ਪੀ. ਓ. ਸਟਾਫ ਨੇ 5 ਭਗੌੜਿਆਂ ਨੂੰ ਕੀਤਾ ਗ੍ਰਿਫਤਾਰ, 1 ਟਰੇਸ
Friday, Mar 09, 2018 - 02:43 PM (IST)

ਪਟਿਆਲਾ (ਬਲਜਿੰਦਰ)-ਪੀ. ਓ. ਸਟਾਫ ਪਟਿਆਲਾ ਦੀ ਪੁਲਸ ਨੇ ਇੰਚਾਰਜ ਏ. ਐੈੱਸ. ਆਈ. ਕਰਮ ਚੰਦ ਦੀ ਅਗਵਾਈ ਹੇਠ 5 ਭਗੌੜਿਆਂ ਨੂੰ ਗ੍ਰਿਫ਼ਤਾਰ ਤੇ ਇਕ ਨੂੰ ਟਰੇਸ ਕੀਤਾ ਗਿਆ। ਪਹਿਲੇ ਕੇਸ ਵਿਚ ਰਵਿੰਦਰ ਸਿੰਘ ਵਾਸੀ ਪਿੰਡ ਚਰਾਸੋਂ ਪਟਿਆਲਾ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਸ ਖਿਲਾਫ ਥਾਣਾ ਅਨਾਜ ਮੰਡੀ ਵਿਚ 138 ਐੈੱਨ. ਆਈ. ਐਕਟ ਤੇ 420 ਆਈ. ਪੀ. ਸੀ. ਤਹਿਤ ਸ਼ਿਕਾਇਤ ਦਰਜ ਹੈ। ਰਵਿੰਦਰ ਸਿੰਘ ਨੂੰ ਅਦਾਲਤ ਨੇ 24 ਨਵੰਬਰ 2017 ਨੂੰ ਪੀ. ਓ. ਕਰਾਰ ਦਿੱਤਾ ਸੀ।
ਦੁਜੇ ਕੇਸ ਵਿਚ ਗੁਰਜੀਤ ਸਿੰਘ ਵਾਸੀ ਪਿੰਡ ਨੋਰੰਗਵਾਲ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਥਾਣਾ ਸਨੌਰ ਵਿਖੇ ਉਸ ਖਿਲਾਫ 138 ਐੈੱਨ. ਆਈ. ਐਕਟ ਤਹਿਤ ਸ਼ਿਕਾਇਤ ਦਰਜ ਹੈ। ਗੁਰਜੀਤ ਸਿੰਘ ਨੂੰ ਅਦਾਲਤ ਨੇ 20 ਜਨਵਰੀ 2018 ਨੂੰ ਪੀ. ਓ. ਕਰਾਰ ਦਿੱਤਾ ਸੀ।
ਤੀਜੇ ਕੇਸ ਵਿਚ ਪਿੰ੍ਰਸ ਕੁਮਾਰ ਵਾਸੀ ਗੁਰਬਖਸ਼ ਕਾਲੋਨੀ ਪਟਿਆਲਾ ਖਿਲਾਫ ਥਾਣਾ ਅਰਬਨ ਅਸਟੇਟ ਵਿਖੇ 138 ਐੱਨ. ਆਈ. ਐਕਟ ਤੇ 420 ਆਈ. ਪੀ. ਸੀ. ਤਹਿਤ ਸ਼ਿਕਾਇਤ ਦਰਜ ਹੈ। ਉਸ ਨੂੰ ਅਦਾਲਤ ਨੇ 6 ਦਸੰਬਰ 2017 ਨੂੰ ਪੀ. ਓ. ਕਰਾਰ ਦਿੱਤਾ ਸੀ। ਚੌਥੇ ਕੇਸ ਵਿਚ ਹਰਮਨ ਸਿੰਘ ਵਾਸੀ ਪਿੰਡ ਬਾਗੜੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸ ਖਿਲਾਫ ਥਾਣਾ ਅਰਬਨ ਅਸਟੇਟ ਵਿਖੇ 138 ਐੈੱਨ. ਆਈ. ਐਕਟ ਤੇ 420 ਆਈ. ਪੀ. ਸੀ. ਤਹਿਤ ਸ਼ਿਕਾਇਤ ਦਰਜ ਹੈ। ਹਰਮਨ ਸਿੰਘ ਨੂੰ ਅਦਾਲਤ ਨੇ 6 ਦਸੰਬਰ 2017 ਨੂੰ ਪੀ. ਓ. ਕਰਾਰ ਦਿੱਤਾ ਸੀ। ਇਸ ਤਰ੍ਹਾਂ ਇਕ ਹੋਰ ਕੇਸ ਵਿਚ ਰਜਨੀ ਵਾਸੀ ਪੁਰਾਣਾ ਬਿਸ਼ਨ ਨਗਰ ਪਟਿਆਲਾ ਖਿਲਾਫ ਥਾਣਾ ਲਾਹੌਰੀ ਗੇਟ ਵਿਖੇ 138 ਐੈੱਨ. ਆਈ. ਐਕਟ ਤੇ 420 ਆਈ. ਪੀ. ਸੀ. ਤਹਿਤ ਸ਼ਿਕਾਇਤ ਦਰਜ ਹੈ। ਉਸ ਨੂੰ ਅਦਾਲਤ ਨੇ 21 ਨਵੰਬਰ 2017 ਨੂੰ ਪੀ. ਓ. ਕਰਾਰ ਦਿੱਤਾ ਸੀ।
ਇਸ ਤੋਂ ਇਲਾਵਾ ਮੁਨੀਸ਼ ਕੁਮਾਰ ਵਾਸੀ ਚਕਲਾ ਬਾਜ਼ਾਰ ਮਿਰਚ ਮੁਹੱਲਾ ਸਮਾਣਾ ਨੂੰ ਟਰੇਸ ਕੀਤਾ ਗਿਆ ਹੈ। ਅਦਾਲਤ ਨੇ ਉਸ ਨੂੰ 21 ਜਨਵਰੀ 2018 ਨੂੰ ਥਾਣਾ ਲਾਹੌਰੀ ਗੇਟ ਵਿਖੇ ਦਰਜ ਐੈੱਫ. ਆਈ. ਆਰ. ਨੰਬਰ 15 ਅਧੀਨ ਐੈੱਨ. ਡੀ. ਪੀ. ਐੈੱਸ. ਐਕਟ ਤਹਿਤ ਕੇਸ ਵਿਚ ਪੀ. ਓ. ਕਰਾਰ ਦਿੱਤਾ ਸੀ। ਮੁਨੀਸ਼ ਇਸ ਸਮੇਂ ਕੇਂਦਰੀ ਜੇਲ ਪਟਿਆਲਾ ਵਿਚ ਐੈੱਫ. ਆਈ. ਆਰ. 121 ਮਿਤੀ 28 ਜੂਨ 2017 ਤਹਿਤ ਦਰਜ ਕੇਸ ਵਿਚ ਬੰਦ ਹੈ। ਉਕਤ ਭਗੌੜਿਆਂ ਨੂੰ ਗ੍ਰਿਫ਼ਤਾਰ ਕਰਨ ਵਿਚ ਏ. ਐੈੱਸ. ਆਈ. ਕਰਮ ਚੰਦ ਤੋਂ ਇਲਾਵਾ ਹੌਲਦਾਰ ਜਸਪਾਲ ਸਿੰਘ, ਦਲਜੀਤ ਸਿੰਘ, ਬਲਵਿੰਦਰ ਸਿੰਘ ਤੇ ਸੁਰਜੀਤ ਸਿੰਘ ਨੇ ਵੀ ਅਹਿਮ ਭੂਮਿਕਾ ਨਿਭਾਈ।