੈਂਗ ਦੇ 5 ਮੈਂਬਰ ਚੜ੍ਹੇ ਪੁਲਸ ਦੇ ਅੜਿੱਕੇ

04/09/2023 12:01:15 AM

ਫਗਵਾੜਾ (ਜਲੋਟਾ)-ਫਗਵਾੜਾ ਪੁਲਸ ਨੇ ਹਾਈਵੇ ’ਤੇ ਲੁੱਟਾਂ-ਖੋਹਾਂ ਕਰਨ ਵਾਲੇ ਗੈਂਗ ਦੇ 5 ਮੈਂਬਰਾਂ ਨੂੰ ਫਗਵਾੜਾ ਪੁਲਸ ਨੇ ਕਾਬੂ ਕਰਨ ’ਚ ਸਫ਼ਲਤਾ ਹਾਸਲ ਕੀਤੀ ਹੈ। ਜਸਪ੍ਰੀਤ ਸਿੰਘ ਉਪ ਪੁਲਸ ਕਪਤਾਨ ਸਬ-ਡਵੀਜ਼ਨ ਫਗਵਾੜਾ ਦੀ ਨਿਗਰਾਨੀ ਹੇਠ ਇੰਸਪੈਕਟਰ ਊਸ਼ਾ ਰਾਣੀ ਮੁੱਖ ਅਫ਼ਸਰ ਥਾਣਾ ਸਦਰ ਫਗਵਾੜਾ ਨੇ ਸੁਵਿੰਦਰ ਸਿੰਘ ਪੁੱਤਰ ਮੇਲਾ ਸਿੰਘ ਵਾਸੀ ਤੱਗੜ ਕਲਾਂ ਥਾਣਾ ਮੁਕੇਰੀਆਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਬਿਆਨਾਂ ’ਤੇ ਦਰਜ ਮੁਕੱਦਮਾ ਨੰਬਰ 022 ਮਿਤੀ 03-04-2023 ਅ/ਧ 379 ਬੀ ਵਾਧਾ ਜੁਰਮ 365 ,120 ਬੀ ਭ:ਦ ਥਾਣਾ ਸਦਰ ਫਗਵਾੜਾ ਦੀ ਤਫ਼ਤੀਸ਼ ਅਮਲ ’ਚ ਲਿਆਂਦੀ । ਇਸ ਦੌਰਾਨ ਨਾਮਜ਼ਦ ਦੋਸ਼ੀ ਰਫ਼ੀਕ ਮੁਹੰਮਦ ਪੁੱਤਰ ਰੋਸ਼ਮ ਵਾਸੀ ਹਰਦੋਫਰਾਲਾ, ਥਾਣਾ ਜਮਸ਼ੇਰ ਜ਼ਿਲ੍ਹਾ ਜਲੰਧਰ, ਰਹਿਮਤ ਅਲੀ ਪੁੱਤਰ ਮਸਕੀਨ ਅਲੀ ਵਾਸੀ ਵਡਾਲਾ ਨੇੜੇ ਰੁੜਕਾ ਤਹਿਸੀਲ ਫਿਲੌਰ ਜ਼ਿਲ੍ਹਾ ਜਲੰਧਰ ਹਾਲ ਵਾਸੀ ਰੂਪੋਵਾਲ ਥਾਣਾ ਗੁਰਾਇਆ ਜ਼ਿਲ੍ਹਾ ਜਲੰਧਰ, ਮਨਮੀਤ ਸਿੰਘ ਪੁੱਤਰ ਪਰਮਜੀਤ ਸਿੰਘ ਵਾਸੀ ਭਰੋ ਮਜਾਰਾ ਜ਼ਿਲ੍ਹਾ ਐੱਸ. ਬੀ. ਐੱਸ. ਨਗਰ ਨੂੰ 6 ਅਪ੍ਰੈਲ 2023 ਨੂੰ ਗ੍ਰਿਫ਼ਤਾਰ ਕੀਤਾ ਗਿਆ, ਜਿਨ੍ਹਾਂ ਨੂੰ ਅਦਾਲਤ ’ਚ ਪੇਸ਼ ਕਰਕੇ ਪੁਲਸ ਰਿਮਾਂਡ ਹਾਸਲ ਕੀਤਾ ਗਿਆ।

