ਪੰਜਾਬ ਦੇ ਕਾਰੋਬਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, ਹੁਣ ਪੰਜਾਬ ''ਚ ਵਾਪਸ ਆਈਆਂ 450 ਇੰਡਸਟਰੀਆਂ
Friday, Sep 15, 2023 - 06:44 PM (IST)
ਲੁਧਿਆਣਾ : ਪੰਜਾਬ ਸਰਕਾਰ ਵੱਲੋਂ ਉਦਯੋਗਾਂ ਨੂੰ ਉਤਸ਼ਾਹਿਤ ਕਰਨ ਲਈ ਇੱਥੇ 'ਸਰਕਾਰ-ਸਨਅਤਕਾਰ' ਮਿਲਣੀ ਪ੍ਰੋਗਰਾਮ ਰੱਖਿਆ ਗਿਆ। ਇਸ ਪ੍ਰੋਗਰਾਮ 'ਚ ਪੰਜਾਬ ਦੌਰੇ 'ਤੇ ਆਏ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਿਰਕਤ ਕੀਤੀ। ਮੁੱਖ ਮੰਤਰੀ ਮਾਨ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਅਰਵਿੰਦ ਕੇਜਰੀਵਾਲ ਦੇ ਪਹਿਲੇ ਦਿਨ ਦੇ ਦੌਰੇ ਦੌਰਾਨ ਪੰਜਾਬ ਦੇ ਪਹਿਲੇ ਸਕੂਲ ਆਫ ਐਮੀਨੈਂਸ ਦਾ ਉਦਘਾਟਨ ਕੀਤਾ ਗਿਆ ਅਤੇ ਬੀਤੇ ਦਿਨ ਕਾਰੋਬਾਰੀਆਂ ਨਾਲ ਮੀਟਿੰਗ ਕੀਤੀ ਗਈ ਸੀ ।
ਇਸ ਦੌਰਾਨ ਅਰਵਿੰਦ ਕੇਜਰੀਵਾਲ ਨੇ 'ਮਿਲਣੀ ਪ੍ਰੋਗਰਾਮ' 'ਚ ਕਿਹਾ ਕਿ ਅਸੀਂ ਅੱਜ ਕੋਈ ਵੋਟ ਮੰਗਣ ਨਹੀਂ ਆਏ । ਉਨ੍ਹਾਂ ਕਿਹਾ ਕਿ ਪਿਛਲੇ ਡੇਢ ਸਾਲ ਤੋਂ ਅਸੀਂ ਮਾਨਸਾ ਵਿਖੇ ਕਈ ਵਾਰ ਆ ਚੁੱਕੇ ਪਰ ਅੱਜ ਅਸੀਂ ਤੁਹਾਡੀਆਂ ਸਮੱਸਿਆਵਾਂ ਸੁਨਣ ਅਤੇ ਤੁਹਾਡੇ ਕੰਮ ਕਰਨ ਲਈ ਆਏ ਹਾਂ । ਉਨ੍ਹਾਂ ਕਿਹਾ ਕਿ ਅਸੀਂ ਤੁਹਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਪੰਜਾਬ ਦਾ ਵਿਕਾਸ ਕਰਨ ਲਈ ਆਏ ਹਾਂ।
ਇਹ ਵੀ ਪੜ੍ਹੋ- ਪਾਕਿ 'ਚ ਬੈਠੇ ਪ੍ਰੇਮੀ ਨਾਲ ਮਿਲ ਰਚੀ ਸਾਜ਼ਿਸ਼, ਕੁੜੀ ਨੇ ਆਪਣੀ ਤੇ ਭੂਆ ਦੀ ਅਸ਼ਲੀਲ ਫੋਟੋ ਕੀਤੀ ਵਾਇਰਲ
