ਬੰਗਾ ਵਿਖੇ ਵੱਡੀ ਵਾਰਦਾਤ ਕਰਨ ਦੀ ਫਿਰਾਕ ''ਚ ਬੈਠੇ 3 ਨੌਜਵਾਨ ਹਥਿਆਰਾਂ ਸਮੇਤ ਗ੍ਰਿਫ਼ਤਾਰ

04/24/2022 11:13:29 AM

ਬੰਗਾ (ਚਮਨ/ਰਾਕੇਸ਼)- ਥਾਣਾ ਸਿਟੀ ਬੰਗਾ ਪੁਲਸ ਵੱਲੋਂ ਮਾਰੂ ਹਥਿਆਰਾਂ ਸਮੇਤ ਲੁੱਟ-ਖੋਹਾਂ ਦੀ ਤਿਆਰੀਆਂ ਕਰ ਰਹੇ ਪੰਜ ਵਿਅਕਤੀਆਂ ’ਚੋਂ 3 ਵਿਅਕਤੀਆਂ ਨੂੰ ਮੌਕੇ ਤੋਂ ਹਥਿਆਰਾਂ ਸਮੇਤ ਗ੍ਰਿਫ਼ਤਾਰ ਕਰ ਲਿਆ ਗਿਆ। ਇੰਨ੍ਹਾਂ ਦੇ ਦੋ ਸਾਥੀ ਮੌਕੇ ਤੋਂ ਫਰਾਰ ਹੋ ਗਏ। ਜਾਣਕਾਰੀ ਦਿੰਦੇ ਐੱਸ. ਆਈ. ਮਨਜੀਤ ਸਿੰਘ ਨੇ ਦੱਸਿਆ ਕਿ ਸੀਨੀਅਰ ਪੁਲਸ ਕਪਤਾਨ ਸੰਦੀਪ ਸ਼ਰਮਾ ਦੁਆਰਾ ਜਾਰੀ ਆਦੇਸ਼ਾਂ ਉਹ ਸਮੇਤ ਪੁਲਸ ਪਾਰਟੀ ਜਨਰਲ ਚੈਕਿੰਗ ਅਤੇ ਭੈੜੇ ਪੁਰਸ਼ਾਂ ਦੀ ਤਲਾਸ਼ ਵਿਚ ਬੱਸ ਅੱਡਾ ਮੌਜੂਦ ਸਨ।

ਇਹ ਵੀ ਪੜ੍ਹੋ: ਕਪੂਰਥਲਾ: 7 ਸਾਲਾ ਬੱਚੇ ਦੀ ਮਾਂ ਨੂੰ 19 ਸਾਲਾ ਮੁੰਡੇ ਨਾਲ ਹੋਇਆ ਪਿਆਰ, ਦੋਹਾਂ ਨੇ ਚੁੱਕਿਆ ਖ਼ੌਫ਼ਨਾਕ ਕਦਮ

ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਕਿਸੇ ਮੁੱਖਬਰ ਖ਼ਾਸ ਨੇ ਇਤਲਾਹ ਦਿੱਤੀ ਕਿ ਕਮਲ ਮਲਹੋਤਰਾ ਪੁੱਤਰ ਰਜਿੰਦਰ ਮਲਹੋਤਰਾ ਵਾਸੀ 15 ਅਮਨ ਨਗਰ ਨਜ਼ਦੀਕ ਕੇ. ਐੱਮ. ਵੀ. ਕਾਲਜ ਜਲੰਧਰ, ਹਰਪਿੰਦਰਜੀਤ ਸਿੰਘ ਉਰਫ਼ ਰੂਪਾ ਪੁੱਤਰ ਰੇਸ਼ਮ ਸਿੰਘ ਵਾਸੀ ਜੀਂਦੋਵਾਲ , ਮਾਨ ਸਿੰਘ ਉਰਫ਼ ਮਾਨਾ ਪੁੱਤਰ ਸੁਰਜੀਤ ਸਿੰਘ ਵਾਸੀ ਪੰਨੂ ਮਜਾਰਾ, ਮਨਜੀਤ ਸਿੰਘ ਵਾਸੀ ਬੰਗਾ ਅਤੇ ਬਾਬਾ ਵਾਸੀ ਜੀਂਦੋਵਾਲ ਜੋ ਲੁੱਟ-ਖੋਹ ਆਦਿ ਕਰਨ ਦੇ ਆਦੀ ਹਨ, ਜੋ ਹੱਪੋਵਾਲ ਰੋਡ ਸਥਿਤ ਨਵੀਂ ਦਾਣਾ ਮੰਡੀ ਦੀ ਕੰਧ ਨਾਲ ਬੈਠ ਕੇ ਕੋਈ ਵੱਡੀ ਵਾਰਦਾਤ ਕਰਨ ਦੀ ਵਿਉਂਤਬੰਦੀ ਬਣਾ ਰਹੇ ਹਨ, ਜਿਨ੍ਹਾਂ ਪਾਸ ਮਾਰੂ ਅਤੇ ਅਗਨੀ ਹਥਿਆਰ ਹਨ।

