ਹੁਣ ਐਕਸੀਡੈਂਟ ਕਰ ਕੇ ਨਹੀਂ ਭੱਜ ਸਕਣਗੇ ਮੁਲਜ਼ਮ

02/20/2020 4:23:10 PM

ਮੋਹਾਲੀ (ਰਾਣਾ) : ਛੇਤੀ ਹੀ ਮੋਹਾਲੀ ਦੀ ਲਾਈਟ ਪੁਆਇੰਟ 'ਤੇ ਥ੍ਰੀ ਡੀ ਕੈਮਰੇ ਨਜ਼ਰ ਆਉਣਗੇ, ਜਿਸ ਨਾਲ ਹੁਣ ਜੋ ਮੁਲਜ਼ਮ ਐਕਸੀਡੈਂਟ ਕਰ ਕੇ ਫਰਾਰ ਹੋ ਜਾਂਦੇ ਸਨ ਅਤੇ ਬਾਅਦ 'ਚ ਟਰੇਸ ਨਹੀਂ ਹੋ ਪਾਉਂਦੇ ਸਨ, ਉਨ੍ਹਾਂ ਨੂੰ ਫੜਨ 'ਚ ਕਾਫ਼ੀ ਮਦਦ ਮਿਲੇਗੀ, ਇਸ ਦਾ ਡੈਮੋ ਬੁੱਧਵਾਰ ਨੂੰ ਫੇਜ਼-7 ਦੀ ਲਾਈਟ ਪੁਆਇੰਟ ਉੱਤੇ ਪੰਜਾਬ ਦੇ ਆਈ. ਜੀ. ਟਰੈਫਿਕ ਐੱਸ. ਕੇ. ਸਿੰਘ ਅਤੇ ਐਡਵਾਈਜ਼ਰ ਨਵਦੀਪ ਅਸੀਜਾ ਦੀ ਅਗਵਾਈ ਵਿਚ ਦਿਖਾਇਆ ਗਿਆ। ਇਸ ਦੌਰਾਨ ਜ਼ੋਨ-1 ਦੇ ਇੰਚਾਰਜ ਨਰਿੰਦਰ ਸੂਦ ਅਤੇ ਜ਼ੋਨ-2 ਦੇ ਇੰਚਾਰਜ ਹਰਨੇਕ ਸਿੰਘ ਵੀ ਮੌਜੂਦ ਸਨ। ਪੁਲਸ ਦੇ ਅਫਸਰਾਂ ਦੇ ਮੁਤਾਬਕ ਡੈਮੋ ਦੇਣ ਤੋਂ ਬਾਅਦ ਇਸ ਦੀ ਫਾਈਲ ਸੀਨੀਅਰ ਅਫਸਰਾਂ ਕੋਲ ਭੇਜੀ ਜਾਵੇਗੀ, ਜਿਵੇਂ ਹੀ ਉੱਥੇ ਇਨ੍ਹਾਂ ਥ੍ਰੀ ਡੀ ਕੈਮਰਿਆਂ ਨੂੰ ਲਾਉਣ ਦੀ ਆਗਿਆ ਮਿਲਦੀ ਹੈ ਤਾਂ ਉਸ ਨੂੰ ਤੁਰੰਤ ਸ਼ਹਿਰ ਵਿਚ ਲਾਉਣਾ ਸ਼ੁਰੂ ਕਰ ਦਿੱਤਾ ਜਾਵੇਗਾ ।

