ਪੰਜਾਬ ਪੁਲਸ ਨੂੰ ਮਿਲੀ ਵੱਡੀ ਸਫਲਤਾ, 4 ਦਹਿਸ਼ਤਗਰਦ ਹਥਿਆਰਾਂ ਸਣੇ ਗ੍ਰਿਫਤਾਰ

Monday, Sep 23, 2019 - 02:15 AM (IST)

ਪੰਜਾਬ ਪੁਲਸ ਨੂੰ ਮਿਲੀ ਵੱਡੀ ਸਫਲਤਾ, 4 ਦਹਿਸ਼ਤਗਰਦ ਹਥਿਆਰਾਂ ਸਣੇ ਗ੍ਰਿਫਤਾਰ

ਜਲੰਧਰ—ਪੰਜਾਬ ਪੁਲਸ ਨੇ ਇਕ ਹੋਰ ਅੱਤਵਾਦੀ ਵਿਰੋਧੀ ਕਾਰਵਾਈ ਨੂੰ ਅੰਜ਼ਾਮ ਦਿੰਦਿਆਂ ਪਾਕਿਸਤਾਨ ਤੇ ਜਰਮਨੀ ਆਧਾਰਿਤ ਗਰੁੱਪਾਂ ਦੇ ਸਮੱਰਥਨ ਨਾਲ ਖਾਲਿਸਾਤਨ ਜ਼ਿੰਦਾਬਾਦ ਫੋਰਸ ਦੇ ਮੁੜ ਸੁਰਜੀਤ ਹੋਏ ਅਤਿਵਾਦੀਆਂ ਦਾ ਪਰਦਾਫਾਸ਼ ਕਰਦਿਆਂ ਚਾਰ ਜਣਿਆਂ ਨੂੰ ਹਥਿਆਰਾਂ ਦੀ ਭਾਰੀ ਮਾਤਰਾ ਨਾਲ ਗ੍ਰਿਫਤਾਰ ਕੀਤਾ। ਜਿਸ 'ਚ ਪੰਜ ਏ.ਕੇ.-47 ਰਾਈਫਲਾਂ, ਪਿਸਤੌਲ, ਸੈਟੇਲਾਈਟ ਫੋਨ ਤੇ ਹੈਂਡ ਗ੍ਰਨੇਡ ਸ਼ਾਮਲ ਸਨ। ਇਹ ਗਰੁੱਪ ਪੰਜਾਬ ਅਤੇ ਨਾਲ ਲੱਗਦੇ ਸੂਬਿਆਂ 'ਚ ਅੱਤਵਾਦੀ ਹਮਲੇ ਕਰਨ ਦੀ ਸਾਜਿਸ਼ ਰਚ ਰਿਹਾ ਸੀ, ਜਿਸ ਨੂੰ ਪੰਜਾਬ ਪੁਲਸ ਕਾਬੂ ਕਰਨ 'ਚ ਸਫਲ ਰਹੀ। ਪੰਜਾਬ ਦੇ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਨੇ ਕੌਮਾਂਤਰੀ ਸਬੰਧਾਂ ਅਤੇ ਸਾਜਿਸ਼ ਦੇ ਪ੍ਰਭਾਵ ਨੂੰ ਦੇਖਦਿਆਂ ਇਹ ਮਾਮਲਾ ਐਨ.ਆਈ.ਏ. ਨੂੰ ਸੌਂਪਣ ਦਾ ਫੈਸਲਾ ਕੀਤਾ ਹੈ ਤਾਂ ਜੋ ਇਸ ਪੂਰੀ ਸਾਜਿਸ਼ ਦਾ ਹੋਰ ਤੇ ਜਲਦੀ ਨਾਲ ਪਰਦਾਫਾਸ਼ ਹੋ ਸਕੇ।

ਚਾਰ ਅੱਤਵਾਦੀਆਂ ਨੂੰ ਐਤਵਾਰ ਨੂੰ ਤਰਨ ਤਾਰਨ ਜ਼ਿਲੇ ਦੇ ਪੁਲਸ ਸਟੇਸ਼ਨ ਚੋਹਲਾ ਸਾਹਿਬ ਅਧੀਨ ਪੈਂਦੇ ਪਿੰਡ ਚੋਹਲਾ ਸਾਹਿਬ ਦੇ ਬਾਹਰਵਾਰ ਕਾਬੂ ਕੀਤਾ ਹੈ ਜਿਹੜੇ ਸਫੇਦ ਰੰਗ ਦੀ ਮਾਰੂਤੀ ਸਵਿਫਟ ਕਾਰ ਨੰਬਰ ਪੀ.ਬੀ. 65 ਐਕਸ 8042 ਦੀ ਵਰਤੋਂ ਕਰ ਰਹੇ ਸਨ। ਮੁੱਢਲੀ ਜਾਂਚ 'ਚ ਅਤਿਵਾਦੀਆਂ ਨੂੰ ਹਥਿਆਰ ਅਤੇ ਸੰਚਾਰ ਸਾਧਨ ਸਰਹੱਦ ਪਾਰ ਤੋਂ ਡਰੋਨ ਰਾਹੀਂ ਪਹੁੰਚਾਣ ਦੇ ਖੁਲਾਸੇ ਨਾਲ ਮੁੱਖ ਮੰਤਰੀ ਨੇ ਕੇਂਦਰ ਸਰਕਾਰ ਕੋਲ ਮੰਗ ਰੱਖੀ ਹੈ ਕਿ ਉਹ ਭਾਰਤੀ ਹਵਾਈ ਸੈਨਾ ਤੇ ਬੀ.ਐੱਸ.ਐੱਫ. ਨੂੰ ਨਿਰਦੇਸ਼ ਦੇਵੇ ਤਾਂ ਜੋ ਆਉਣ ਵਾਲੇ ਸਮੇਂ 'ਚ ਪੰਜਾਬ ਵਰਗੇ ਸਰਹੱਦੀ ਸੂਬੇ 'ਚ ਡਰੋਨ ਰਾਹੀਂ ਹਮਲੇ ਦੇ ਖਤਰੇ ਦੀ ਸੰਭਾਵਨਾ ਨੂੰ ਰੋਕਿਆ ਜਾ ਸਕਿਆ ਜਾ ਸਕੇ। ਡੀ.ਜੀ.ਪੀ. ਦਿਨਕਰ ਗੁਪਤਾ ਅਨੁਸਾਰ ਇਸ ਗੱਲ ਦੀ ਸੰਭਾਵਨਾ ਹੈ ਕਿ ਹਥਿਆਰਾਂ ਨੂੰ ਪਾਕਿਸਤਾਨ ਵਾਲੇ ਪਾਸਿਓ ਆਈ.ਐਸ.ਆਈ., ਪਾਕਿਸਤਾਨ ਵਲੋਂ ਸਪਾਂਸਰ ਕੀਤੇ ਉਨ੍ਹਾਂ ਅਧੀਨ ਚੱਲ ਰਹੇ ਜਿਹਾਦੀ ਤੇ ਖਾਲਿਸਤਾਨੀ ਪੱਖੀ ਅਤਿਵਾਦੀ ਗਰੁੱਪਾਂ ਵਲੋਂ ਪਾਕਿਸਤਾਨ ਦੁਆਰਾ ਲਾਂਚ ਕੀਤੇ ਡਰੋਨਾਂ ਰਾਹੀਂ ਪਹੁੰਚਾਇਆ ਗਿਆ ਸੀ। 


author

Karan Kumar

Content Editor

Related News