ਖ਼ਾਲੀ ਪਲਾਟ ਵਿਚ ਬੈਠ ਕੇ ਨਸ਼ਾ ਕਰ ਰਹੇ 4 ਦਬੋਚੇ

Sunday, Aug 01, 2021 - 02:18 PM (IST)

ਖ਼ਾਲੀ ਪਲਾਟ ਵਿਚ ਬੈਠ ਕੇ ਨਸ਼ਾ ਕਰ ਰਹੇ 4 ਦਬੋਚੇ

ਲੁਧਿਆਣਾ (ਰਿਸ਼ੀ) : ਸ਼ੇਰਪੁਰ ਇਲਾਕੇ ਵਿਚ ਇਕ ਖਾਲੀ ਪਲਾਟ ਵਿਚ ਬੈਠ ਕੇ ਨਸ਼ਾ ਕਰ ਰਹੇ 4 ਦੋਸਤਾਂ ਨੂੰ ਦਬੋਚ ਕੇ ਡਵੀਜ਼ਨ ਨੰ. 6 ’ਚ ਐੱਨ. ਡੀ. ਪੀ.ਐੱਸ. ਐਕਟ ਤਹਿਤ ਕੇਸ ਦਰਜ ਕੀਤਾ ਹੈ।

ਫੜ੍ਹੇ ਗਏ ਮੁਲਜ਼ਮਾਂ ਦੀ ਪਛਾਣ ਅਮਿਤ ਸਿੰਘ ਨਿਵਾਸੀ ਨਿਊ ਅਮਰ, ਕਮਲਜੀਤ ਸਿੰਘ ਨਿਵਾਸੀ ਡਾਬਾ ਕਾਲੋਨੀ, ਰਾਜ ਕੁਮਾਰ ਅਤੇ ਸੁਰਜੀਤ ਸਿੰਘ ਨਿਵਾਸੀ ਡਾ. ਅੰਬੇਦਕਰ ਨਗਰ ਦੇ ਰੂਪ ਵਿਚ ਹੋਈ ਹੈ। ਪੁਲਸ ਨੂੰ ਮੁਲਜ਼ਮਾਂ ਕੋਲੋਂ 170 ਮਿਲੀਗ੍ਰਾਮ ਹੈਰੋਇਨ, 400 ਨਸ਼ੇ ਵਾਲੀਆਂ ਗੋਲੀਆਂ ਅਤੇ ਹੋਰ ਸਮਾਨ ਬਰਾਮਦ ਹੋਇਆ ਹੈ।
 


author

Babita

Content Editor

Related News