ਪੰਜਾਬੀ ਗਾਣੇ 'ਤੇ ਬਣਾਈ ਵੀਡੀਓ ਕਾਰਨ ਪਿਆ ਪੰਗਾ, ਖੂਨ-ਖਰਾਬੇ ਤੱਕ ਪੁੱਜੀ ਗੱਲ

01/25/2020 3:10:16 PM

ਲੁਧਿਆਣਾ (ਨਰਿੰਦਰ) : ਲੁਧਿਆਣਾ ਦੇ 3 ਨੌਜਵਾਨਾਂ ਵਲੋਂ ਇਕ ਪੰਜਾਬੀ ਗਾਣੇ 'ਤੇ ਬਣਾਈ ਵੀਡੀਓ ਨੇ ਇੰਨਾ ਪੰਗਾ ਪਾ ਦਿੱਤਾ ਕਿ ਗੱਲ ਖੂਨ-ਖਰਾਬੇ ਤੱਕ ਪੁੱਜ ਗਈ ਅਤੇ ਉਕਤ ਤਿੰਨਾਂ ਨੌਜਵਾਨਾਂ 'ਤੇ ਮਾਮਲਾ ਦਰਜ ਕਰ ਲਿਆ ਗਿਆ। ਜਾਣਕਾਰੀ ਮੁਤਾਬਕ ਪੀੜਤ ਨੌਜਵਾਨ ਸਾਹਿਲ ਨੇ ਦੱਸਿਆ ਕਿ 3 ਨੌਜਵਾਨਾਂ ਵਲੋਂ ਇਕ ਪੰਜਾਬੀ ਗਾਣੇ 'ਤੇ ਵੀਡੀਓ ਬਣਾਈ ਗਈ ਸੀ, ਜਿਸ ਤੋਂ ਬਾਅਦ ਤਿੰਨੇ ਨੌਜਵਾਨ ਧੱਕੇ ਨਾਲ ਉਸ ਨੂੰ ਉਕਤ ਵੀਡੀਓ ਨੂੰ ਲਾਈਕ ਕਰਨ ਲਈ ਕਹਿਣ ਲੱਗੇ ਪਰ ਉਸ ਨੇ ਮਨ੍ਹਾਂ ਕਰ ਦਿੱਤਾ।

ਇਸ ਤੋਂ ਬਾਅਦ ਉਕਤ ਤਿੰਨਾਂ ਨੇ ਸਾਹਿਲ ਦੇ ਸਿਰ 'ਤੇ ਦਾਤ ਨਾਲ ਹਮਲਾ ਕਰਕੇ ਉਸ ਨੂੰ ਗੰਭੀਰ ਜ਼ਖਮੀਂ ਕਰ ਦਿੱਤਾ। ਫਿਲਹਾਲ ਪੁਲਸ ਨੇ ਸਾਹਿਲ ਦੀ ਸ਼ਿਕਾਇਤ 'ਤੇ ਤਿੰਨਾਂ ਨੌਜਵਾਨਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਪੁਲਸ ਦਾ ਕਹਿਣਾ ਹੈ ਕਿ ਕਾਨੂੰਨ ਦੇ ਮੁਤਾਬਕ ਤਿੰਨਾਂ ਨੌਜਵਾਨਾਂ 'ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।


Babita

Content Editor

Related News