200 ਬੋਤਲਾਂ ਨਾਜਾਇਜ਼ ਸ਼ਰਾਬ ਤੇ 18 ਗ੍ਰਾਮ ਨਸ਼ੀਲੇ ਪਦਾਰਥ ਸਮੇਤ 4 ਕਾਬੂ
Tuesday, Jul 10, 2018 - 12:33 PM (IST)
ਭੋਗਪੁਰ (ਰਾਣਾ)— ਭੋਗਪੁਰ ਪੁਲਸ ਵੱਲੋਂ 200 ਗ੍ਰਾਮ ਨਾਜਾਇਜ਼ ਸ਼ਰਾਬ ਅਤੇ 18 ਗ੍ਰਾਮ ਨਸ਼ੀਲੇ ਪਦਾਰਥ ਸਮੇਤ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਹੈੱਡ ਕਾਂਸਟੇਬਲ ਸੁਖਵਿੰਦਰ ਸਿੰਘ ਨੂੰ ਗਸ਼ਤ ਦੌਰਾਨ ਟਾਂਡੀ ਮੋੜ ਕੋਲ ਮੁਖਬਰ ਪਾਸੋਂ ਇਤਲਾਹ ਮਿਲੀ ਸੀ ਕਿ ਕੋਕਾ ਪਤਨੀ ਕੇਵਲ ਕ੍ਰਿਸ਼ਨ, ਜਾਨੂੰ ਪੁੱਤਰ ਕੇਵਲ ਕ੍ਰਿਸ਼ਨ, ਅਜੇ ਪੁੱਤਰ ਤਿਲਕ ਰਾਜ ਸਾਰੇ ਵਾਸੀਅਨ ਰਾਜਪੁਰਾ ਥਾਣਾ ਭੋਗਪੁਰ ਜ਼ਿਲਾ ਜਲੰਧਰ ਬਾਹਰੋਂ ਦੇਸੀ ਨਾਜਾਇਜ਼ ਸਰਾਬ ਲਿਆ ਕੇ ਲੋਕਾਂ ਨੂੰ ਵੇਚਦੇ ਸਨ। ਪੁਲਸ ਨੇ ਮੌਕੇ 'ਤੇ ਉਨ੍ਹਾਂ ਕੋਲੋਂ ਇਕ ਵੱਡਾ ਕਾਲਾ ਬੈਗ, ਜਿਸ 'ਚ 200 ਬੋਤਲਾਂ ਨਾਜਾਇਜ਼ ਦੇਸੀ ਸ਼ਰਾਬ ਦੀਆਂ ਬਰਾਮਦ ਕੀਤੀਆਂ ਅਤੇ ਅਜੇ ਪੁੱਤਰ ਤਿਲਕ ਰਾਜ ਨੂੰ ਕਾਬੂ ਕਰ ਲਿਆ। ਇਸ ਤਰ੍ਹਾਂ ਏ. ਐੱਸ. ਆਈ. ਬਲਵਿੰਦਰ ਸਿੰਘ ਨੇ ਦੇਵ ਕੌਰ ਉਰਫ ਦੇਬੋ ਪਤਨੀ ਕਰਮਜੀਤ ਵਾਸੀ ਪਿੰਡ ਕਿੰਗਰਾ ਚੋਅ ਵਾਲਾ ਭੋਗਪੁਰ ਪਾਸੋਂ 18 ਗ੍ਰਾਮ ਨਸ਼ੇ ਵਾਲਾ ਪਦਾਰਥ ਬਰਾਮਦ ਕਰਕੇ ਮੁਕੱਦਮਾ ਦਰਜ ਕਰ ਲਿਆ।
