ਪਟਿਆਲਾ ਜ਼ਿਲ੍ਹੇ 'ਚ ਕੋਰੋਨਾ ਕਾਰਨ 33ਵੀਂ ਮੌਤ, 51 ਨਵੇਂ ਮਾਮਲਿਆਂ ਦੀ ਪੁਸ਼ਟੀ
Monday, Aug 03, 2020 - 08:45 PM (IST)
ਪਟਿਆਲਾ,(ਪਰਮੀਤ)- ਜ਼ਿਲੇ ’ਚ ਕੋਰੋਨਾ ਨਾਲ ਅੱਜ 33ਵੀਂ ਮੌਤ ਹੋ ਗਈ ਹੈ, ਜਦਕਿ 51 ਨਵੇਂ ਕੇਸ ਪਾਜ਼ੇਟਿਵ ਆਉਣ ਤੋਂ ਬਾਅਦ ਕੁੱਲ ਮਰੀਜ਼ਾਂ ਦੀ ਗਿਣਤੀ 1967 ਹੋ ਗਈ ਹੈ। ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਜ਼ਿਲੇ ’ਚ ਹੁਣ 1194 ਮਰੀਜ਼ ਠੀਕ ਹੋ ਚੁੱਕੇ ਹਨ, ਜਦਕਿ 740 ਕੇਸ ਐਕਟਿਵ ਹਨ। ਉਨ੍ਹਾਂ ਦੱਸਿਆ ਕਿ ਪਟਿਆਲਾ ਦੇ ਅਰਬਨ ਅਸਟੇਟ ਦੀ ਰਹਿਣ ਵਾਲੀ 66 ਸਾਲਾ ਮਹਿਲਾ ਜੋ ਪੁਰਾਣੀ ਸ਼ੂਗਰ ਸਮੇਤ ਹੋਰ ਬੀਮਾਰੀਆਂ ਤੋਂ ਪੀਡ਼੍ਹਤ ਸੀ ਅਤੇ ਕੋਰੋਨਾ ਪਾਜ਼ੇਟਿਵ ਵੀ ਆਈ ਸੀ, ਦੀ ਸਰਕਾਰੀ ਰਜਿੰਦਰਾ ਹਸਪਤਾਲ ’ਚ ਮੌਤ ਹੋ ਗਈ।
ਇਨ੍ਹਾਂ ਇਲਾਕਿਆਂ ’ਚੋਂ ਮਿਲੇ ਮਰੀਜ਼
ਸੋਮਵਾਰ ਨੂੰ ਕੋਰੋਨਾ ਪਾਜ਼ੇਟਿਵ ਆਏ ਮਰੀਜ਼ਾਂ ਬਾਰੇ ਸਿਵਲ ਸਰਜਨ ਨੇ ਦੱਸਿਆ ਕਿ ਇਨ੍ਹਾਂ 51 ਮਰੀਜ਼ਾਂ ’ਚੋਂ 26 ਪਟਿਆਲਾ ਸ਼ਹਿਰ, 7 ਰਾਜਪੁਰਾ, 4 ਨਾਭਾ, 8 ਸਮਾਣਾ ਅਤੇ 6 ਵੱਖ-ਵੱਖ ਪਿੰਡਾਂ ਤੋਂ ਹਨ। ਇਨ੍ਹਾਂ ’ਚੋਂ 7 ਪਾਜ਼ੇਟਿਵ ਕੇਸਾਂ ਦੇ ਸੰਪਰਕ ’ਚ ਆਉਣ ਅਤੇ ਕੰਟੇਨਮੈਂਟ ਜ਼ੋਨ ’ਚੋਂ ਲਏ ਸੈਂਪਲਾਂ ’ਚੋਂ ਕੋਵਿਡ ਪਾਜ਼ੇਟਿਵ ਪਾਏ ਗਏ ਹਨ, 