ਚੋਰੀਆਂ ਕਰਨ ਵਾਲੇ 3 ਗ੍ਰਿਫਤਾਰ

04/08/2018 8:39:39 AM

ਪਟਿਆਲਾ  (ਬਲਜਿੰਦਰ) - ਸੀ. ਆਈ. ਏ. ਸਟਾਫ ਪਟਿਆਲਾ ਦੀ ਪੁਲਸ ਨੇ ਚੋਰੀਆਂ ਕਰਨ ਵਾਲੇ 3 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ।  ਐੱਸ. ਐੱਸ. ਪੀ. ਡਾ. ਐੱਸ. ਭੂਪਤੀ ਨੇ ਦੱਸਿਆ ਕਿ 2-3 ਅਪ੍ਰੈਲ ਦੀ ਰਾਤ ਨੂੰ ਸੰਨੀ ਪੁਰੀ ਵਾਸੀ ਖਾਲਸਾ ਮੁਹੱਲਾ ਪਟਿਆਲਾ ਦੀ ਪੁਰੀ ਇੰਟਰਪ੍ਰਾਈਜ਼ਿਜ਼ (ਕੂਲਰ ਤੇ ਗੀਜਰ ਤਿਆਰ ਕਰਨ ਵਾਲੀ ਫੈਕਟਰੀ) ਵਿਚੋਂ ਅਣਪਛਾਤੇ ਵਿਅਕਤੀਆਂ ਨੇ ਤਾਲੇ ਤੋੜ ਕੇ ਇਕ ਆਈ-20 ਕਾਰ ਅਤੇ 2  ਗੀਜਰ, ਕੂਲਰਾਂ ਦੀਆਂ 10 ਮੋਟਰਾਂ ਅਤੇ ਨਾਲ ਲੱਗਦੇ ਇਕ ਹੋਰ ਐੱਮ. ਆਰ. ਕੈਮੀਕਲ ਫੈਕਟਰੀ ਦੇ ਤਾਲੇ ਤੋੜ ਕੇ ਉਸ ਵਿਚੋਂ ਇਕ ਇਨਵਰਟਰ ਸਮੇਤ ਬੈਟਰਾ ਚੋਰੀ ਕਰ ਲਏ ਸਨ। ਇਸ ਮਾਮਲੇ ਵਿਚ ਥਾਣਾ ਕੋਤਵਾਲੀ ਦੀ ਪੁਲਸ ਨੇ 457, 380 ਆਈ. ਪੀ. ਸੀ. ਤਹਿਤ ਕੇਸ ਦਰਜ ਕੀਤਾ ਸੀ।
ਇਸ ਮਾਮਲੇ ਦੀ ਜਾਂਚ ਵਿਚ ਸੀ. ਆਈ. ਏ. ਸਟਾਫ ਪਟਿਆਲਾ ਦੇ ਏ. ਐੱਸ. ਆਈ. ਰਾਜ ਕੁਮਾਰ ਪੁਲਸ ਪਾਰਟੀ ਸਮੇਤ ਟੀ. ਪੁਆਇੰਟ ਰੰਗੇ ਸ਼ਾਹ ਕਾਲੋਨੀ ਪਟਿਆਲਾ- ਦੇਵੀਗੜ੍ਹ ਰੋਡ 'ਤੇ ਨਾਕਾਬੰਦੀ ਕਰ ਕੇ ਖੜ੍ਹੇ ਸਨ ਜਿਥੇ ਇਸ ਮਾਮਲੇ ਵਿਚ ਵਿਜੈ ਕੁਮਾਰ ਉਰਫ ਮੜੀਆ ਵਾਸੀ ਗੰਗਾ ਵਿਹਾਰ ਕਾਲੋਨੀ, ਘਲੋੜੀ ਗੇਟ ਪਟਿਆਲਾ, ਰੱਤੀਪਾਲ ਉਰਫ ਬੱਚੀ ਵਾਸੀ ਨਿਊ ਮਹਿੰਦਰਾ ਕਾਲੋਨੀ ਪਟਿਆਲਾ, ਜੁਗਨੂੰ ਕੁਮਾਰ ਉਰਫ ਜੁਗਨੂੰ ਵਾਸੀ ਸੰਜੇ ਕਾਲੋਨੀ ਪਟਿਆਲਾ ਨੂੰ ਕਾਰ ਸਮੇਤ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਪਾਸੋਂ ਕੂਲਰਾਂ ਦੀਆਂ 10 ਮੋਟਰਾਂ, ਦੋ ਗੀਜਰ ਅਤੇ ਇਕ ਇਨਵਰਟਰ ਸਮੇਤ ਬੈਟਰਾ ਬਰਾਮਦ ਕੀਤੇ ਗਏ ਹਨ।  


Related News