ਲੁਧਿਆਣਾ ਰੇਲਵੇ ਸਟੇਸ਼ਨ ਤੋਂ 41 ਕਿੱਲੋ ਦੀ ਚਾਂਦੀ ਬਰਾਮਦ, 31 ਲੱਖ ਦੇ ਕਰੀਬ ਹੈ ਕੀਮਤ

Thursday, May 18, 2023 - 04:26 PM (IST)

ਲੁਧਿਆਣਾ ਰੇਲਵੇ ਸਟੇਸ਼ਨ ਤੋਂ 41 ਕਿੱਲੋ ਦੀ ਚਾਂਦੀ ਬਰਾਮਦ, 31 ਲੱਖ ਦੇ ਕਰੀਬ ਹੈ ਕੀਮਤ

ਲੁਧਿਆਣਾ (ਗੌਤਮ, ਸੇਠੀ) : ਲੁਧਿਆਣਾ ਰੇਲਵੇ ਸਟੇਸ਼ਨ 'ਤੇ ਵੀਰਵਾਰ ਨੂੰ ਚੈਕਿੰਗ ਦੌਰਾਨ ਆਰ. ਪੀ. ਐੱਫ. ਅਤੇ ਜੀ. ਆਰ. ਪੀ. ਨੇ 2 ਲੋਕਾਂ ਨੂੰ ਚਾਂਦੀ ਦੀਆਂ ਇੱਟਾਂ ਸਮੇਤ ਕਾਬੂ ਕੀਤਾ ਹੈ। ਪੁਲਸ ਨੇ ਉਕਤ 2 ਲੋਕਾਂ ਤੋਂ 41 ਕਿੱਲੋ ਚਾਂਦੀ ਬਰਾਮਦ ਕੀਤੀ ਹੈ। ਬਰਾਮਦ ਕੀਤੀ ਗਈ ਚਾਂਦੀ ਦਾ ਮੁੱਲ ਕਰੀਬ 31 ਲੱਖ ਰੁਪਏ ਦੱਸਿਆ ਜਾ ਰਿਹਾ ਹੈ। ਇੰਸਪੈਕਟਰ ਜਤਿੰਦਰ ਸਿੰਘ ਅਤੇ ਇੰਸਪੈਕਟਰ ਸ਼ੈਲੇਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਪਲੇਟਫਾਰਮ ਨੰਬਰ-2 'ਤੇ ਚੈਕਿੰਗ ਕਰ ਰਹੀ ਸੀ ਤਾਂ 2 ਲੋਕਾਂ ਨੂੰ ਸ਼ੱਕ ਦੇ ਆਧਾਰ 'ਤੇ ਰੋਕਿਆ ਗਿਆ ਅਤੇ ਉਨ੍ਹਾਂ ਦੀ ਤਲਾਸ਼ੀ ਲਈ ਗਈ। ਇਸ ਦੌਰਾਨ ਇਕ ਬੈਗ 'ਚੋਂ 40 ਕਿੱਲੋ, 900 ਗ੍ਰਾਮ ਦੀਆਂ ਇੱਟਾਂ ਬਰਾਮਦ ਕੀਤੀਆਂ ਗਈਆਂ।

ਇਹ ਵੀ ਪੜ੍ਹੋ : ਮੁੰਡੇ ਦੀ ਚੱਲ ਰਹੀ ਸੀ ਨਸ਼ਾ ਛੱਡਣ ਦੀ ਦਵਾਈ, 2 ਮਹੀਨੇ ਬਾਅਦ ਅਚਾਨਕ ਦੋਸਤ ਘਰ ਆਇਆ ਤੇ ਫਿਰ...

ਇਸ ਤੋਂ ਬਾਅਦ ਜੀ. ਐੱਸ. ਟੀ. ਵਿਭਾਗ ਨੂੰ ਸੂਚਿਤ ਕੀਤਾ ਗਿਆ ਪਰ ਦੋਵੇਂ ਲੋਕ ਬਿੱਲ ਪੇਸ਼ ਨਹੀਂ ਕਰ ਸਕੇ। ਸੁਰੱਖਿਆ ਏਜੰਸੀਆਂ ਨੇ ਦੋਹਾਂ ਨੂੰ ਜੀ. ਐੱਸ. ਟੀ. ਵਿਭਾਗ ਦੇ ਸਪੁਰਦ ਕਰ ਦਿੱਤਾ। ਮੌਕੇ 'ਤੇ ਟੀਮ ਨੇ ਪੁੱਜ ਕੇ ਜਾਂਚ ਸ਼ੁਰੂ ਕਰ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ 'ਚ ਦੋਹਾਂ ਦੀ ਪਛਾਣ ਪਰਦੀਪ ਕੁਮਾਰ ਅਤੇ ਜਸਪਾਲ ਸਿੰਘ ਦੇ ਤੌਰ 'ਤੇ ਹੋਈ ਹੈ। ਦੋਹਾਂ ਨੇ ਦੱਸਿਆ ਕਿ ਉਹ ਬਨਾਰਸ ਤੋਂ ਚਾਂਦੀ ਲੈ ਕੇ ਅੰਮ੍ਰਿਤਸਰ ਜਾ ਰਹੇ ਸਨ।

ਇਹ ਵੀ ਪੜ੍ਹੋ : PSEB ਨੇ ਐਲਾਨਿਆ ਇਸ ਪ੍ਰੀਖਿਆ ਦਾ ਨਤੀਜਾ, ਵੈੱਬਸਾਈਟ 'ਤੇ ਦੇਖ ਸਕਣਗੇ ਪ੍ਰੀਖਿਆਰਥੀ

ਦਿੱਲੀ ਤੋਂ ਉਹ ਟਰੇਨ ਬਦਲ ਕੇ ਲੁਧਿਆਣਾ ਆਏ ਅਤੇ ਇੱਥੋਂ ਬੱਸ ਲੈ ਕੇ ਅੱਗੇ ਜਾਣਾ ਸੀ। ਜੀ. ਐੱਸ. ਟੀ. ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਤੋਂ ਬਾਅਦ ਹੀ ਟੈਕਸ ਅਤੇ ਜੁਰਮਾਨਾ ਲਾਇਆ ਜਾਵੇਗਾ ਕਿਉਂਕਿ ਫੜ੍ਹੇ ਗਏ ਲੋਕਾਂ ਨੇ ਮੌਕੇ 'ਤੇ ਕੋਈ ਵੀ ਬਿੱਲ ਪੇਸ਼ ਨਹੀਂ ਕੀਤਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News