ਯੂਕ੍ਰੇਨ ’ਚ ਬੰਕਰਾਂ ’ਚ ਲੁਕ ਕੇ ਸਮਾਂ ਬਿਤਾ ਰਹੇ 3000 ਭਾਰਤੀ ਵਿਦਿਆਰਥੀ, ਆਰਾਮ ਕਰਨਾ ਦੂਰ, ਬੈਠਣਾ ਵੀ ਸੰਭਵ ਨਹੀਂ

Tuesday, Mar 01, 2022 - 11:22 AM (IST)

ਯੂਕ੍ਰੇਨ ’ਚ ਬੰਕਰਾਂ ’ਚ ਲੁਕ ਕੇ ਸਮਾਂ ਬਿਤਾ ਰਹੇ 3000 ਭਾਰਤੀ ਵਿਦਿਆਰਥੀ, ਆਰਾਮ ਕਰਨਾ ਦੂਰ, ਬੈਠਣਾ ਵੀ ਸੰਭਵ ਨਹੀਂ

ਜਲੰਧਰ (ਪੁਨੀਤ) : ਰੂਸੀ ਫ਼ੌਜ ਖਾਰਕੀਵ ਸਰਹੱਦ ਤੋਂ ਯੂਕ੍ਰੇਨ ’ਚ ਦਾਖ਼ਲ ਹੋ ਗਈ ਸੀ, ਜਿਸ ਤੋਂ ਬਾਅਦ ਇਲਾਕੇ ਵਿਚ ਰੁਕ-ਰੁਕ ਕੇ ਬੰਬਾਰੀ ਕੀਤੀ ਜਾ ਰਹੀ ਹੈ। ਰੂਸੀ ਸਰਹੱਦ ਖਾਰਕੀਵ ਤੋਂ ਸਿਰਫ਼ 28-30 ਕਿਲੋਮੀਟਰ ਦੂਰ ਹੈ। ਇਹ ਉਹ ਖੇਤਰ ਹੈ ਜਿੱਥੇ ਜ਼ਿਆਦਾਤਰ ਭਾਰਤੀ ਵਿਦਿਆਰਥੀ ਮੈਡੀਕਲ ਦੀ ਪੜ੍ਹਾਈ ਲਈ ਗਏ ਹਨ। ਬੰਕਰਾਂ ਅਤੇ ਜ਼ਮੀਨਦੋਜ਼ ਮੈਟਰੋ ਸਟੇਸ਼ਨਾਂ ਤੋਂ ਇਲਾਵਾ ਕੋਈ ਵੀ ਜਗ੍ਹਾ ਸੁਰੱਖਿਅਤ ਨਹੀਂ ਹੈ, ਜਿਸ ਕਾਰਨ ਭਾਰਤੀ ਵਿਦਿਆਰਥੀਆਂ ਤੇ ਯੂਕ੍ਰੇਨੀਅਨਾਂ ਨੇ ਉੱਥੇ ਸ਼ਰਨ ਲਈ ਹੈ।

ਇਹ ਵੀ ਪੜ੍ਹੋ : ਯੂਕ੍ਰੇਨ ਤੋਂ ਭਾਰਤ ਪਰਤੇ ਵਿਦਿਆਰਥੀਆਂ ਲਈ ਸੁਖਜਿੰਦਰ ਰੰਧਾਵਾ ਨੇ ਕੀਤੀ ਭਾਰਤ ਸਰਕਾਰ ਤੋਂ ਇਹ ਮੰਗ

ਵਟਸਐਪ 'ਤੇ ਹੋਈ ਗੱਲਬਾਤ ’ਚ ਸ਼ੁਭਾਂਸ਼ੂ ਅਤੇ ਹੋਰ ਭਾਰਤੀ ਵਿਦਿਆਰਥੀ ਦੱਸ ਰਹੇ ਹਨ ਕਿ ਬੰਕਰਾਂ ’ਚ ਕਰੀਬ 3000 ਭਾਰਤੀ ਵਿਦਿਆਰਥੀ ਹਨ, ਉਨ੍ਹਾਂ ਦੀ ਹਾਲਤ ਬਹੁਤ ਖਰਾਬ ਹੈ। ਵੱਖ-ਵੱਖ ਬੰਕਰਾਂ ’ਚ ਬੈਠੇ ਵਿਦਿਆਰਥੀ ਬਾਹਰ ਨਿਕਲਣ ਦੀ ਉਡੀਕ ਕਰ ਰਹੇ ਹਨ ਪਰ ਕਿਧਰੇ ਵੀ ਮਦਦ ਮਿਲਣ ਦੀ ਕੋਈ ਉਮੀਦ ਨਹੀਂ ਹੈ। ਬੰਬ ਧਮਾਕੇ ਕਾਰਨ ਹਰ ਸਮੇਂ ਭਿਆਨਕ ਹਾਦਸੇ ਦਾ ਡਰ ਬਣਿਆ ਰਹਿੰਦਾ ਹੈ। ਰੱਬ ਅੱਗੇ ਅਰਦਾਸ ਕਰਦਾ ਹਾਂ ਕਿ ਉਹ ਵਾਪਸ ਆਪਣੇ ਘਰਾਂ ਨੂੰ ਪਹੁੰਚ ਸਕੇ। ਛੋਟੇ ਬੰਕਰਾਂ ਵਿਚ 200 ਦੇ ਕਰੀਬ ਵਿਦਿਆਰਥੀ ਬੈਠ ਸਕਦੇ ਹਨ ਪਰ ਉੱਥੇ 500 ਦੇ ਕਰੀਬ ਵਿਦਿਆਰਥੀਆਂ ਨੂੰ ਆਸਰਾ ਲੈਣਾ ਪੈਂਦਾ ਹੈ, ਜਿੱਥੇ ਆਰਾਮ ਨਾਲ ਲੇਟਣਾ ਤਾਂ ਦੂਰ ਠੀਕ ਤਰ੍ਹਾਂ ਬੈਠਣ ਵੀ ਮੁਸ਼ਕਿਲ ਹੈ। ਇੱਥੋਂ ਨਿਕਲਣ ਦੀ ਹਿੰਮਤ ਕਿਸੇ ਵਿੱਚ ਨਹੀਂ ਹੈ। ਜਿਨ੍ਹਾਂ ਲੋਕਾਂ ਨੇ ਮੈਟਰੋ ਸਟੇਸ਼ਨਾਂ ’ਤੇ ਪਨਾਹ ਲਈ ਹੈ, ਉਨ੍ਹਾਂ ਨੂੰ ਬੰਕਰਾਂ ਦੇ ਮੁਕਾਬਲੇ ਕੁਝ ਸਹੂਲਤਾਂ ਮਿਲ ਰਹੀਆਂ ਹਨ ਪਰ ਰੂਸੀ ਫੌਜ ਉਥੇ ਕਦੋਂ ਪਹੁੰਚ ਜਾਵੇਗੀ, ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ।