44 ਨਵੇਂ ਕੇਸ ਫਲੂ ਅਤੇ ਬਗੈਰ ਫਲੂ ਲੱਛਣਾਂ ਨਾਲ ਸਬੰਧਤ ਹਨ। ਪਟਿਆਲਾ ਦੇ ਅਰੋਡ਼ਾ ਸਟਰੀਟ, ਹੀਰਾ ਨਗਰ ਅਤੇ ਮਹਿਤਾ ਕਾਲੋਨੀ ਤੋਂ 3-3, ਵਿਕਾਸ ਕਾਲੋਨੀ ਅਤੇ ਅਰਬਨ ਅਸਟੇਟ ਫੇਜ਼-1 ਤੋਂ 2-2, ਸ਼ਾਂਤੀ ਨਗਰ, ਘੇਰ ਸੋਢੀਆਂ, ਛੋਟੀ ਬਾਰਾਂਦਰੀ, ਡੂਮਾ ਵਾਲੀ ਗੱਲੀ, ਕ੍ਰਿਸ਼ਨਾ ਕਾਲੋਨੀ, ਲਾਲ ਬਾਗ, ਰਾਘੋਮਾਜਰਾ, ਮੁਹੱਲਾ ਡੋਗਰਾ, ਗੁਰੂ ਨਾਨਕ ਨਗਰ, ਸੈਂਚੂਰੀ ਐਨਕਲੇਵ, ਮੇਹਰ ਸਿੰਘ ਕਾਲੋਨੀ, ਭਰਪੂਰ ਗਾਰਡਨ, ਤਵੱਕਲੀ ਮੋਡ਼ ਤੋਂ 1-1, ਰਾਜਪੁਰਾ ਦੇ ਜੈਨ ਨਗਰ ਭੇਡਵਾਲ ਤੋਂ 3, ਪੰਜੀਰੀ ਪਲਾਟ, ਨੇਡ਼ੇ ਐੱਨ. ਟੀ. ਸੀ. ਸਕੂਲ, ਪ੍ਰੇਮ ਨਗਰ, ਕੇ. ਐੱਸ. ਐੱਮ. ਰੋਡ ਤੋਂ 1-1, ਨਾਭਾ ਦੇ ਜੈਮਲ ਕਾਲੋਨੀ ਤੋਂ 3, ਮੇਹਸ਼ ਗੇਟ ਤੋਂ 1, ਸਮਾਣਾ ਦੇ ਮਾਲਕਾਨਾ ਪੱਤੀ ਅਤੇ ਮਾਛੀਹਾਤਾ ਤੋਂ 2-2, ਵਡ਼ੈਚਾਂ ਰੋਡ, ਘਡ਼ਾਮਾ ਪੱਤੀ, ਜੋਸ਼ੀਆਂ ਮੁਹੱਲਾ, ਸ਼ਕਤੀ ਵਾਟਿਕਾ ਤੋਂ 1-1 ਅਤੇ 6 ਵੱਖ-ਵੱਖ ਪਿੰਡਾਂ ਤੋਂ ਰਿਪੋਰਟ ਹੋਏ ਹਨ।
ਹੁਣ ਤੱਕ 45,755 ਲੋਕਾਂ ਦੇ ਲਏ ਸੈਂਪਲ
ਸਿਵਲ ਸਰਜਨ ਨੇ ਦੱਸਿਆ ਕਿ ਜ਼ਿਲੇ ’ਚ ਹੁਣ ਤੱਕ 45,755 ਲੋਕਾਂ ਦੇ ਸੈਂਪਲ ਲਏ ਜਾ ਚੁੱਕੇ ਹਨ। ਇਨ੍ਹਾਂ ’ਚੋਂ 42262 ਨੈਗੇਟਿਵ ਆਏ, 1967 ਪਾਜ਼ੇਟਿਵ ਹਨ, ਜਦਕਿ 1400 ਸੈਂਪਲਾਂ ਦੀ ਰਿਪੋਰਟ ਆਉਣੀ ਬਾਕੀ ਹੈ।