ਤਿੰਨ ਜਿਲ੍ਹਿਆਂ ਵਿੱਚ ਲੁੱਟਾਂ ਖੋਹਾਂ ਕਰਨ ਵਾਲੇ ਗਿਰੋਹ ਦੇ 5 ਮੈਂਬਰ ਕਾਬੂ

11/08/2018 7:10:06 PM

ਲੋਹੀਆਂ ਖਾਸ (ਮਨਜੀਤ) ਸਥਾਨਕ ਥਾਣੇ ਦੀ ਪੁਲਸ ਨੂੰ ਉਸ ਵੇਲੇ ਵੱਡੀ ਸਫਲਤਾ ਹੱਥ ਲੱਗੀ ਜਦੋਂ ਦਰਜ਼ਨਾਂ ਹੀ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਲੁਟੇਰਾ ਗਿਰੋਹ ਦੇ ਪੰਜ ਮੈਂਬਰਾਂ ਨੂੰ ਕਾਬੂ ਕਰ ਲਿਆ ਗਿਆ। ਜਾਣਕਾਰੀ ਦਿੰਦੇ ਹੋਏ ਐੱਸ. ਐੱਚ.ਓ. ਸੁਰਿੰਦਰ ਕੁਮਾਰ ਥਾਣਾ ਮੁਖੀ ਲੋਹੀਆਂ ਨੇ ਦੱਸਿਆ ਕਿ ਮੁਖਬਰ ਖਾਸ ਦੀ ਇਤਹਾਲ 'ਤੇ ਸੁਰਜੀਤ ਸਿੰਘ ਪੁੱਤਰ ਗੁਰਮੇਜ ਸਿੰਘ ਵਾਸੀ ਪਿੰਡ ਖਵਾਜਾ ਖੜਕ ਥਾਣਾ ਘੱਲ ਖੁਰਦ ਜਿਲਾ ਫਿਰੋਜ਼ਪੁਰ, ਬਲਵਿੰਦਰ ਸਿੰਘ ਉਰਫ ਰਾਜਾ ਪੁੱਤਰ ਮਹਿੰਦਰ ਸਿੰਘ, ਬੱਗਾ ਸਿੰਘ ਉਰਫ ਬੱਗਾ ਪੁੱਤਰ ਦਰਸ਼ਨ ਸਿੰਘ ਦੋਵੇਂ ਵਾਸੀ ਪਿੰਡ ਮੰਦਰ ਕਲਾ ਥਾਣਾ ਫਤਿਹਗੜ੍ਹ ਜਿਲਾ ਮੋਗਾ, ਗੁਰਜੰਟ ਸਿੰਘ ਉਰਫ ਜੰਟਾ ਪੁੱਤਰ ਬੱਗਾ ਸਿੰਘ ਵਾਸੀ ਪਿੰਡ ਬੋਗੇਵਾਲ ਥਾਣਾ ਫਤਿਹਗੜ੍ਹ ਜਿਲਾ ਮੋਗਾ, ਸੁਖਜਿੰਦਰ ਸਿੰਘ ਉਰਫ ਜੱਗੂ ਪੁੱਤਰ ਚੰਬਾ ਸਿੰਘ ਵਾਸੀ ਕਿਸ਼ਨਪੁਰਾ ਥਾਣਾ ਭਾਈ ਕੋਟ ਜਿਲਾ ਮੁਕਤਸਰ ਨੂੰ ਕਾਬੂ ਕਰਕੇ ਮੁਲਜ਼ਮਾਂ ਖਿਲਾਫ ਧਾਰਾ 399, 402, ਭ: ਦ, 15 18 , 21, 22-61-85 ਐੱਨ. ਡੀ. ਪੀ. ਐੱਸ ਤਹਿਤ ਮਾਮਲਾ ਦਰਜ਼ ਕਰਦੇ ਹੋਏ ਮੁੱਢਲੀ ਤਫਤੀਸ਼ ਅਮਲ ਵਿੱਚ ਲਿਆਂਦੀ। 
ਥਾਣਾ ਮੁਖੀ ਨੇ ਦੱਸਿਆ ਕਿ ਉਕਤ ਕਾਬੂ ਕੀਤੇ ਗਏ ਮੁਲਜ਼ਮਾਂ ਵੱਲੋਂ ਵੱਖ-ਵੱਖ ਥਾਂਵਾਂ 'ਤੇ ਦੱਸੀ ਗਈ ਨਿਸ਼ਾਨ ਦੇਹੀ ਤੋਂ ਪੰਜ ਮੋਟਰਸਾਕਿਲ, ਸੋਨੇ ਦੇ ਗਹਿਣੇ, 385 ਨਸ਼ੀਲਾ ਪਦਾਰਥ, ਨਗਦ ਰੁਪਏ, ਮੋਬਾਇਲ ਫੋਨ, ਲੈਪਟਾਪ, ਟੈਬਲੇਟ, ਹੈਂਡੀ ਕੈਮਰੇ ਸਮੇਤ ਤੇਜ਼ਧਾਰ ਹਥਿਆਰ ਵਜੋਂ ਲੋਹੇ ਦਾ ਦਾਤਰ, ਕਿਰਪਾਨ, ਲੋਹੇ ਦੀ ਰਾਡ ਤੇ ਹਥੋੜਾ ਆਦਿ ਬਰਮਾਦ ਹੋਇਆ। 


