3 ਜਨਵਰੀ ਨੂੰ ਰਾਹੁਲ ਵਜਾਉਣਗੇ ਪੰਜਾਬ ਵਿਚ ਚੋਣ ਬਿਗੁਲ

Saturday, Dec 25, 2021 - 10:13 PM (IST)

3 ਜਨਵਰੀ ਨੂੰ ਰਾਹੁਲ ਵਜਾਉਣਗੇ ਪੰਜਾਬ ਵਿਚ ਚੋਣ ਬਿਗੁਲ

ਲੁਧਿਆਣਾ (ਹਿਤੇਸ਼) - ਆਗਾਮੀ ਵਿਧਾਨ ਸਭਾ ਚੋਣਾਂ ਲਈ ਚਾਹੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਹਲਕਾ ਵਾਈਜ਼ ਰੈਲੀਆਂ ਦੀ ਮੁਹਿੰਮ ਚਲਾਈ ਜਾ ਰਹੀ ਹੈ ਪਰ ਰਸਮੀ ਤੌਰ ’ਤੇ ਚੋਣ ਬਿਗੁਲ 3 ਜਨਵਰੀ ਨੂੰ ਵਜਾਇਆ ਜਾਵੇਗਾ, ਜਿਸ ਦੀ ਸ਼ੁਰੂਆਤ ਖੁਦ ਰਾਹੁਲ ਗਾਂਧੀ ਕਰਨਗੇ। ਇਸ ਤਹਿਤ ਮੋਗਾ ਦੇ ਨੇੜੇ ਕਿੱਲੀ ਚਹਿਲਾਂ ’ਚ ਉਸੇ ਜਗ੍ਹਾ ਰੈਲੀ ਰੱਖੀ ਗਈ ਹੈ, ਜਿਥੇ ਹਾਲ ਹੀ ਵਿਚ ਅਕਾਲੀ ਦਲ ਵੱਲੋਂ 100 ਸਾਲ ਪੂਰੇ ਹੋਣ ’ਤੇ ਪ੍ਰੋਗਰਾਮ ਕੀਤਾ ਗਿਆ ਸੀ। ਉਸੇ ਜਗ੍ਹਾ ’ਤੇ ਪਿਛਲੀਆਂ ਚੋਣਾਂ ਦੌਰਾਨ ਪੀ. ਐੱਮ. ਨਰਿੰਦਰ ਮੋਦੀ ਵੱਲੋਂ ਵੀ ਅਕਾਲੀ-ਭਾਜਪਾ ਦੀ ਸਾਂਝੀ ਰੈਲੀ ਨੂੰ ਸੰਬੋਧਨ ਕੀਤਾ ਜਾ ਚੁੱਕਾ ਹੈ। ਹੁਣ ਉਥੇ ਹੋਣ ਵਾਲੀ ਰਾਹੁਲ ਰੈਲੀ ਦੀਆਂ ਤਿਆਰੀਆਂ ਲਈ ਸ਼ਨੀਵਾਰ ਨੂੰ ਕੈਬਨਿਟ ਮੰਤਰੀਆਂ ਭਾਰਤ ਭੂਸ਼ਣ ਆਸ਼ੂ, ਵਿਜੇ ਇੰਦਰ ਸਿੰਗਲਾ, ਰਾਣਾ ਗੁਰਜੀਤ ਸਿੰਘ ਵੱਲੋਂ ਸਾਈਟ ਦਾ ਦੌਰਾ ਕੀਤਾ ਗਿਆ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News