ਓਮਾਨ 'ਚ ਫ਼ਸੀਆਂ ਪੰਜਾਬੀ ਕੁੜੀਆਂ ਲਈ ਫ਼ਰਿਸ਼ਤਾ ਬਣਨਗੇ MP ਸਾਹਨੀ, ਵਤਨ ਲਿਆਉਣ ਦੀ ਪ੍ਰਕਿਰਿਆ ਸ਼ੁਰੂ

Saturday, May 06, 2023 - 01:37 PM (IST)

ਅੰਮ੍ਰਿਤਸਰ : ਖਾੜੀ ਦੇਸ਼ ਓਮਾਨ 'ਚ ਫ਼ਸੀਆਂ 36 ਪੰਜਾਬੀ ਕੁੜੀਆਂ ਦੀ ਪਛਾਣ ਹੋ ਗਈ ਹੈ। ਇਨ੍ਹਾਂ ਵਿੱਚੋਂ 13 ਨੂੰ ਭਾਰਤ ਲਿਆਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਨੂੰ ਲਿਆਉਣ ਲਈ ਚਾਰ ਮੈਂਬਰੀ ਟੀਮ ਓਮਾਨ ਜਾ ਰਹੀ ਹੈ। ਇਹ ਜਾਣਕਾਰੀ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਸ਼ੁੱਕਰਵਾਰ ਨੂੰ ਇੱਥੇ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ। ਉਨ੍ਹਾਂ ਦੱਸਿਆ ਕਿ ਕੁੜੀਆਂ ਦੀ ਵਾਪਸੀ ਲਈ ਉਨ੍ਹਾਂ ਦੀ ਸੰਸਥਾ ਨੇ ਮਿਸ਼ਨ ਹੋਪ ਪ੍ਰੋਜੈਕਟ ਸ਼ੁਰੂ ਕੀਤਾ ਹੈ। ਉਹ ਆਪ ਵੀ ਓਮਾਨ ਵੀ ਜਾਣਗੇ।

ਇਹ ਵੀ ਪੜ੍ਹੋ- ਟ੍ਰੈਫ਼ਿਕ ਨਿਯਮ ਤੋੜਣ ਵਾਲਿਆਂ ਦੀ ਹੁਣ ਖੈਰ ਨਹੀਂ, ਉਲੰਘਣਾ ਕਰਨ ’ਤੇ ਵਟਸਐਪ 'ਤੇ ਮਿਲੇਗੀ 'ਖ਼ੁਸ਼ਖ਼ਬਰੀ'

ਸਾਹਨੀ ਨੇ ਦੱਸਿਆ ਕਿ ਓਮਾਨ 'ਚ 36 ਕੁੜੀਆਂ ਨੂੰ ਗਲਤ ਕੰਮਾਂ 'ਚ ਫਸਾਇਆ ਗਿਆ ਹੈ। 13 ਕੁੜੀਆਂ ਨੂੰ ਭਾਰਤ ਲਿਆਉਣ ਦੀ ਪ੍ਰਕਿਰਿਆ ਪੂਰੀ ਹੋ ਚੁੱਕੀ ਹੈ। ਇਨ੍ਹਾਂ ਨੂੰ ਗੁਰਦੁਆਰਿਆਂ 'ਚ ਰੱਖਿਆ ਜਾਂਦਾ ਹੈ। ਉਥੋਂ ਦੀ ਸਰਕਾਰ ਨੇ ਉਨ੍ਹਾਂ 'ਤੇ ਦੋ ਤੋਂ ਢਾਈ ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ, ਜੋ ਉਨ੍ਹਾਂ ਦੀ ਤਰਫੋਂ ਅਦਾ ਕੀਤਾ ਗਿਆ ਹੈ। ਅਗਲੇ ਹਫ਼ਤੇ ਤੱਕ ਕੁੜੀਆਂ ਪੰਜਾਬ ਪਹੁੰਚ ਜਾਣਗੀਆਂ। 

ਇਹ ਵੀ ਪੜ੍ਹੋ- ਵਿਦੇਸ਼ ਬੈਠੇ ਗੈਂਗਸਟਰ ਲਖਬੀਰ ਲੰਡਾ ਦਾ ਸਾਥੀ ਗ੍ਰਿਫ਼ਤਾਰ, ਵੱਡੀ ਗਿਣਤੀ ’ਚ ਬਰਾਮਦ ਹੋਏ ਹਥਿਆਰ

ਇਹ ਕੁੜੀਆਂ ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਜਗਰਾਉਂ, ਫਿਰੋਜ਼ਪੁਰ, ਚੰਡੀਗੜ੍ਹ, ਮੋਹਾਲੀ ਅਤੇ ਹੋਰ ਜ਼ਿਲ੍ਹਿਆਂ ਦੀਆਂ ਹਨ। ਰਾਜ ਸਭਾ ਮੈਂਬਰ ਨੇ ਦੱਸਿਆ ਕਿ ਏਜੰਟਾਂ ਨੇ ਇਨ੍ਹਾਂ ਨੂੰ ਵਿਜ਼ਟਰ ਵੀਜ਼ਾ ਲਗਵਾ ਕੇ ਓਮਾਨ ਭੇਜਿਆ ਸੀ। ਇਹ ਵੀਜ਼ਾ 30 ਦਿਨਾਂ ਦਾ ਹੁੰਦਾ ਹੈ। ਇਸ ਤੋਂ ਬਾਅਦ ਉਹ ਡਿਫਾਲਟਰ ਹੋ ਗਈਆਂ, ਜਿਸ ਤੋਂ ਬਾਅਦ ਇਨ੍ਹਾਂ ਨੂੰ ਗਲਤ ਕੰਮਾਂ ਵਿਚ ਧੱਕ ਦਿੱਤਾ ਗਿਆ।

ਇਹ ਵੀ ਪੜ੍ਹੋ- ਗੁਆਂਢੀਆਂ ਨੇ ਲੜਾਈ ਨੂੰ ਲੈ ਕੇ ਦੋ ਭੈਣਾਂ ਨਾਲ ਕੀਤਾ ਅਜਿਹਾ ਕੰਮ, ਸੁਣ ਕੇ ਨਹੀਂ ਹੋਵੇਗਾ ਯਕੀਨ

ਵਿਕਰਮਜੀਤ ਸਾਹਨੀ ਨੇ ਦੱਸਿਆ ਕਿ ਪੰਜਾਬ 'ਚ 122 ਸਰਗਰਮ ਏਜੰਟ ਅਤੇ 143 ਗੈਰਕਾਨੂੰਨੀ ਏਜੰਟ ਹਨ। ਇਹ ਗੈਰ- ਕਾਨੂੰਨੀ ਏਜੰਟ ਕੁੜੀਆਂ ਨੂੰ ਫ਼ਸਾ ਕੇ ਗਲਤ ਕੰਮ ਲਈ ਓਮਾਨ ਭੇਜ ਰਹੇ ਹਨ। ਅਜਿਹੇ ਏਜੰਟਾਂ ਦੀ ਸੂਚੀ ਡੀਜੀਪੀ ਗੌਰਵ ਯਾਦਵ ਨੂੰ ਸੌਂਪ ਕੇ ਕਾਰਵਾਈ ਦੀ ਮੰਗ ਕੀਤੀ ਗਈ ਹੈ।  ਉਹ ਇਨ੍ਹਾਂ ਏਜੰਟਾਂ ਖ਼ਿਲਾਫ਼ ਕਾਰਵਾਈ ਲਈ ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੂੰ ਵੀ ਮਿਲਣਗੇ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।


 


Shivani Bassan

Content Editor

Related News