ਬੇੜੀ ਰਾਂਹੀ ਦਰਿਆ ਪਾਰ ਕਰਕੇ ਲੋਹੀਆਂ ਇਲਾਕੇ ਵਿੱਚ ਦਿੰਦੇ ਸਨ ਵਾਰਦਾਤਾ ਨੂੰ ਅੰਜਾਮ-ਥਾਣਾ ਮੁਖੀ
ਥਾਣਾ ਮੁਖੀ ਸੁਰਿੰਦਰ ਕੁਮਾਰ ਦੇ ਦੱਸਿਆ ਕਿ ਤਫਤੀਸ਼ ਦੌਰਾਣ ਮੁਲਜ਼ਮਾਂ ਨੇ ਮੰਨਿਆ ਕਿ ਉਹ ਰਾਤ ਦੇ ਹਨੇਰੇ ਵਿੱਚੋਂ ਸਤੁਲਜ ਦਰਿਆ ਨੂੰ ਬੇੜੀ ਰਾਂਹੀ ਪਾਰ ਕਰਕੇ ਲੋਹੀਆਂ ਇਲਾਕੇ ਵਿੱਚ ਦਾਖਲ ਹੁੰਦੇ ਸੀ ਤੇ ਵਾਰਦਾਤ ਨੂੰ ਅੰਜਾਮ ਦੇ ਕੇ ਵਾਪਸ ਪਰਤ ਜਾਂਦੇ ਸਨ। ਜਿਸ ਦੇ ਚੱਲਦਿਆਂ ਹੀ 27 ਅਕਤੂਬਰ ਦੀ ਰਾਤ ਨੂੰ ਲੋਹੀਆਂ ਥਾਣੇ 'ਚ ਪੈਂਦੇ ਪਿੰਡ ਗੱਟੀ ਰਾਏ ਵਿੱਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਇਸ ਤੋਂ ਇਲਾਵਾ ਪਿੰਡ ਘੱਲ ਖੁਰਦ ਤੋਂ ਇਨੋਵਾ ਗੱਡੀ, ਪਿੰਡ ਕਰਮੂਵਾਲ ਤੋਂ ਨਗਦੀ ਤੇ ਸੋਨਾ ਅਤੇ ਪਿੰਡ ਮੰਦਰ ਕਲਾ ਤੋਂ ਕਿਸ਼ਤਾਂ ਇਕੱਠੀਆਂ ਕਰਨੇ ਵਾਲੇ ਇਕ ਵਿਅਕਤੀ ਤੋਂ 18 ਹਜ਼ਾਰ ਦੀ ਨਗਦੀ ਦੀ ਲੁੱਟ ਦੇ ਨਾਲ-ਨਾਲ ਕਈ ਹੋਰ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਵੀ ਅੰਜਾਮ ਦਿੱਤਾ ਗਿਆ। 

5 ਕਾਬੂ ਬਾਕੀ ਦੀਆਂ ਭਾਲ ਜਾਰੀ..
ਥਾਣਾ ਮੁਖੀ ਸੁਰਿੰਦਰ ਕੁਮਾਰ ਦੱਸਿਆ ਕਿ ਕਾਬੂ ਕੀਤੇ ਗਏ ਉਕਤ ਪੰਜ ਮੁਲਜ਼ਮਾਂ ਤੋਂ ਇਲਾਵਾ ਸੇਵਕ ਸਿੰਘ ਵਾਸੀ ਪਿੰਡ ਦੋਲੇਵਾਲ ਥਾਣਾ ਧਰਮਕੋਟ ਜਿਲਾ ਮੋਗਾ ਸਮੇਤ ਹੋਰ ਸਾਥੀਆਂ ਦੀ ਪੁਲਸ ਭਾਲ ਕਰ ਰਹੀ ਹੈ। ਜਦਕਿ ਉਕਤ ਕਾਬੂ ਕੀਤੇ ਗਏ ਮੁਲਜ਼ਮਾਂ ਖਿਲਾਫ ਥਾਣਾ ਘੱਲ ਖੁਰਦ, ਫਤਿਹਗੜ੍ਹ ਪੰਜਤੂਰ, ਲੋਹੀਆਂ, ਧਰਮਕੋਟ ਪਹਿਲਾ ਵੀ ਵੱਖ-ਵੱਖ ਧਰਾਵਾਂ ਤਹਿਤ ਮਾਮਲੇ ਦਰਜ਼ ਪਾਏ ਗਏ ਹਨ।


Related News