ਖੰਨਾ ਪੁਲਸ ਵਲੋਂ ਅੰਤਰਰਾਜੀ ਮੱਝਾਂ ਚੋਰੀ ਕਰਨ ਵਾਲੇ ਗਿਰੋਹ ਦੇ 5 ਮੈਂਬਰ ਕਾਬੂ

Thursday, Jan 16, 2020 - 04:21 PM (IST)

ਖੰਨਾ ਪੁਲਸ ਵਲੋਂ ਅੰਤਰਰਾਜੀ ਮੱਝਾਂ ਚੋਰੀ ਕਰਨ ਵਾਲੇ ਗਿਰੋਹ ਦੇ 5 ਮੈਂਬਰ ਕਾਬੂ

ਖੰਨਾ (ਵਿਪਨ) : ਖੰਨਾ ਪੁਲਸ ਨੇ ਅੰਤਰਰਾਜੀ ਮੱਝਾਂ ਚੋਰੀ ਕਰਨ ਵਾਲੇ ਗਿਰੋਹ ਦੇ 5 ਮੈਂਬਰਾਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਜਾਣਕਾਰੀ ਮੁਤਾਬਕ ਖੰਨਾ ਪੁਲਸ ਵਲੋਂ ਦੁਧਾਰੂ ਪਸ਼ੂਆਂ ਦੀਆਂ ਹੋ ਰਹੀਆਂ ਚੋਰੀਆਂ ਨੂੰ ਰੋਕਣ ਲਈ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ ਸੀ। ਇਨ੍ਹਾਂ ਟੀਮਾਂ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ, ਜਦੋਂ ਨਾਕੇਬੰਦੀ ਦੌਰਾਨ ਸ਼ੱਕ ਦੇ ਆਧਾਰ 'ਤੇ ਸਮਰਾਲਾ ਸਾਈਡ ਤੋਂ ਆ ਰਹੀ ਇਕ ਮਹਿੰਦਰਾ ਪਿਕਅਪ ਨੂੰ ਕਾਬੂ ਕੀਤਾ ਗਿਆ ਤਾਂ ਗੱਡੀ ਦਾ ਡਰਾਈਵਰ ਘਬਰਾ ਗਿਆ।

ਪੁੱਛਗਿੱਛ ਕਰਨ 'ਤੇ ਗੱਡੀ ਚਾਲਕ ਨੇ ਆਪਣਾ ਨਾਂ ਨਰੇਸ਼ ਕੁਮਾਰ ਸ਼ਰਮਾ, ਪੁੱਤਰ ਦਿਆਲ ਚੰਦ ਸ਼ਰਮਾ ਵਾਸੀ ਪਿੰਡ ਨਾਨਕਪੁਰ ਖੇੜਾ, ਹਰਿਆਣਾ ਦੱਸਿਆ। ਜਦੋਂ ਸਖਤੀ ਨਾਲ ਉਸ ਕੋਲੋਂ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਉਨ੍ਹਾਂ ਦਾ ਮੱਝਾਂ ਚੋਰੀ ਕਰਨ ਦਾ ਅੰਤਰਰਾਜੀ ਚੋਰ ਗਿਰੋਹ ਪੰਜਾਬ ਦੇ ਵੱਖ-ਵੱਖ ਜ਼ਿਲਿਆਂ 'ਚੋਂ ਮੱਝਾਂ ਚੋਰੀ ਕਰਦਾ ਹੈ। ਫਿਲਹਾਲ ਪੁਲਸ ਨੇ ਨਰੇਸ਼ ਕੁਮਾਰ ਨੂੰ ਗ੍ਰਿਫਤਾਰ ਕਰ ਲਿਆ ਹੈ। ਨਰੇਸ਼ ਕੁਮਾਰ ਦੀ ਨਿਸ਼ਾਨਦੇਹੀ 'ਤੇ ਹੋਰ ਲੋਕਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ।


author

Babita

Content Editor

Related News