ਇਹ ਖ਼ਬਰ ਵੀ ਪੜ੍ਹੋ : ਕੈਬਨਿਟ ਮੰਤਰੀ ਅਮਨ ਅਰੋੜਾ ਨੇ ਸੇਵਾ ਕੇਂਦਰਾਂ ਨੂੰ ਲੈ ਕੇ ਡਿਪਟੀ ਕਮਿਸ਼ਨਰਾਂ ਨੂੰ ਜਾਰੀ ਕੀਤੇ ਨਿਰਦੇਸ਼

PunjabKesari

ਪੁੱਛਗਿੱਛ ਦੌਰਾਨ ਰਫ਼ੀਕ ਮੁਹੰਮਦ ਪੁੱਤਰ ਰੋਸ਼ਮ ਵਾਸੀ ਹਰਦੋਫਰਾਲਾ, ਥਾਣਾ ਜਮਸ਼ੇਰ ਜ਼ਿਲ੍ਹਾ ਜਲੰਧਰ, ਰਹਿਮਤ ਅਲੀ ਪੁੱਤਰ ਮਸਕੀਨ ਅਲੀ ਵਾਸੀ ਵਡਾਲਾ ਨੇੜੇ ਰੁੜਕਾ ਤਹਿਸੀਲ ਫਿਲੌਰ ਜ਼ਿਲ੍ਹਾ ਜਲੰਧਰ ਹਾਲ ਵਾਸੀ ਰੂਪੋਵਾਲ ਥਾਣਾ ਗੁਰਾਇਆ ਜ਼ਿਲ੍ਹਾ ਜਲੰਧਰ, ਮਨਮੀਤ ਸਿੰਘ ਪੁੱਤਰ ਪਰਮਜੀਤ ਸਿੰਘ ਵਾਸੀ ਭਰੋ ਮਜਾਰਾ ਜ਼ਿਲ੍ਹਾ ਐੱਸ. ਬੀ. ਐੱਸ. ਨਗਰ ਅਤੇ ਮੁਰਾਦ ਅਲੀ ਪੁੱਤਰ ਜੁਮਨ ਵਾਸੀ ਖਟੜਾ ਚੌਹਾਰਮ ਥਾਣਾ ਡੇਹਲੋਂ, ਖੰਨਾ, ਸੰਦੀਪ ਸਿੰਘ ਉਰਫ ਗੋਲਡੀ ਪੁੱਤਰ ਕੁਲਦੀਪ ਸਿੰਘ ਵਾਸੀ ਚਾਚੋਵਾਲ ਜ਼ਿਲ੍ਹਾ ਜਲੰਧਰ, ਰਜ਼ਾਕ ਪੁੱਤਰ ਮਸਕੀਨ ਅਲੀ ਵਾਸੀ ਜੀਦੋਵਾਲ ਥਾਣਾ ਸਦਰ ਬੰਗਾ ਜ਼ਿਲ੍ਹਾ ਐੱਸ. ਬੀ. ਐੱਸ. ਨਗਰ, ਰਜਿੰਦਰ ਕੁਮਾਰ ਉਰਫ ਗੁੱਡੂ ਪੁੱਤਰ ਅਯੁੱਧਿਆ ਵਾਸੀ ਹਰਦਾਸਪੁਰ, ਥਾਣਾ ਸਤਨਾਮਪੁਰਾ ਫਗਵਾੜਾ ਨੂੰ ਮੁਕੱਦਮੇ ’ਚ ਨਾਮਜ਼ਦ ਕੀਤਾ ਗਿਆ। ਮੁਰਾਦ ਅਲੀ ਅਤੇ ਰਜਿੰਦਰ ਕੁਮਾਰ ਉਰਫ ਗੁੱਡੂ ਨੂੰ 7 ਅਪ੍ਰੈਲ 2023 ਨੂੰ ਮੁਕੱਦਮੇ ’ਚ ਗ੍ਰਿਫ਼ਤਾਰ ਕੀਤਾ ਗਿਆ। ਇਹ ਰਫੀਕ ਮੁਹੰਮਦ ਬਾਕੀ ਸਾਰਿਆਂ ਨਾਲ ਮਿਲ ਕੇ ਰਜਿੰਦਰ ਕੁਮਾਰ ਗੁੱਡੂ, ਜੋ ਲਾਅ ਗੇਟ ਟੂਰ ਟ੍ਰੈਵਲ ਦਾ ਕੰਮ ਕਰਦਾ ਹੈ, ਉਸ ਕੋਲੋਂ ਗੱਡੀਆਂ ਲੈ ਕੇ ਰੇਕੀ ਕਰਦੇ ਸੀ ਤੇ ਮੌਕਾ ਪਾ ਕੇ ਗੱਡੀਆਂ ਚੋਰੀ ਤੇ ਖੋਂਹਦੇ ਸੀ ਤੇ ਅੱਗੇ ਦੂਜੇ ਸੂਬੇ ’ਚ ਮੁਰਾਦ ਅਲੀ ਵੇਚ ਦਿੰਦਾ ਸੀ।

