ਲੁਧਿਆਣਾ ''ਚ ਦੇਰ ਰਾਤ ਵਾਪਰਿਆ ਦਰਦਨਾਕ ਹਾਦਸਾ, 4 ਲੋਕਾਂ ਦੀ ਮੌਤ

Saturday, Mar 09, 2019 - 12:32 PM (IST)

ਲੁਧਿਆਣਾ ''ਚ ਦੇਰ ਰਾਤ ਵਾਪਰਿਆ ਦਰਦਨਾਕ ਹਾਦਸਾ, 4 ਲੋਕਾਂ ਦੀ ਮੌਤ

ਲੁਧਿਆਣਾ (ਅਭਿਸ਼ੇਕ) : ਇੱਥੇ ਸ਼ੁੱਕਰਵਾਰ ਦੇਰ ਰਾਤ ਨਗਰ ਨਿਗਮ ਜੋਨ ਡੀ ਦੇ ਪਿੱਛੇ ਪੈਂਦੀ ਸਿੱਧਵਾਂ ਨਹਿਰ 'ਚ ਇਕ ਕਾਰ ਡਿਗਣ ਕਾਰਨ ਮੌਕੇ 'ਤੇ ਹੀ 4 ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ 'ਚ 2 ਭੈਣ-ਭਰਾ ਤੇ 2 ਦੋਸਤ ਸ਼ਾਮਲ ਸਨ। ਇਸ  ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪੁੱਜ ਗਈ। ਦੇਰ ਰਾਤ ਹੀ ਪੁਲਸ ਨੇ ਕਰੇਨ ਦੀ ਮਦਦ ਨਾਲ ਕਾਰ ਨੂੰ ਨਹਿਰ 'ਚ ਬਾਹਰ ਕੱਢਿਆ। ਕਾਰ 'ਚ ਸਵਾਰ ਚਾਰੇ ਲੋਕ ਫਸੇ ਹੋਏ ਸਨ। ਚਾਰਾਂ ਨੂੰ ਤੁਰੰਤ ਬਾਹਰ ਕੱਢ ਕੇ ਹਸਪਤਾਲਾਂ 'ਚ ਭੇਜਿਆ ਗਿਆ ਪਰ ਉੱਥੇ ਡਾਕਟਰਾਂ ਨੇ ਚਾਰਾਂ ਨੂੰ ਮ੍ਰਿਤਕ ਕਰਾਰ ਦਿੱਤਾ। ਮ੍ਰਿਤਕਾਂ ਦੀ ਪਛਾਣ ਸਾਨਿਆ (23), ਭਵਨੀਤ (25), ਕਸ਼ਿਸ਼ ਤੇ ਦੇਵੇਸ਼ ਦੇ ਤੌਰ 'ਤੇ ਕੀਤੀ ਗਈ ਹੈ।

ਦੋਵੇਂ ਦੁੱਗਰੀ ਵਾਸੀ ਮਨਪ੍ਰੀਤ ਜੁਨੇਜਾ ਦੇ ਬੱਚੇ ਸਨ। ਕਸ਼ਿਸ਼ ਮਾਡਲ ਟਾਊਨ ਦਾ ਰਹਿਣ ਵਾਲਾ ਸੀ, ਜਦੋਂ ਕਿ ਦੇਵੇਸ਼ ਪੁੱਤਰ ਜੈਚੰਦਰ ਸਿੰਘ, ਲਖਨਊ ਦੇ ਵਿਕਾਸ ਨਗਰ ਦਾ ਰਹਿਣ ਵਾਲਾ ਸੀ ਅਤੇ 2 ਦਿਨ ਪਹਿਲਾਂ ਹੀ ਲੁਧਿਆਣਾ 'ਚ ਆਈਲੈਟਸ ਕਰਨ ਲਈ ਆਇਆ ਸੀ। ਇਸ ਘਟਨਾ ਤੋਂ ਬਾਅਦ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਤੇ ਰਿਸ਼ਤੇਦਾਰਾਂ 'ਚ ਸੋਗ ਦੀ ਲਹਿਰ ਫੈਲ ਗਈ ਹੈ।


author

Babita

Content Editor

Related News