ਪੁਲਸ ਨੇ 12 ਮੋਟਰਸਾਈਕਲਾਂ ਸਮੇਤ ਤਿੰਨ ਨੌਜਵਾਨਾਂ ਨੂੰ ਕੀਤਾ ਕਾਬੂ

Tuesday, Sep 19, 2017 - 04:01 PM (IST)

ਪੁਲਸ ਨੇ 12 ਮੋਟਰਸਾਈਕਲਾਂ ਸਮੇਤ ਤਿੰਨ ਨੌਜਵਾਨਾਂ ਨੂੰ ਕੀਤਾ ਕਾਬੂ

ਜਲਾਲਾਬਾਦ(ਸੇਤੀਆ,ਨਿਖੰਜ,ਬੰਟੀ,ਗੁਲਸ਼ਨ)— ਜ਼ਿਲਾ ਸੀਨੀਅਰ ਪੁਲਸ ਕਪਤਾਨ ਡਾ. ਕੇਤਨ ਬਲੀ ਰਾਮ ਪਾਟਿਲ ਦੇ ਦਿਸ਼ਾ-ਨਿਰਦੇਸ਼ਾਂ 'ਤੇ ਐੱਸ. ਪੀ. ਡੀ. ਮੁਖਤਿਆਰ ਸਿੰਘ ਫਾਜ਼ਿਲਕਾ ਅਤੇ ਡੀ. ਐੱਸ. ਪੀ. ਜਲਾਲਾਬਾਦ ਅਮਰਜੀਤ ਸਿੰਘ ਸਿੱਧੂ ਦੀ ਅਗੁਵਾਈ ਹੇਠ ਗੈਰ ਸਮਾਜਿਕ ਅਨਸਰਾਂ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ ਵੱਡੀ ਸਫਲਤਾ ਹਾਸਲ ਕਰਦੇ ਹੋਏ ਸਦਰ ਥਾਣਾ ਮੁਖੀ ਓਮ ਪ੍ਰਕਾਸ਼ ਅਤੇ ਸੀ. ਆਈ. ਸਟਾਫ ਮਿਲਖ ਰਾਜ ਦੀ ਅਗੁਵਾਈ ਹੇਠ ਨਾਕਾਬੰਦੀ ਦੌਰਾਨ 3 ਵਿਅਕਤੀ ਅਮਰਜੀਤ ਸਿੰਘ ਉਰਫ ਰਾਜੂ ਪੁਤਰ ਗੁਰਦੀਪ ਸਿੰਘ ਵਾਸੀ ਨਵਾਂ ਸਲੇਮਸ਼ਾਹ ਥਾਣਾ ਸਦਰ ਫਾਜ਼ਿਲਕਾ, ਤਿਰਲੋਕ ਸਿੰਘ ਉਰਫ ਤਿਰਲੋਕੀ ਪੁਤਰ ਅਸ਼ੋਕ ਸਿੰਘ ਕੌਮ ਰਾਏ ਸਿੱਖ ਵਾਸੀ ਨੂਰਸ਼ਾਹ ਥਾਣਾ ਸਦਰ ਫਾਜ਼ਿਲਕਾ ਅਤੇ ਸੁਭਾਸ਼ ਸਿੰਘ ਉਰਫ ਬੱਬੂ ਪੁਤਰ ਜੋਗਿੰਦਰ ਸਿੰਘ ਕੌਮ ਰਾਏ ਸਿੱਖ ਵਾਸੀ ਛੋਟਾ ਸਿੱਧੂ ਵਾਲਾ ਥਾਣਾ ਸਦਰ ਜਲਾਲਾਬਾਦ ਨੂੰ ਦੋ ਮੋਟਰਸਾਈਕਲਾਂ ਸਮੇਤ ਗਿਰਫਤਾਰ ਕਰਕੇ ਇਨ੍ਹਾਂ ਖਿਲਾਫ ਧਾਰਾ 379/411 ਅਧੀਨ ਮਾਮਲਾ ਦਰਜ ਕੀਤਾ ਹੈ। 
ਇਸ ਸਬੰਧੀ ਮੀਡੀਆ ਨੂੰ ਜਾਨਕਾਰੀ ਦਿੰਦਿਆਂ ਐੱਸ. ਪੀ. ਡੀ. ਮੁਖਤਿਆਰ ਸਿੰਘ ਨੇ ਦੱਸਿਆ ਕਿ 3 ਵਿਅਕਤੀਆਂ ਨੂੰ ਗਿਰਫਤਾਰ ਕਰਨ ਤੋਂ ਬਾਅਦ ਇਨ੍ਹਾਂ ਕੋਲੋਂ ਕੀਤੀ ਗਈ ਪੁੱਛਗਿੱਛ ਦੌਰਾਨ ਹੋਰ ਵੀ ਚੋਰੀ ਦੇ ਮੋਟਰਸਾਈਕਲ ਬਰਾਮਦ ਹੋਏ ਹਨ। ਜਿਨ੍ਹਾਂ ਵਿੱਚ ਅਮਰਜੀਤ ਸਿੰਘ ਕੋਲੋਂ ਤਿੰਨ ਮੋਟਰਸਾਈਕਲ, ਤਿਰਲੋਕ ਸਿੰਘ ਕੋਲੋਂ ਤਿੰਨ ਮੋਟਰਸਾਈਕਲ ਅਤੇ ਸੁਭਾਸ਼ ਸਿੰਘ ਕੋਲੋਂ ਚਾਰ ਹੋਰ ਮੋਟਰਸਾਈਕਲ ਬਰਾਮਦ ਹੋਏ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਮੰਡੀ ਰੋੜਾਂ ਵਾਲੀ ਪੁਲਸ ਵੱਲੋਂ 19 ਚੋਰੀ ਦੇ ਮੋਟਰਸਾਈਕਲ ਬਰਾਮਦ ਕੀਤੇ ਹਨ। ਉਨ੍ਹਾਂ ਨੇ ਦੱਸਿਆ ਕਿ ਪੁਲਸ ਪ੍ਰਸ਼ਾਸਨ ਵੱਲੋਂ ਚੋਰਾਂ ਨੂੰ ਕਿਸੇ ਵੀ ਕੀਮਤ 'ਤੇ ਬਖਸ਼ਿਆ ਨਹੀਂ ਜਾਵੇਗਾ ਅਤੇ ਸਮੁੱਚੀ ਪੁਲਸ ਗੈਰ ਸਮਾਜਿਕ ਅਨਸਰਾਂਖਿਲਾਫ ਮੁਹਿੰਮ ਚਲਾਉਂਦੀ ਰਹੇਗੀ।


Related News