14 ਅਪ੍ਰੈਲ ਨੂੰ ਤਿੰਨ ਵੱਡੇ ਤਿਉਹਾਰ, ਕੰਮਕਾਜ ਵਾਲੇ ਲੋਕਾਂ 'ਚ ਨਿਰਾਸ਼ਾ
Friday, Mar 29, 2019 - 11:39 PM (IST)

ਜਲੰਧਰ— 2019 ਦੇ ਕੈਲੇਂਡਰ 'ਚ 14 ਅਪ੍ਰੈਲ ਨੂੰ ਇਕੱਠੀਆਂ ਚਾਰ ਛੁੱਟੀਆਂ ਮਿਲਣ ਵਾਲੀਆਂ ਹਨ। 14 ਅਪ੍ਰੈਲ ਨੂੰ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜਯੰਤੀ, ਵਿਸਾਖੀ ਅਤੇ ਰਾਮਨੌਵੀ ਦਾ ਤਿਉਹਾਰ ਹੈ। ਇਸ ਤੋਂ ਬਾਅਦ 14 ਅਪ੍ਰੈਲ ਨੂੰ ਐਤਵਾਰ ਹੈ ਯਾਨੀ ਐਤਵਾਰ ਦਾ ਦਿਨ ਹੋਣ ਕਾਰਨ ਕੰਮਕਾਜ ਕਰਨ ਵਾਲੇ ਲੋਕਾਂ ਨੂੰ ਇਸ ਦਾ ਕੋਈ ਫਾਇਦਾ ਨਹੀਂ ਹੋਵੇਗਾ ਕਿਉਂਕਿ ਸਾਰੇ ਤਿਉਹਾਰ ਐਤਵਾਰ ਨੂੰ ਇਕੋ ਹੀ ਦਿਨ ਆ ਰਹੇ ਹਨ।