ਇਹ ਖ਼ਬਰ ਵੀ ਪੜ੍ਹੋ : ਤੇਜ਼ ਰਫ਼ਤਾਰ ਟਰੱਕ ਹੇਠਾਂ ਆਉਣ ਨਾਲ ਔਰਤ ਦੀ ਦਰਦਨਾਕ ਮੌਤ

PunjabKesari

ਇਸ ਕੇਸ ’ਚ ਵੀ ਇਨ੍ਹਾਂ ਨੇ ਦੋ ਕਾਰਾਂ ਰਜਿੰਦਰ ਕੁਮਾਰ ਗੁੱਡੂ ਤੋਂ ਲਈਆਂ ਤੇ ਰੇਕੀ ਕੀਤੀ। ਇਸ ਦੌਰਾਨ 2 ਅਪ੍ਰੈਲ 2023 ਨੂੰ ਦੁਪਹਿਰ ਸਮੇਂ ਈਸਟ ਵੁੱਡ ਵਿਲੇਜ ਫਗਵਾੜਾ ਤੋਂ ਟਿੱਪਰ ਨੰਬਰ ਪੀ ਬੀ 07 ਸੀ ਬੀ 6363 ਨੂੰ ਉਸ ਦੇ ਡਰਾਈਵਰ ਨੂੰ ਆਪਣੀਆਂ ਗੱਲਾਂ ’ਚ ਪਾ ਕੇ ਰੇਤਾ ਖਰੀਦਣ ਦੇ ਬਹਾਨੇ ਉਸ ਨੂੰ ਰਸਤਾ ਦਿਖਾਉਣ ਲਈ ਨਾਲ ਕਾਰ ’ਚ ਲਿਜਾ ਕੇ ਰਸਤੇ ਵਿਚ ਰਹਿਮਤ ਅਲੀ, ਰਜ਼ਾਕ ,ਸੰਦੀਪ ਸਿੰਘ ਗੋਲਡੀ ਨੇ ਉਸ ਦਾ ਪਰਸ, ਮੋਬਾਈਲ ਅਤੇ ਟਿੱਪਰ ਦੀ ਚਾਬੀ ਖੋਹ ਲਈ ਅਤੇ ਪਿੱਛੇ ਗੱਡੀ ’ਚ ਆਉਂਦੇ ਰਫੀਕ ਮੁਹੰਮਦ ਅਤੇ ਮਨਮੀਤ ਸਿੰਘ ਕੋਲ ਪਲਾਹੀ ਪੁਲ ਲਾਗੇ ਸੁੱਟ ਦਿੱਤੀ, ਜਿਨ੍ਹਾਂ ਚੁੱਕ ਕੇ ਟਿੱਪਰ ਚੋਰੀ ਕਰ ਲਿਆ। ਰਹਿਮਤ ਅਲੀ ਹੁਣੀਂ ਡਰਾਈਵਰ ਨੂੰ ਘੁਮਾ-ਫਿਰਾ ਕੇ ਕੰਗ ਸਾਹਬੂ ਕੋਲ ਉਤਾਰ ਦਿੱਤਾ ਤੇ ਉਸ ਨੂੰ ਉਸ ਦੇ 3000 ਰੁਪਏ ਤੇ ਲਾਇਸੈਂਸ ਦੇ ਦਿੱਤਾ।

