3200 ਕਿਲੋ ਹੈਰੋਇਨ ਦਾ ਪੰਜਾਬ ਲਿੰਕ ਤਲਾਸ਼ ਰਹੀਆਂ ਨੇ ਸੁਰੱਖਿਆ ਏਜੰਸੀਆਂ, ਹੋ ਸਕਦੈ ਵੱਡੇ ਸਮੱਗਲਰਾਂ ਦਾ ਹੱਥ

Friday, Sep 24, 2021 - 09:26 AM (IST)

ਅੰਮ੍ਰਿਤਸਰ (ਨੀਰਜ) - ਡੀ. ਆਰ. ਆਈ. (ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ) ਵੱਲੋਂ ਗੁਜਰਾਤ ਦੇ ਮੁਦਰਾ ਬਦਰਗਾਹ ’ਤੇ ਫੜੀ 3200 ਕਿਲੋ ਹੈਰੋਇਨ ਦਾ ਪੰਜਾਬ ਲਿੰਕ ਸਾਰੀਆਂ ਏਜੰਸੀਆਂ ਭਾਲ ਰਹੀਆਂ ਹਨ। ਇਹ ਸੰਭਾਵਨਾ ਜ਼ਾਹਿਰ ਕੀਤੀ ਜਾ ਰਹੀ ਹੈ ਕਿ ਕਿਧਰੇ ਨਾ ਕਿਧਰੇ ਇਸ ਖੇਪ ਨੂੰ ਮੰਗਵਾਉਣ ਪਿੱਛੇ ਪੰਜਾਬ, ਜਿਸ ’ਚ ਮੁੱਖ ਤੌਰ ’ਤੇ ਅੰਮ੍ਰਿਤਸਰ, ਤਰਨ ਤਾਰਨ, ਫਿਰੋਜ਼ਪੁਰ ਅਤੇ ਗੁਰਦਾਸਪੁਰ ਦੇ ਸਮੱਗਲਰਾਂ ਦਾ ਹੱਥ ਹੈ। ਇਸ ਤੋਂ ਪਹਿਲਾਂ ਆਈ. ਸੀ. ਪੀ. ਅਟਾਰੀ ਬਾਰਡਰ ’ਤੇ ਪਾਕਿਸਤਾਨ ਤੋਂ ਦਰਾਮਦ ਲੂਣ ਤੋਂ ਕਸਟਮ ਵਿਭਾਗ ਨੇ 532 ਕਿਲੋ ਹੈਰੋਇਨ ਅਤੇ 52 ਕਿਲੋ ਮਿਕਸਡ ਨਾਰਕੋਟਿਕਸ ਨੂੰ ਜ਼ਬਤ ਕੀਤਾ ਸੀ। ਇਹ ਖੇਪ ਹੁਣ ਤੱਕ ਦੀ ਸਭ ਤੋਂ ਵੱਡੀ ਨਸ਼ੇ ਦੀ ਖੇਪ ਮੰਨੀ ਜਾ ਰਹੀ ਸੀ ਪਰ 3200 ਕਿਲੋ ਹੈਰੋਇਨ ਦੀ ਖੇਪ ਨੇ ਤਾਂ ਪੂਰੇ ਸੰਸਾਰ ਦਾ ਹੀ ਰਿਕਾਰਡ ਤੋੜ ਦਿੱਤਾ। ਹਾਲਾਂਕਿ ਇਸ ਮਾਮਲੇ ’ਚ ਆਂਧਰਾ ਪ੍ਰਦੇਸ਼ ਦੇ ਪਤੀ-ਪਤਨੀ ਨੂੰ ਡੀ. ਆਰ. ਆਈ. ਦੀ ਟੀਮ ਨੇ ਗ੍ਰਿਫ਼ਤਾਰ ਕੀਤਾ ਹੈ ਪਰ ਜਿਸ ਤਰ੍ਹਾਂ ਅਫਗਾਨਿਸਤਾਨ ਵਾਇਆ ਈਰਾਨ ਤੋਂ ਇਸ ਖੇਪ ਨੂੰ ਲਿਆਂਦਾ ਗਿਆ ਹੈ, ਉਹ ਪੰਜਾਬ ਦੇ ਸਮੱਗਲਰਾਂ ਵੱਲ ਸਾਫ ਇਸ਼ਾਰਾ ਕਰ ਰਿਹਾ ਹੈ।

ਰਣਜੀਤ ਸਿੰਘ ਚੀਦਾ ਅਤੇ ਪ੍ਰਭਜੀਤ ਨੇ ਇਸ ਸਟਾਇਲ ’ਚ ਮੰਗਵਾਈ ਸੀ ਹੈਰੋਇਨ
3200 ਕਿਲੋ ਹੈਰੋਇਨ ਨੂੰ ਮੰਗਵਾਉਣ ਦਾ ਸਟਾਇਲ ਅੰਮ੍ਰਿਤਸਰ ਅਤੇ ਤਰਨਤਾਰਨ ਦੇ ਸਭ ਤੋਂ ਵੱਡੇ ਸਮੱਗਲਰਾਂ ਰਣਜੀਤ ਸਿੰਘ ਚੀਦਾ ਅਤੇ ਪ੍ਰਭਜੀਤ ਦੇ ਵਰਗੇ ਹੀ ਹੈ, ਜਿਸ 3200 ਕਿਲੋ ਹੈਰੋਇਨ ਦੀ ਖੇਪ ਨੂੰ ਡੀ. ਆਰ. ਆਈ. ਨੇ ਜ਼ਬਤ ਕੀਤਾ ਹੈ, ਉਹ ਵੀ ਟਾਕ ਪਾਊਡਰ ਦੇ ਅੰਦਰ ਲੁਕਾਈ ਗਈ ਸੀ। ਚਿੱਟੇ ਪਾਊਡਰ ’ਚ ਚਿੱਟੀ ਹੈਰੋਇਨ ਨੂੰ ਪਛਾਣ ਪਾਉਣਾ ਵੀ ਆਸਾਨ ਨਹੀਂ ਹੁੰਦਾ ਹੈ।

ਅੰਮ੍ਰਿਤਸਰ ਦੇ ਸਿਮਰਨਜੀਤ ਸਿੰਘ ਸੰਧੂ ਨੇ ਗੁਜਰਾਤ ਬਦਰਗਾਹ ਤੋਂ ਹੀ ਮੰਗਵਾਈ ਸੀ 200 ਕਿਲੋ ਹੈਰੋਇਨ
ਅੰਮ੍ਰਿਤਸਰ ਦੇ ਰਣਜੀਤ ਐਵੇਨਿਊ ਇਲਾਕੇ ਦੇ ਰਹਿਣ ਵਾਲੇ ਸਿਮਰਨਜੀਤ ਸਿੰਘ ਸੰਧੂ ਨੇ ਵੀ ਗੁਜਰਾਤ ਦੇ ਬਦਰਗਾਹ ਤੋਂ ਹੀ 200 ਕਿਲੋ ਹੈਰੋਇਨ ਦੀ ਖੇਪ ਮੰਗਵਾਈ ਸੀ। ਇਸ ਲਈ ਗੁਜਰਾਤ ਅਤੇ ਰਾਜਸਥਾਨ ਦਾ ਰੂਟ ਫੜਿਆ ਗਿਆ ਸੀ ਅਤੇ ਟਰੱਕਾਂ ਰਾਹੀਂ ਖੇਪ ਨੂੰ ਠਿਕਾਣੇ ਲਾਇਆ ਗਿਆ ਸੀ ਪਰ ਦੂਜੀ ਖੇਪ ਨੂੰ ਗੁਜਰਾਤ ਏ. ਟੀ. ਸੀ. ਵੱਲੋਂ ਟਰੇਸ ਕਰ ਲਿਆ ਗਿਆ ਅਤੇ ਜ਼ਬਤ ਕਰ ਲਿਆ ਗਿਆ। ਇਸ ਮਾਮਲੇ ’ਚ ਸੰਧੂ ਦੇ ਇਟਲੀ ’ਚ ਰਹਿਣ ਵਾਲੇ ਭਰਾ ਨੂੰ ਵੀ ਲੋਡ਼ੀਂਦਾ ਕੀਤਾ ਜਾ ਚੁੱਕਾ ਹੈ, ਜੋ ਨਸ਼ੇ ਦੀ ਸਮੱਗਲਿੰਗ ’ਚ ਇਟਲੀ ’ਚ ਫੜਿਆ ਗਿਆ ਸੀ।

