ਹਰਿਦੁਆਰ ਤੋਂ ਮੱਥਾ ਟੇਕ ਕੇ ਘਰ ਵਾਪਸ ਆ ਰਹੇ ਸੜਕ ਹਾਦਸੇ ਵਿੱਚ ਇਕ ਪਰਿਵਾਰ ਦੇ 5 ਜੀਅ ਜਖ਼ਮੀ
Tuesday, Aug 08, 2017 - 05:39 PM (IST)
ਬਟਾਲਾ(ਸੈਂਡੀ/ਕਲਸੀ) - ਅੱਜ ਸਵੇਰੇ ਤੜਕਸਾਰ 3 ਵਜੇ ਦੇ ਕਰੀਬ ਜਲੰਧਰ ਰੋਡ ਤੇ ਹੋਏ ਸੜਕ ਹਾਦਸੇ ਵਿੱਚ ਇਕ ਪਰਿਵਾਰ ਦੇ 5 ਜੀਆਂ ਦੇ ਜਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਨਵਨੀਤ ਪੁੱਤਰ ਪ੍ਰੀਤਮ ਵਾਸੀ ਬੰਨੀ ਖੇਤ ਜ਼ਿਲ੍ਹ ਚੰਬਾ ਹਿਮਾਚਾਲ ਪ੍ਰਦੇਸ਼ ਨੇ ਦੱਸਿਆ ਕਿ ਉਹ ਆਪਣੇ ਪਰਿਵਾਰਕ ਮੈਂਬਰ ਬਾਬੂ ਰਾਮ, ਮਾਤਾ ਕਾਂਤਾ ਦੇਵੀ, ਭਰਾ ਅਵਤਾਰ, ਰੰਜਨਾ ਦੇਵੀ ਪਤਨੀ ਅਵਤਾਰ ਦੇ ਨਾਲ ਆਪਣੀ ਆਈ 20 ਕਾਰ 'ਤੇ ਸਵਾਰ ਹੋ ਕਿ ਹਰਿਦੁਆਰਾ ਤੋਂ ਮੱਥਾ ਟੇਕ ਕੇ ਘਰ ਵਾਪਸ ਆਪਣੇ ਰਿਸ਼ਤੇਦਾਰਾਂ ਦੇ ਕੋਲ ਅਲੀਵਾਲ ਜਾ ਰਹੇ ਸਨ, ਜਦੋਂ ਅਸੀ ਅੱਚਲ ਸਾਹਿਬ ਦੇ ਕੋਲ ਪਹੁੰਚੇ ਤਾਂ ਬਟਾਲਾ ਤੋਂ ਮਹਿਤਾ ਸਾਈਡ ਨੂੰ ਜਾ ਰਹੇ ਇਕ ਤੇਜ਼ ਰਫ਼ਤਾਰ ਟਰੱਕ ਡਰਾਇਵਰ ਨੇ ਸਾਨੂੰ ਸਾਈਡ ਮਾਰ ਦਿੱਤੀ। ਜਿਸ ਨਾਲ ਮੇਰੀ ਕਾਰ ਹਾਦਸਾ ਗ੍ਰਸਤ ਹੁੰਦੀ ਹੋਈ ਸੜਕ ਕਿਨਾਰੇ ਟੋਇਆ ਵਿੱਚ ਉੱਪਰ ਗਈ। ਜਿਸ ਨਾਲ ਕਾਰ ਵਿੱਚ ਸਵਾਰ ਅਸੀ ਸਾਰੇ ਜੀਅ ਜਖ਼ਮੀ ਹੋ ਗਏ। ਜਿਸ ਤੋਂ ਬਾਅਦ ਸਾਨੂੰ ਤੁਰੰਤ 108ਨੰ.ਐਂਬੂਲੈਂਸ ਦੀਆਂ ਗੱਡੀਆਂ ਨੇ ਬਟਾਲਾ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ।
