ਪਟਿਆਲਾ ਜ਼ਿਲ੍ਹੇ ’ਚ ਕੋਰੋਨਾ ਨਾਲ 4 ਦੀ ਮੌਤ ਤੇ 123 ਦੀ ਰਿਪੋਰਟ ਪਾਜ਼ੇਟਿਵ

09/05/2020 9:53:25 PM

ਪਟਿਆਲਾ, (ਪਰਮੀਤ)- ਜ਼ਿਲ੍ਹੇ ’ਚ 123 ਕੋਰੋਨਾ ਪਾਜ਼ੇਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ। ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਜ਼ਿਲ੍ਹੇ ’ਚ ਪ੍ਰਾਪਤ 2300 ਦੇ ਕਰੀਬ ਰਿਪੋਰਟਾਂ ’ਚੋਂ 123 ਕੋਰੋਨਾ ਪਾਜ਼ੇਟਿਵ ਪਾਏ ਗਏ ਹਨ, ਜਿਨ੍ਹਾਂ ’ਚੋਂ 8 ਪਾਜ਼ੇਟਿਵ ਕੇਸਾਂ ਦੀ ਸੂਚਨਾ ਐੱਸ. ਏ. ਐੱਸ. ਨਗਰ ਤੋਂ ਪ੍ਰਾਪਤ ਹੋਈ ਹੈ। ਇਸੇ ਤਰ੍ਹਾਂ ਹੁਣ ਜ਼ਿਲ੍ਹੇ ’ਚ ਪਾਜ਼ੇਟਿਵ ਕੇਸਾਂ ਦੀ ਗਿਣਤੀ 6999 ਹੋ ਗਈ ਹੈ। ਮਿਸ਼ਨ ਫਤਿਹ ਤਹਿਤ ਅੱਜ ਜ਼ਿਲ੍ਹੇ ਦੇ 211 ਹੋਰ ਮਰੀਜ਼ ਠੀਕ ਹੋ ਗਏ ਹਨ, ਜਿਸ ਨਾਲ ਜ਼ਿਲ੍ਹੇ ’ਚ ਕੋਰੋਨਾ ਤੋਂ ਠੀਕ ਹੋਣ ਵਾਲੇ ਵਿਅਕਤੀਆਂ ਦੀ ਗਿਣਤੀ ਹੁਣ 5471 ਹੋ ਗਈ ਹੈ। ਪਾਜ਼ੇਟਿਵ ਕੇਸਾਂ ’ਚੋਂ 4 ਹੋਰ ਮਰੀਜ਼ਾਂ ਦੀ ਮੌਤ ਹੋਣ ਕਾਰਣ ਮੌਤਾਂ ਦੀ ਗਿਣਤੀ 186 ਹੋ ਗਈ ਹੈ, 5471 ਕੇਸ ਠੀਕ ਹੋ ਚੁੱਕੇ ਹਨ ਅਤੇ ਜ਼ਿਲ੍ਹੇ ’ਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 1342 ਹੈ।

