ਸੜਕ ਪਾਰ ਕਰ ਰਹੀਆਂ 3 ਭੈਣਾਂ ਨੂੰ ਕਾਰ ਨੇ ਮਾਰੀ ਟੱਕਰ, ਪੀ. ਜੀ. ਆਈ. ਰੈਫਰ

Saturday, Jun 10, 2023 - 03:10 PM (IST)

ਸੜਕ ਪਾਰ ਕਰ ਰਹੀਆਂ 3 ਭੈਣਾਂ ਨੂੰ ਕਾਰ ਨੇ ਮਾਰੀ ਟੱਕਰ, ਪੀ. ਜੀ. ਆਈ. ਰੈਫਰ

ਖਰੜ (ਰਣਬੀਰ) : ਬੀਤੀ ਰਾਤ ਬਾਂਸਾਂ ਵਾਲੀ ਚੂੰਗੀ ਸਿਟੀ ਹਾਰਟ ਨੇੜੇ ਤੇਜ਼ ਰਫਤਾਰ ਕਾਰ ਦੀ ਟੱਕਰ ਨਾਲ 3 ਕੁੜੀਆਂ ਜ਼ਖਮੀ ਹੋ ਗਈਆਂ। ਹਾਦਸਾ ਰਾਤ ਪੌਣੇ 11 ਵਜੇ ਉਸ ਵੇਲੇ ਵਾਪਰਿਆ, ਜਦੋਂ ਰੀਤਿਕਾ (ਐੱਮ. ਸੀ. ਏ. ਚੰਡੀਗੜ੍ਹ ਯੂਨੀਵਰਸਿਟੀ ਦੀ ਵਿਦਿਆਰਥਣ) ਸਣੇ ਮਾਨਵੀ ਅਤੇ ਮਹਿਕ ਸੜਕ ਪਾਰ ਕਰ ਰਹੀਆਂ ਸਨ। ਤਿੰਨੋਂ ਕੁੜੀਆਂ ਆਪਸ ’ਚ ਭੈਣਾਂ ਦੱਸੀਆਂ ਜਾ ਰਹੀਆਂ ਹਨ, ਜੋ ਰਾਏਪੁਰ ਰਾਣੀ ਪੰਚਕੂਲਾ ਨੇੜੇ ਇਕ ਪਿੰਡ ਨਾਲ ਸਬੰਧਤ ਹਨ। ਰੀਤਿਕਾ ਇਥੇ ਪੀ. ਜੀ. ’ਚ ਰਹਿੰਦੀ ਹੈ, ਜਿਸਨੂੰ ਮਿਲਣ ਉਸ ਦੀਆਂ ਛੋਟੀਆਂ ਦੋਵੇਂ ਭੈਣਾਂ ਇੱਥੇ ਆਈਆਂ ਹੋਈਆਂ ਸਨ। ਬੀਤੀ ਰਾਤ ਤਿੰਨੋਂ ਜਦੋਂ ਉਕਤ ਥਾਂ ’ਤੇ ਸੜਕ ਪਾਰ ਕਰ ਰਹੀਆਂ ਸਨ ਤਾਂ ਚੰਡੀਗੜ੍ਹ ਸਾਈਡ ਤੋਂ ਆ ਰਹੀ ਤੇਜ਼ ਰਫਤਾਰ ਕਾਰ ਦੇ ਚਾਲਕ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ ਅਤੇ ਚਾਲਕ ਕਾਰ ਸਮੇਤ ਮੌਕੇ ਤੋਂ ਫ਼ਰਾਰ ਹੋ ਗਿਆ। 

ਇਹ ਵੀ ਪੜ੍ਹੋ : ਪੰਜਾਬ ਰਾਜਪਾਲ ਵੱਲੋਂ ਵਾਰ-ਵਾਰ ਸਰਹੱਦੀ ਇਲਾਕਿਆਂ ਦੇ ਦੌਰੇ ’ਤੇ ਆਮ ਆਦਮੀ ਪਾਰਟੀ ਦੇ ਮੰਤਰੀਆਂ ਨੇ ਸਵਾਲ ਉਠਾਏ

ਉਥੋਂ ਲੰਘ ਰਹੇ ਸ਼ਹਿਰ ਨਿਵਾਸੀ ਸਮਾਜ ਸੇਵੀ ਪ੍ਰਦੀਪ ਬਖਸ਼ੀ ਨੇ ਜ਼ਖ਼ਮੀ ਲੜਕੀਆਂ ਨੂੰ ਉਥੋਂ ਲੰਘ ਰਹੀ ਇਕ ਐਂਬੂਲੈਂਸ ਦੀ ਮਦਦ ਨਾਲ ਸਿਵਲ ਹਸਪਤਾਲ ਖਰੜ ਪੁੱਜਦਿਆਂ ਕੀਤਾ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮੁੱਢਲੀ ਡਾਕਟਰੀ ਸਹਾਇਤਾ ਦੇਣ ਪਿੱਛੋਂ ਉਨ੍ਹਾਂ ਦੀ ਹਾਲਤ ਗੰਭੀਰ ਦੇਖਦਿਆਂ ਪੀ. ਜੀ. ਆਈ. ਚੰਡੀਗੜ੍ਹ ਰੈਫਰ ਕਰ ਦਿੱਤਾ।‌ ਹਾਦਸੇ ਦੀ ਸੂਚਨਾ ਮਿਲਦਿਆਂ ਹੀ ਸਿਟੀ ਪੁਲਸ ਨੇ ਮੌਕੇ ’ਤੇ ਪੁੱਜ ਕੇ ਲੜਕੀਆਂ ਦੇ ਬਿਆਨ ਦਰਜ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਸਰਕਾਰ ਦੀਆਂ ਹਦਾਇਤਾਂ ਦੇ ਬਾਵਜੂਦ ਹਲਕੇ ਦੀਆਂ ਨਹਿਰੀ ਪਾਣੀ ਦੀਆਂ ਕੱਛੀਆਂ ਪਾਣੀ ਤੋਂ ਪਿਆਸੀਆਂ

 ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

Anuradha

Content Editor

Related News