PunjabKesariਚਾਰੇ ਦਿਸ਼ਾਵਾਂ 'ਚ ਘੁੰਮਦੈ ਕੈਮਰਾ
ਜ਼ੋਨ-1 ਦੇ ਇੰਚਾਰਜ ਨਰਿੰਦਰ ਸੂਦ ਨੇ ਕਿਹਾ ਕਿ ਜੋ ਥ੍ਰੀ ਡੀ ਕੈਮਰਾ ਹੈ ਉਹ ਚਾਰੇ ਦਿਸ਼ਾਵਾਂ ਵਿਚ ਘੁੰਮਦਾ ਹੈ, ਜਿਸ ਦੇ ਉਹ ਲਗਭਗ 20 ਮਿੰਟ ਵਿਚ ਪੂਰਾ ਘਟਨਾਕ੍ਰਮ ਉਸ ਵਿਚ ਕੈਦ ਕਰ ਲੈਂਦਾ ਹੈ। ਜੇਕਰ ਕੋਈ ਗੱਡੀ ਤੇਜ਼ ਰਫਤਾਰ ਵਿਚ ਹੋਵੇਗੀ ਉਸ ਦੀ ਸਪੀਡ ਵੀ ਇਸ ਵਿਚ ਕਵਰ ਹੋ ਜਾਵੇਗੀ ਅਤੇ ਇਸ ਵਿਚ ਕਿਸੇ ਵੀ ਤਰ੍ਹਾਂ ਦੀ ਕੋਈ ਛੇੜਛਾੜ ਵੀ ਨਹੀਂ ਕਰ ਸਕਦਾ, ਇਸ ਨਾਲ ਅਪਰਾਧਿਕ ਵਾਰਦਾਤਾਂ ਨੂੰ ਰੋਕਣ ਵਿਚ ਕਾਫ਼ੀ ਮਦਦ ਮਿਲੇਗੀ । ਸੂਦ ਨੇ ਦੱਸਿਆ ਕਿ ਐਕਸੀਡੈਂਟ ਵਿਚ ਜਦੋਂ ਕਿਸੇ ਦੀ ਮੌਤ ਹੋ ਜਾਂਦੀ ਹੈ ਕਈ ਵਾਰ ਮੌਕੇ ਉੱਤੇ ਕੋਈ ਸਬੂਤ ਨਹੀਂ ਮਿਲਦਾ ਪਰ ਹੁਣ ਅਜਿਹਾ ਨਹੀਂ ਹੋਵੇਗਾ ਇਨ੍ਹਾਂ ਥ੍ਰੀ ਡੀ ਕੈਮਰਿਆਂ ਵਿਚ ਸਭ ਕੁੱਝ ਕੈਦ ਹੋ ਜਾਵੇਗਾ, ਜਿਸ ਨਾਲ ਮੁਲਜ਼ਮ ਦਾ ਬਚਣਾ ਕਾਫ਼ੀ ਮੁਸ਼ਕਲ ਹੋ ਜਾਵੇਗਾ।

ਸਕੈੱਚ ਬਣਵਾਉਣ ਦੀ ਵੀ ਜ਼ਰੂਰਤ ਨਹੀਂ
ਉਥੇ ਹੀ ਸੂਦ ਨੇ ਦੱਸਿਆ ਕਿ ਜਿਵੇਂ ਪਹਿਲਾਂ ਐਕਸੀਡੈਂਟ ਤੋਂ ਬਾਅਦ ਮੌਕੇ ਉੱਤੇ ਕੋਈ ਟੀਮ ਨੂੰ ਬੁਲਾ ਕੇ ਸਕੈੱਚ ਬਣਵਾਉਂਦੇ ਸਨ, ਹੁਣ ਇਨ੍ਹਾਂ ਕੈਮਰਿਆਂ ਦੇ ਲਾਉਣ ਤੋਂ ਬਾਅਦ ਉਹ ਬਣਾਉਣ ਦੀ ਵੀ ਜ਼ਰੂਰਤ ਨਹੀਂ ਪਵੇਗੀ ਕਿਉਂਕਿ ਇਹ ਕੈਮਰੇ ਸਕੈਚ ਵੀ ਖੁਦ ਹੀ ਬਣਾ ਲੈਂਦਾ ਹਨ। ਇਸ ਦਾ ਡੈਮੋ ਬੜਾ ਹੀ ਵਧੀਆ ਰਿਹਾ, ਹੁਣ ਇਸ ਨੂੰ ਸੀਨੀਅਰ ਅਫਸਰਾਂ ਦੇ ਕੋਲ ਭੇਜਿਆ ਜਾਵੇਗਾ ਅਪਰੂਵਲ ਮਿਲਦੇ ਹੀ ਇਸ ਨੂੰ ਲਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ । ਨਾਲ ਹੀ ਇਸ ਦਾ ਕਟਰੋਲ ਰੂਮ ਕਿੱਥੇ ਉਤੇ ਬਣਾਇਆ ਜਾਣਾ ਹੈ ਉਸ ਦੇ ਬਾਰੇ ਵਿਚ ਵੀ ਵਿਚਾਰ ਚੱਲ ਰਿਹਾ ਹੈ ।


Anuradha

Content Editor

Related News