PunjabKesari

ਬਾਅਦ ’ਚ ਰਫੀਕ ਮੁਹੰਮਦ ਕਾਰ ਵਿਚ ਅਤੇ ਮਨਮੀਤ ਸਿੰਘ ਟਿੱਪਰ ਲੈ ਕੇ ਖੰਨਾ ਮੁਰਾਦ ਅਲੀ ਕੋਲ ਪਹੁੰਚੇ, ਜਿਥੋਂ ਮਨਮੀਤ ਸਿੰਘ ਅਤੇ ਮੁਰਾਦ ਅਲੀ ਅੱਗੇ ਚੱਲ ਪਏ ਤੇ ਰਫੀਕ ਵੀ ਇਨ੍ਹਾਂ ਨੂੰ ਐਸਕਾਰਟ ਕਰਦਾ ਰਿਹਾ ਅਤੇ ਸ਼ੰਬੂ ਬਾਰਡਰ ’ਤੇ ਮਨਮੀਤ ਸਿੰਘ ਟਰੱਕ ਛੱਡ ਕੇ ਵਾਪਸ ਆ ਗਿਆ ਅਤੇ ਅੱਗੇ ਮੁਰਾਦ ਅਲੀ ਲੈ ਕੇ ਗਿਆ ਅਤੇ ਕਾਂਧਲਾ ਨੇੜੇ ਸ਼ਾਮਲੀ ਯੂ. ਪੀ. ਪਾਰਕਿੰਗ ’ਚ ਖੜ੍ਹਾ ਕਰ ਕੇ ਆ ਗਏ । ਇਹ ਟਰੱਕ ਮੁਰਾਦ ਅਲੀ ਦੀ ਨਿਸ਼ਾਨਦੇਹੀ ’ਤੇ ਬਰਾਮਦ ਕੀਤਾ ਗਿਆ। ਇਨ੍ਹਾਂ ਵੱਲੋਂ ਲਾਅ ਗੇਟ ਤੋਂ ਇਕ ਟ੍ਰੈਕਟਰ ਟਰਾਲੀ ਸਵਰਾਜ ਕੁਝ ਸਮਾਂ ਪਹਿਲਾਂ ਚੋਰੀ ਕੀਤੀ ਗਈ ਸੀ, ਜੋ ਰਹਿਮਤ ਅਲੀ ਤੇ ਮਨਮੀਤ ਸਿਘ ਤੋਂ ਬਰਾਮਦ ਕੀਤੀ ਗਈ ਹੈ। ਵਾਰਦਾਤਾਂ ’ਚ ਵਰਤੀਆਂ ਕਾਰਾਂ ਬ੍ਰੀਜ਼ਾ ਅਤੇ ਔਰਾ ਵੀ ਬਰਾਮਦ ਕਰ ਲਈਆਂ ਗਈਆਂ ਹਨ। ਦੋਸ਼ੀਆਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ । ਹੋਰ ਵੀ ਅਹਿਮ ਖ਼ੁਲਾਸੇ ਹੋਣ ਦੀ ਉਮੀਦ ਹੈ ।


Manoj

Content Editor

Related News