360 ਬੋਤਲਾਂ ਹਰਿਆਣਾ ਮਾਰਕਾ ਸ਼ਰਾਬ ਬਰਾਮਦ, ਦੋਸ਼ੀ ਫਰਾਰ
Monday, Dec 04, 2017 - 07:31 AM (IST)
ਬਰੇਟਾ, (ਸਿੰਗਲਾ)- ਸਥਾਨਕ ਪੁਲਸ ਦੇ ਹੌਲਦਾਰ ਬ੍ਰਿਛਭਾਨ ਵੱਲੋਂ ਪੁਲਸ ਪਾਰਟੀ ਸਮੇਤ ਕਾਹਨਗੜ੍ਹ-ਕਾਲੀਆ ਸੜਕ 'ਤੇ ਲਾਏ ਨਾਕੇ ਦੌਰਾਨ ਮਾਰੂਤੀ ਕਾਰ ਐੱਚ. ਆਰ. 23-ਬੀ. 3351 ਨੂੰ ਰੋਕ ਕੇ ਉਸ 'ਚੋਂ ਹਰਿਆਣੇ ਦੀ ਰਸੀਲਾ ਮਾਰਕਾ ਸ਼ਰਾਬ 360 ਬੋਤਲਾਂ ਬਰਾਮਦ ਕਰ ਕੇ ਕਾਰ ਚਾਲਕ ਬਿੱਕਰ ਸਿੰਘ ਹਰਿਆਉ ਵਿਰੁੱਧ ਆਬਕਾਰੀ ਐਕਟ ਅਧੀਨ ਕਾਰਵਾਈ ਕੀਤੀ। ਇਹ ਜਾਣਕਾਰੀ ਦਿੰਦਿਆਂ ਹੌਲਦਾਰ ਬ੍ਰਿਛਭਾਨ ਨੇ ਕਿਹਾ ਕਿ ਕਾਰ ਨੂੰ ਸ਼ੱਕੀ ਹਾਲਤ 'ਚ ਰੋਕਣ 'ਤੇ ਕਾਰ ਚਾਲਕ ਕਾਰ ਭਜਾ ਕੇ ਲੈ ਗਿਆ, ਪੁਲਸ ਵੱਲੋਂ ਕਾਰ ਦਾ ਪਿੱਛਾ ਕਰਨ 'ਤੇ ਉਹ ਕਾਰ ਛੱਡ ਕੇ ਭੱਜਣ 'ਚ ਕਾਮਯਾਬ ਹੋ ਗਿਆ ਪਰ ਉਨ੍ਹਾਂ ਕਾਰ ਨੂੰ ਸ਼ਰਾਬ ਸਮੇਤ ਕਾਬੂ ਕਰ ਕੇ ਇਹ ਕਾਰਵਾਈ ਕੀਤੀ ਹੈ, ਦੋਸ਼ੀ ਫਰਾਰ ਹੈ। ਪੁਲਸ ਪਾਰਟੀ 'ਚ ਹੌਲਦਾਰ ਨਾਜਰ ਸਿੰਘ, ਸਿਪਾਹੀ ਨਿਰਮਲ ਸਿੰਘ ਤੇ ਬਲਵਿੰਦਰ ਸਿੰਘ ਸ਼ਾਮਲ ਸਨ।