ਇਹ ਵੀ ਪੜ੍ਹੋ: ਕੋਰੋਨਾ ਦੇ ਵਧਦੇ ਕੇਸਾਂ ਨੂੰ ਲੈ ਕੇ ਜਲੰਧਰ ਦੇ ਡੀ. ਸੀ. ਨੇ ਜਾਰੀ ਕੀਤੀ ਐਡਵਾਈਜ਼ਰੀ

ਇਨ੍ਹਾਂ ਕੋਲ ਇਕ ਮੋਟਰਸਾਈਕਲ ਨੰਬਰ ਪੀ. ਬੀ. 32 ਟੀ. 5126 ਅਤੇ ਐਕਟਿਵਾ ਸਕੂਟਰ ਨੰਬਰ ਪੀ. ਬੀ. 32 ਜੈਡ 2314 ਖੜ੍ਹੇ ਹੋਏ ਹਨ ਅਤੇ ਉਹ ਇਕ ਦੂਜੇ ਨੂੰ ਰਾਤ ਸਮੇ ਵੱਡੀ ਵਾਰਦਾਤ ਕਰਨ ਆਪਣੇ ਸਾਥੀਆਂ ਨੂੰ ਕਹਿ ਰਹੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਮੁੱਖਬਰ ਖਾਸ ਵੱਲੋਂ ਦਿੱਤੀ ਇਤਲਾਹ ’ਤੇ ਥਾਣਾ ਸਿਟੀ ਦੇ ਐੱਸ. ਐੱਚ. ਓ. ਸਤੀਸ਼ ਕੁਮਾਰ ਨੂੰ ਸੂਚਿਤ ਕਰ ਛਾਪਾ ਮਾਰਿਆ ਤਾਂ ਉਕਤ 5 ਵਿਅਕਤੀਆਂ ’ਚੋਂ 3 ਦੋਸ਼ੀਆਂ ਨੂੰ ਮੌਕੇ ’ਤੇ ਕਾਬੂ ਕਰ ਲਿਆ ਗਿਆ ਜਦਕਿ ਉਨ੍ਹਾਂ ਦੇ 2 ਸਾਥੀ ਮੌਕੇ ਤੋਂ ਫਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਦੋਸ਼ੀ ’ਚ ਕਮਲ ਮਲਹੋਤਰਾ, ਹਰਪਿੰਦਰਜੀਤ ਸਿੰਘ ਉਰਫ ਰੂਪਾ , ਮਾਨ ਸਿੰਘ ਉਰਫ ਮਾਨਾ ਜਿਨ੍ਹਾਂ ਪਾਸੋਂ 3 ਪਿਸਟਲ 32 ਬੋਰ ਅਤੇ ਤਿੰਨ ਜਿੰਦਾ ਕਾਰਤੂਸ 32 ਬੋਰ ਬਰਾਮਦ ਹੋਏ ਹਨ। ਕਾਬੂ ਕੀਤੇ ਦੋਸ਼ੀਆਂ ਨੂੰ ਅਗਲੀ ਕਾਰਵਾਈ ਲਈ ਥਾਣਾ ਸਿਟੀ ਲਿਆਂਦਾ ਗਿਆ ਅਤੇ ਉਨ੍ਹਾਂ ਖ਼ਿਲਾਫ਼ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ । ਦੋ ਫਰਾਰ ਮੁਲਾਜ਼ਮਾ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਉਨ੍ਹਾਂ ਨੂੰ ਵੀ ਜਲਦ ਕਾਬੂ ਕਰ ਲਿਆ ਜਾਵੇਗਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News