ਤਾਲਿਬਾਨ ਭੇਜ ਸਕਦੈ ਇਸ ਤੋਂ ਵੀ ਵੱਡੀ ਖੇਪ
ਪੂਰੇ ਸੰਸਾਰ ’ਚ ਅਫਗਾਨਿਸਤਾਨ ਹੀ ਇਕ ਅਜਿਹਾ ਦੇਸ਼ ਹੈ, ਜਿੱਥੇ ਹੈਰੋਇਨ ਬਣਾਈ ਜਾਂਦੀ ਹੈ ਅਤੇ ਅਫੀਮ ਦੀ ਖੇਤੀ ਕਰ ਕੇ ਉਸ ਨੂੰ ਪ੍ਰਾਸੈਸਿੰਗ ਕਰ ਕੇ ਹੈਰੋਇਨ ਤਿਆਰ ਕੀਤੀ ਜਾਂਦੀ ਹੈ। ਪਾਕਿਸਤਾਨ ਦੇ ਇਸ਼ਾਰੇ ’ਤੇ ਖੂਫੀਆਂ ਏਜੰਸੀ ਆਈ.ਐੱਸ.ਆਈ. ਦੇ ਕਹਿਣ ’ਤੇ ਤਾਲਿਬਾਨ ਉਕਤ ਤੋਂ ਵੀ ਵੱਡੀ ਹੈਰੋਇਨ ਦੀ ਖੇਪ ਭਾਰਤ ’ਚ ਭੇਜ ਸਕਦਾ ਹੈ।

ਆਈ. ਸੀ. ਪੀ. ਅਟਾਰੀ ’ਤੇ ਸਕੈਨਰ ਖਰਾਬ ਹੋਣਾ ਵੀ ਵੱਡਾ ਖਤਰਾ
ਅੰਮ੍ਰਿਤਸਰ ਦੀ ਆਈ. ਸੀ. ਪੀ. ਅਟਾਰੀ ਬਾਰਡਰ 21 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਟਰੱਕ ਸਕੈਨਰ ਵੀ ਖ਼ਰਾਬ ਹੈ ਅਤੇ ਕੰਮ ਨਹੀਂ ਕਰ ਰਿਹਾ ਹੈ। ਸਕੈਨਰ ਖ਼ਰਾਬ ਹੋਣ ਕਾਰਨ ਕਿਸੇ ਵੀ ਸਮੇਂ ਅਫਗਾਨਿਸਤਾਨ ਤੋਂ ਦਰਾਮਦ ਕੀਤੀਆਂ ਜਾਣ ਵਾਲੀਆਂ ਵਸਤਾਂ ’ਚ ਹੈਰੋਇਨ ਜਾਂ ਹਥਿਆਰਾਂ ਦੀ ਖੇਪ ਭੇਜੀ ਜਾ ਸਕਦੀ ਹੈ। ਕਸਟਮ ਵਿਭਾਗ ਕਈ ਵਾਰ ਲੈਂਡ ਬਦਰਗਾਹ ਅਥਾਰਿਟੀ ਆਫ ਇੰਡੀਆ ਨੂੰ ਨਵਾਂ ਟਰੱਕ ਸਕੈਨਰ ਲਾਉਣ ਲਈ ਲਿਖ ਚੁੱਕਾ ਹੈ ਪਰ ਅਜੇ ਤੱਕ ਕੋਈ ਸੁਣਵਾਈ ਨਹੀਂ ਹੋਈ ਹੈ।

ਡਰੋਨ ਅਤੇ ਕੋਰੀਅਰ ਰਾਹੀਂ ਨਹੀਂ ਭੇਜੀ ਜਾ ਸਕਦੀ ਇੰਨੀ ਵੱਡੀ ਖੇਪ
ਪਾਕਿਸਤਾਨ ਦੇ ਸਮੱਗਲਰ ਪਿਛਲੇ 2-3 ਮਹੀਨਿਆਂ ਤੋਂ ਡਰੋਨ ਅਤੇ ਕੋਰੀਅਰਾਂ ਰਾਹੀਂ ਹੈਰੋਇਨ ਅਤੇ ਹਥਿਆਰਾਂ ਦੀ ਖੇਪ ਭੇਜ ਰਹੇ ਹਨ ਪਰ ਜਿਸ ਤਰ੍ਹਾਂ ਹਜ਼ਾਰਾਂ ਕੁਇੰਟਲਾਂ ’ਚ ਸਮੁੰਦਰੀ ਰਸਤੇ ਤੋਂ ਸਭ ਤੋਂ ਵੱਡੀ ਖੇਪ ਭੇਜੀ ਜਾ ਸਕਦੀ ਹੈ, ਖੇਪ ਡਰੋਨ ਜਾਂ ਕੋਰੀਅਰਾਂ ਰਾਹੀਂ ਨਹੀਂ ਭੇਜੀ ਜਾ ਸਕਦੀ ਹੈ।


rajwinder kaur

Content Editor

Related News