PunjabKesari

ਰੂਸੀ ਫੌਜ ਵੱਲੋਂ ਕਈ ਖੇਤਰਾਂ ਵਿਚ ਸਹਿਯੋਗ ਕੀਤਾ ਜਾ ਰਿਹਾ ਹੈ ਪਰ ਉਹ ਯੂਕ੍ਰੇਨ ਦੇ ਲੋਕਾਂ ਨਾਲ ਸਹੀ ਸਲੂਕ ਨਹੀਂ ਕਰ ਰਹੀ, ਇਸ ਕਾਰਨ ਭਾਰਤੀ ਵੀ ਡਰਦੇ ਰਹਿੰਦੇ ਹਨ। ਕਈ ਵੀਡੀਓਜ਼ ਸਾਹਮਣੇ ਆ ਰਹੀਆਂ ਹਨ, ਜਿਨ੍ਹਾਂ ’ਚ ਕਿਹਾ ਜਾ ਰਿਹਾ ਹੈ ਕਿ ਭਾਰਤੀ ਵਿਦਿਆਰਥੀਆਂ ਨੂੰ ਤਿਰੰਗਾ ਆਪਣੇ ਨਾਲ ਰੱਖਣਾ ਚਾਹੀਦਾ ਹੈ ਪਰ ਸਥਿਤੀ ਇਹ ਹੈ ਕਿ ਉਨ੍ਹਾਂ ਕੋਲ ਤਿਰੰਗਾ ਵੀ ਨਹੀਂ ਹੈ। ਕਈਆਂ ਨੇ ਕਾਗਜ਼ ’ਤੇ ਭਾਰਤੀ ਲਿਖ ਕੇ ਆਪਣੇ ਕੋਲ ਰੱਖ ਲਿਆ ਹੈ ਤਾਂ ਕਿ ਜਦੋਂ ਕੋਈ ਫੌਜੀ ਆਵੇ ਤਾਂ ਦਿਖਾਇਆ ਜਾ ਸਕੇ।

ਇਹ ਵੀ ਪੜ੍ਹੋ : ਪਿੰਡ ’ਚ ਰਿਕਵਰੀ ਕਰਨ ਗਏ ਬੈਂਕ ਅਧਿਕਾਰੀ ਨਾਲ ਕੁੱਟ-ਮਾਰ ; ਕੱਪੜੇ ਪਾੜੇ

ਜਿਨ੍ਹਾਂ ਕੋਲ ਤਿਰੰਗਾ ਝੰਡਾ ਹੈ, ਸਾਰੇ ਉਨ੍ਹਾਂ ਦੇ ਪਿੱਛੇ ਚਲਣ ਨੂੰ ਮਹੱਤਵ ਦਿੰਦੇ ਹਨ ਤਾਂ ਜੋ ਉਨ੍ਹਾਂ ਦੀ ਆਪਣੀ ਜਾਨ ਬਚਾ ਸਕਣ। ਉਸ ਦਾ ਕਹਿਣਾ ਹੈ ਕਿ ਅਜੇ ਭਾਰੀ ਬੰਬਾਂ ਦੀ ਵਰਤੋਂ ਨਹੀਂ ਕੀਤੀ ਜਾ ਰਹੀ ਹੈ, ਜਿਨ੍ਹਾਂ ਇਮਾਰਤਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ, ਉਨ੍ਹਾਂ ਦੇ ਕੁਝ ਹਿੱਸੇ ਹੀ ਨੁਕਸਾਨੇ ਗਏ ਹਨ। ਜੇਕਰ ਰੂਸੀ ਫੌਜ ਪਾਵਰਪੁਲ ਬੰਬਾਂ ਨਾਲ ਗੋਲੀਬਾਰੀ ਸ਼ੁਰੂ ਕਰ ਦਿੰਦੀ ਹੈ ਤਾਂ ਬੰਕਰਾਂ ਨੂੰ ਨਸ਼ਟ ਹੋਣ ਵਿਚ ਦੇਰ ਨਹੀਂ ਲੱਗੇਗੀ।

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

 


author

Anuradha

Content Editor

Related News