ਪਾਜ਼ੇਟਿਵ ਆਏ ਕੇਸਾਂ ਬਾਰੇ ਉਨ੍ਹਾਂ ਦੱਸਿਆ ਕਿ ਇਨ੍ਹਾਂ 123 ਕੇਸਾਂ ’ਚੋਂ 36 ਪਟਿਆਲਾ ਸ਼ਹਿਰ, 4 ਸਮਾਣਾ, 62 ਰਾਜਪੁਰਾ, 5 ਨਾਭਾ ਅਤੇ 16 ਵੱਖ-ਵੱਖ ਪਿੰਡਾਂ ਤੋਂ ਹਨ। ਇਨ੍ਹਾਂ ’ਚੋਂ 18 ਪਾਜ਼ੇਟਿਵ ਕੇਸਾਂ ਦੇ ਸੰਪਰਕ ’ਚ ਆਉਣ ਅਤੇ 105 ਕੰਟੇਨਮੈਂਟ ਜ਼ੋਨ ਅਤੇ ਓ. ਪੀ. ਡੀ. ’ਚ ਆਏ ਨਵੇਂ ਫਲੂ ਅਤੇ ਬਿਨਾਂ ਫਲੂ ਲੱਛਣਾਂ ਵਾਲੇ ਮਰੀਜ਼ਾਂ ਦੇ ਲਏ ਸੈਂਪਲਾਂ ’ਚੋਂ ਆਏ ਪਾਜ਼ੇਟਿਵ ਕੇਸ ਸ਼ਾਮਲ ਹਨ। ਵਿਸਥਾਰ ’ਚ ਜਾਣਕਾਰੀ ਦਿੰਦੇ ਉਨ੍ਹਾਂ ਦੱਸਿਆਂ ਕਿ ਪਟਿਆਲਾ ਦੇ ਤ੍ਰਿਪਡ਼ੀ ਤੋਂ 4, ਅਰਬਨ ਅਸਟੇਟ ਫੇਸ 2, ਆਰਿਆ ਸਮਾਜ, ਗੁਰੂ ਨਾਨਕ ਨਗਰ, ਪੁਲਸ ਲਾਈਨ, ਘੁਮੰਣ ਨਗਰ, ਰਾਜਿੰਦਰਾ ਹਸਪਤਾਲ, ਫੈਕਟਰੀ ਏਰੀਆਂ ਤੋਂ 2-2, ਹੀਰਾ ਇਨਕਲੇਵ, ਨੇਡ਼ੇ ਮੋਦੀ ਕਾਲਜ, ਤੋਪ ਖਾਨਾ ਮੋਡ਼, ਅਨੰਦ ਨਗਰ ਏ, ਦਰਸ਼ਨੀ ਗੇਟ, ਮਜੀਠੀਆ ਇਨਕਲੇਵ, ਤੱਫਜਲਪੁਰਾ, ਪੁਰਾਣਾ ਬਿਸ਼ਨ ਨਗਰ, ਸਿਵਲ ਲਾਈਨ, ਜੋਡ਼ੀਆਂ ਭੱਟੀਆਂ, ਚਰਨ ਬਾਗ, ਐੱਸ. ਐੱਸ. ਟੀ. ਨਗਰ ਆਦਿ ਥਾਵਾਂ ਤੋਂ ਇਕ-ਇਕ, ਰਾਜਪੁਰਾ ਦੇ ਪੁਰਾਣਾ ਰਾਜਪੁਰਾ ਤੋਂ 7, ਕਨਿਕਾ ਗਾਰਡਨ ਤੋਂ 6, ਭਾਰਤ ਕਾਲੋਨੀ, ਫੋਕਲ ਪੁਆਇੰਟ, ਨੇਡ਼ੇ ਐੱਨ. ਟੀ. ਸੀ. ਸਕੂਲ ਤੋਂ 4-4, ਨਿਊ ਦਸ਼ਮੇਸ਼ ਕਾਲੋਨੀ, ਰਾਜਪੁਰਾ ਸਿਟੀ, ਨੇਡ਼ੇ ਗਣੇਸ਼ ਮੰਦਰ, ਸ਼ਿਵ ਕਾਲੋਨੀ ਤੋਂ 3-3, ਡਾਲੀਮਾ ਵਿਹਾਰ, ਪੰਜਾਬ ਕਾਲੋਨੀ, ਗੋਬਿੰਦ ਕਾਲੋਨੀ, ਰੌਸ਼ਨ ਕਾਲੋਨੀ ਤੋਂ 2-2, ਚੂਨਾ ਭੱਟੀ, ਅਰਜੁਨ ਨਗਰ, ਛੱਜੂ ਮਾਜਰਾ, ਕਾਲੇਕਾ ਰੋਡ, ਗਰਗ ਕਾਲੋਨੀ, ਸ਼ਿਵ ਕਾਲੋਨੀ ਆਦਿ ਥਾਵਾਂ ਤੋਂ 1-1, ਸਮਾਣਾ ਦੇ ਸੇਖੋਂ ਕਾਲੋਨੀ ਅਤੇ ਘਡ਼ਾਮਾ ਪੱਤੀ, ਨਾਭਾ ਦੇ ਪੁੱਡਾ, ਮਲੇਰੀਅਨ ਸਟਰੀਟ, ਜਸਪਾਲ ਕਾਲੋਨੀ, ਨਿਊ ਪਟੇਲ ਨਗਰ ਆਦਿ ਤੋਂ ਇਕ-ਇਕ ਅਤੇ 16 ਪਾਜ਼ੇਟਿਵ ਕੇਸ ਵੱਖ-ਵੱਖ ਪਿੰਡਾਂ ਤੋਂ ਰਿਪੋਰਟ ਹੋਏ ਹਨ। ਪਾਜ਼ੇਟਿਵ ਆਏ ਇਨ੍ਹਾਂ ਕੇਸਾਂ ਨੂੰ ਨਵੀਆਂ ਗਾਈਡਲਾਈਨ ਅਨੁਸਾਰ ਕੋਵਿਡ ਕੇਅਰ ਸੈਂਟਰ/ਹੋਮ ਆਈਸੋਲੇਸ਼ਨ/ਹਸਪਤਾਲਾਂ ਦੀ ਆਈਸੋਲੇਸ਼ਨ ਫੈਸੇਲਿਟੀ ’ਚ ਸ਼ਿਫਟ ਕਰਵਾਇਆ ਜਾ ਰਿਹਾ ਹੈ ਅਤੇਂ ਇਨ੍ਹਾਂ ਦੀ ਕੰਟੈਕਟ ਟਰੇਸਿੰਗ ਕਰ ਕੇ ਸੈਂਪਲ ਲਏ ਜਾ ਰਹੇ ਹਨ।