ਕੇਜਰੀਵਾਲ ਨੇ ਕਿਹਾ ਮੈਨੂੰ ਯਾਦ ਹੈ ਜਦੋਂ ਮੈਂ IIT ਖੜਗਪੁਰ ਤੋਂ ਇੰਜੀਨੀਅਰਿੰਗ ਕਰਨ ਤੋਂ ਬਾਅਦ ਮਾਰੂਤੀ ਕੰਪਨੀ 'ਚ ਕੰਮ ਕਰਦਾ ਸੀ। ਉਨ੍ਹਾਂ ਕਿਹਾ ਕਿ ਉੱਥੇ ਇੱਕ "ਸੁਝਾਅ ਬਾਕਸ" ਸਕੀਮ ਸੀ। ਜਾਪਾਨੀਆਂ ਦਾ ਮੰਨਣਾ ਸੀ ਕਿ ਸਿਰਫ਼ ਸਭ ਤੋਂ ਹੇਠਲੇ ਕਰਮਚਾਰੀ ਨੂੰ ਪਤਾ ਹੈ ਕਿ ਪੂਰੀ ਯੂਨਿਟ ਦੇ ਕੰਮਕਾਜ 'ਚ ਕਿੱਥੇ ਕਮੀਆਂ ਹਨ ਅਤੇ ਕੀ ਸੁਧਾਰ ਕੀਤਾ ਜਾ ਸਕਦਾ ਹੈ। ਕੋਈ ਵੀ ਵਰਕਰ ਜੇਕਰ "ਸੁਝਾਅ ਬਾਕਸ" 'ਚ ਪਰਚੀ ਪਾਉਂਦਾ ਸੀ ਤਾਂ ਉਸ ਨੂੰ ਵੱਡੇ ਅਧਿਕਾਰੀ ਅਤੇ ਮੈਨੇਜਰ ਪੜ੍ਹਦੇ ਸਨ। ਜਿਸ ਵਰਕਰ ਦਾ ਵੀ ਸੁਝਾਅ ਵਧੀਆ ਲਗਦਾ ਸੀ ਤਾਂ ਕੰਪਨੀ ਉਸ ਨੂੰ ਨਕਤ ਰਾਸ਼ੀ ਨਾਲ ਸਨਮਾਨਿਤ ਕੀਤਾ ਜਾਂਦਾ ਸੀ।
ਇਹ ਵੀ ਪੜ੍ਹੋ- ਬਾਕਸਿੰਗ ਖਿਡਾਰਨ ਨਾਲ ਸਰੀਰਕ ਸੰਬੰਧ ਬਣਾਉਣ ਮਗਰੋਂ ਕਰਵਾ 'ਤਾ ਗਰਭਪਾਤ, ਕੁੜੀ ਨੇ ਚੁੱਕਿਆ ਖ਼ੌਫ਼ਨਾਕ ਕਦਮ
ਉਨ੍ਹਾਂ ਕਿਹਾ ਕਿ ਹੁਣ ਪੰਜਾਬ 'ਚ ਭਗਵੰਤ ਮਾਨ ਨੇ ਵੀ ਇਹੀ ਤਰੀਕਾ ਅਪਣਾਇਆ ਹੈ। ਉਨ੍ਹਾਂ ਨੇ ਇੱਕ ਨੰਬਰ ਜਾਰੀ ਕੀਤਾ, ਜਿਸ 'ਤੇ ਕਾਰੋਬਾਰੀਆਂ ਵੱਲੋਂ 1500 ਤੋਂ ਵੱਧ ਸੁਝਾਅ ਆਏ, ਜਿਨ੍ਹਾਂ ਨੂੰ ਭਗਵੰਤ ਮਾਨ ਨੇ ਦੋ ਮਹੀਨਿਆਂ 'ਚ ਖੁਦ ਪੜ੍ਹਿਆ ਅਤੇ ਬਾਅਦ 'ਚ ਅੱਜ 58 ਨੀਤੀਆਂ ਦਾ ਐਲਾਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਅੱਜ ਜਦੋਂ ਅਸੀਂ ਕਾਰੋਬਾਰੀਆਂ ਨੂੰ ਮਿਲ ਰਹੇ ਹਾਂ ਤਾਂ ਸਾਨੂੰ ਪੰਜਾਬ ਦੇ ਵਪਾਰ ਜਗਤ ਦੀਆਂ ਅਸਲ ਸਮੱਸਿਆਵਾਂ ਨਜ਼ਰ ਆ ਰਹੀਆਂ ਹਨ। ਸਾਨੂੰ ਪਤਾ ਲੱਗਾ ਇੱਥੋਂ ਦੇ ਨੇਤਾਵਾਂ ਵੱਲੋਂ ਪੈਦਾ ਕੀਤੇ ਡਰ ਦੇ ਮਾਹੌਲ ਤੋਂ ਬਚਣ ਲੋਕਾਂ ਨੇ ਦੂਜੇ ਰਾਜਾਂ 'ਚ ਜਾਣਾ ਸ਼ੁਰੂ ਕਰ ਦਿੱਤਾ ਸੀ। ਅੱਜ ਸਾਡੀ ਸਰਕਾਰ ਨੂੰ ਬਣਿਆਂ ਡੇਢ ਸਾਲ ਹੋ ਗਏ ਹਨ, ਸਾਡਾ ਮਕਸਦ ਤੁਹਾਡੇ ਲੋਕਾਂ ਤੋਂ ਸੁਝਾਅ ਲੈ ਕੇ ਨਾ ਸਿਰਫ਼ ਵਧੀਆ ਨੀਤੀਆਂ ਬਣਾਉਣਾ ਨਹੀਂ, ਸਗੋਂ ਇੱਥੋਂ ਦਾ ਮਾਹੌਲ ਵੀ ਵਧੀਆ ਬਣਾਉਣਾ ਹੈ ਤਾਂ ਜੋ ਉਦਯੋਗਾਂ ਦਾ ਪ੍ਰਵਾਸ ਨਾ ਹੋਵੇ।
ਇਹ ਵੀ ਪੜ੍ਹੋ- ਘਰੇਲੂ ਕਲੇਸ਼ ਨੇ ਉਜਾੜ 'ਤਾ ਪਰਿਵਾਰ, ਪਤਨੀ ਦੀਆਂ ਹਰਕਤਾਂ ਤੋਂ ਤੰਗ ਪਤੀ ਨੇ ਗਲ ਲਾਈ ਮੌਤ
ਉਨ੍ਹਾਂ ਕਿਹਾ ਪਿਛਲੇ ਇਕ ਸਾਲ ਤੋਂ ਪੰਜਾਬ 'ਚ ਸਭ ਤੋਂ ਵੱਧ MSME ਰਜਿਸਟਰਡ ਹੋਈਆਂ ਹਨ। ਉਨ੍ਹਾਂ ਕਿਹਾ ਜੋ ਇੰਡਸਟਰੀਆਂ ਹੋਰਾਂ ਰਾਜਾਂ 'ਚ ਚੱਲ ਗਈਆਂ ਸਨ ਹੁਣ ਉਹ 450 ਇੰਡਸਟਰੀਆਂ ਪੰਜਾਬ 'ਚ ਵਾਪਸ ਆ ਗਈਆਂ ਹਨ । ਜਿਸ ਨੂੰ ਜਾਣ ਹੁਣ ਤੁਹਾਨੂੰ ਵੀ ਖੁਸ਼ੀ ਹੋਵੇਗੀ। ਨੌਜਵਾਨਾਂ ਨੂੰ ਰੋਜ਼ਗਾਰ ਮਿਲ ਰਿਹਾ ਹੈ। ਅਰਵਿੰਦ ਕੇਜਰੀਵਾਲ ਨੇ ਕਿਹਾ ਭਗਵੰਤ ਮਾਨ ਨੇ ਸਰਕਾਰ ਨੇ ਡੇਢ ਸਾਲ 'ਚ ਕਮਾਲ ਕਰ ਦਿੱਤਾ ਹੈ। ਉਨ੍ਹਾਂ ਕਿਹਾ ਪੰਜਾਬ 50 ਹਜ਼ਾਰ ਕਰੋੜ ਦੀ ਇੰਨਵੈਸਟਮੈਂਟ ਹੋ ਰਹੀ ਹੈ। ਲੋਕ ਉਸ ਦੇ ਇੰਡਸਟਰੀਆਂ ਲਗਾਉਣ ਕੇ ਅਤੇ ਨੌਜਵਾਨਾਂ ਨੂੰ ਰੋਜ਼ਗਾਰ ਪ੍ਰਾਪਤ ਹੋਵੇਗਾ। ਉਨ੍ਹਾਂ ਕਿਹਾ ਜੇਕਰ ਇਸ ਤਰ੍ਹਾਂ ਲੋਕਾਂ ਦੀਆਂ ਸਮੱਸਿਆਵਾਂ ਸੁਣਦੇ ਰਹਾਂਗੇ ਤੇ ਕੰਮ ਕਰਦੇ ਰਹਾਂਗੇ ਤਾਂ ਹੀ ਅਸੀਂ ਚਾਈਨਾ ਵਰਗੇ ਦੇਸ਼ ਨੂੰ ਟੱਕਰ ਦੇ ਸਕਦੇ ਹਾਂ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8