ਡਾ. ਮਲਹੋਤਰਾ ਨੇ ਦੱਸਿਆ ਕਿ ਅੱਜ ਜ਼ਿਲੇ ’ਚ 4 ਹੋਰ ਕੋਵਿਡ ਪਾਜ਼ੇਟਿਵ ਮਰੀਜ਼ਾਂ ਦੀ ਮੌਤ ਹੋ ਗਈ ਹੈ, ਜਿਨ੍ਹਾਂ ’ਚ ਇਕ ਪਟਿਆਲਾ, ਇਕ ਬਲਾਕ ਹਰਪਾਲਪੁਰ ਅਤੇ 2 ਨਾਭਾ ਨਾਲ ਸਬੰਧਤ ਹਨ। ਪਹਿਲਾਂ ਪਿੰਡ ਸਲੇਮਪੁਰ ਬਲਾਕ ਹਰਪਾਲਪੁਰ ਦੀ ਰਹਿਣ ਵਾਲੀ 65 ਸਾਲਾ ਔਰਤ, ਜੋ ਕਿ ਪੁਰਾਣੀ ਹਾਈਪਰਟੈਂਸ਼ਨ ਦੀ ਮਰੀਜ਼ ਸੀ, ਦੂਜਾ ਪਿੰਡ ਰੋਹਟੀ ਮੋਡ਼ਾਂ ਤਹਿਸੀਲ ਨਾਭਾ ਦੀ ਰਹਿਣ ਵਾਲੀ 60 ਸਾਲਾ ਔਰਤ, ਜੋ ਕਿ ਸਾਹ ਦੀ ਤਕਲੀਫ ਕਾਰਣ ਰਾਜਿੰਦਰਾ ਹਸਪਤਾਲ ’ਚ ਦਾਖਲ ਹੋਈ ਸੀ, ਤੀਜਾ ਨਾਭਾ ਦੇ ਸ਼ਾਰਦਾ ਕਾਲੋਨੀ ਦਾ ਰਹਿਣ ਵਾਲਾ 33 ਸਾਲਾ ਪੁਰਸ਼, ਜੋ ਕਿ ਸਾਹ ਦੀ ਦਿੱਕਤ ਕਾਰਣ ਪਹਿਲਾਂ ਪਟਿਆਲਾ ਦੇ ਨਿੱਜੀ ਹਸਪਤਾਲ ’ਚ ਦਾਖਲ ਹੋਇਆ ਸੀ ਅਤੇ ਬਾਅਦ ’ਚ ਰਾਜਿੰਦਰਾ ਹਸਪਤਾਲ ’ਚ ਦਾਖਲ ਹੋਇਆ, ਚੌਥਾ ਚਰਨ ਬਾਗ ਪਟਿਆਲਾ ਦਾ ਰਹਿਣ ਵਾਲਾ 68 ਸਾਲਾ ਪੁਰਸ਼, ਜੋ ਕਿ ਪੁਰਾਣਾ ਹਾਈਪਰਟੈਂਸ਼ਨ ਦਾ ਮਰੀਜ਼ ਸੀ ਅਤੇ ਰਾਜਿੰਦਰਾ ਹਸਪਤਾਲ ’ਚ ਦਾਖਲ ਹੋਇਆ ਸੀ। ਇਨ੍ਹਾਂ ਪਾਜ਼ੇਟਿਵ ਮਰੀਜ਼ਾਂ ਦੀ ਮੌਤ ਹੋਣ ਕਾਰਣ ਜ਼ਿਲੇ ’ਚ ਕੁੱਲ ਪਾਜ਼ੇਟਿਵ ਕੇਸਾਂ ਦੀ ਮੌਤਾਂ ਦੀ ਗਿਣਤੀ 186 ਹੋ ਗਈ ਹੈ। ਸਿਵਲ ਸਰਜਨ ਡਾ. ਮਲਹੋਤਰਾ ਨੇ ਦੱਸਿਆ ਕਿ ਪਟਿਆਲਾ ਦੀ ਸੈਂਟਰਲ ਜੇਲ ਦੀ ਫੀਮੇਲ ਬੈਰਕ ’ਚ 19 ਕੈਦੀ ਔਰਤਾਂ ਪਾਜ਼ੇਟਿਵ ਆਉਣ ’ਤੇ ਉਥੇ ਕੰਟੇਨਮੈਂਟ ਲਾ ਦਿੱਤੀ ਗਈ ਹੈ।

ਅੱਜ ਜ਼ਿਲੇ ’ਚ ਵੱਖ-ਵੱਖ ਥਾਵਾਂ ਤੋਂ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ 2450 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ। ਜ਼ਿਲੇ ’ਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਹੋਏ ਡਾ. ਮਲਹੋਤਰਾ ਨੇ ਦੱਸਿਆ ਕਿ ਹੁਣ ਤੱਕ ਜ਼ਿਲੇ ’ਚ ਕੋਵਿਡ ਜਾਂਚ ਸਬੰਧੀ 95133 ਸੈਂਪਲ ਲਏ ਜਾ ਚੁੱਕੇ ਹਨ, ਜਿਨ੍ਹਾਂ ’ਚੋਂ ਜ਼ਿਲਾ ਪਟਿਆਲਾ ਦੇ 6999 ਕੋਵਿਡ ਪਾਜ਼ੇਟਿਵ, 86234 ਨੈਗੇਟਿਵ ਅਤੇ ਲੱਗਭੱਗ 1650 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।


Bharat Thapa

Content Editor

Related News