ਭੋਲਾ ਸ਼ੂਟਰ ਗੈਂਗ ਦੇ ਗੁਰਲਾਲ ਨੂੰ ਮਾਰਨ ਚੱਲੇ 3 ਬਦਮਾਸ਼ ਹਥਿਆਰਾਂ ਸਣੇ ਕਾਬੂ
Thursday, Oct 03, 2019 - 05:03 PM (IST)
ਫਰੀਦਕੋਟ (ਜਗਤਾਰ) - ਫਰੀਦਕੋਟ ਸੀ.ਆਈ.ਏ. ਸਟਾਫ ਦੀ ਪੁਲਸ ਨੇ ਲਵੀ ਦਿਓੜਾ ਗੈਂਗ ਦੇ 3 ਬਦਮਾਸ਼ਾਂ ਨੂੰ ਹਥਿਆਰਾਂ ਸਣੇ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਜਾਣਕਾਰੀ ਅਨੁਸਾਰ ਅਲਟੋ ਕਾਰ ਚਲਾ ਰਹੇ ਉਕਤ ਬਦਮਾਸ਼ਾਂ ਨੇ ਨਾਕੇਬੰਦੀ ਦੌਰਾਨ ਪੁਲਸ ਅਧਿਕਾਰੀਆਂ ਨੂੰ ਕੁਚਲ ਕੇ ਮਾਰਨ ਦੀ ਕੋਸ਼ਿਸ਼ ਕੀਤੀ ਸੀ। ਕਾਬੂ ਕੀਤੇ ਬਦਮਾਸ਼ਾਂ ਦੀ ਕਾਰ ਦੀ ਤਲਾਸ਼ੀ ਲੈਣ 'ਤੇ ਪੁਲਸ ਨੂੰ 32 ਬੋਰ ਦੀ ਦੇਸੀ ਰਿਵਾਲਵਰ, 315 ਬੋਰ ਦੀ ਇਕ ਦੇਸੀ ਪਿਸਤੋਲ, 17 ਜਿੰਦਾ ਕਾਰਤੂਸ, 32 ਬੋਰ, 10 ਜਿੰਦਾ ਕਾਰਤੂਸ ਅਤੇ 315 ਬੋਰ ਬਰਾਮਦ ਹੋਏ ਹਨ। ਬਦਮਾਸ਼ਾਂ ਦੀ ਪਛਾਣ ਗਗਨਦੀਪ ਸਿੰਘ ਉਰਫ ਅਫੀਮ, ਕੁਲਜੀਤ ਸਿੰਘ ਅਤੇ ਲਖਵੀਰ ਸਿੰਘ ਉਰਫ ਖੀਰਾ ਵਜੋਂ ਹੋਈ ਹੈ।
ਮਾਮਲੇ ਦੀ ਜਾਂਚ ਕਰ ਰਹੇ ਫਰੀਦਕੋਟ ਦੇ ਐੱਸ.ਐੱਸ.ਪੀ. ਮਨਜੀਤ ਸਿੰਘ ਢੇਸੀ ਨੇ ਕਿਹਾ ਕਿ ਉਕਤ ਬਦਮਾਸ਼ ਭੋਲਾ ਸ਼ੁਟਰ ਗਰੁੱਪ ਦੇ ਗੁਰਲਾਲ ਨਾਮੀ ਬਦਮਾਸ਼ ਨੂੰ ਮਾਰਨ ਦੀ ਫ਼ਿਰਾਕ 'ਚ ਸਨ। ਮੁਢਲੀ ਜਾਂਚ ਕਰਨ 'ਤੇ ਪਤਾ ਲੱਗਾ ਕਿ ਗਗਨਦੀਪ ਸਿੰਘ ਉਰਫ ਅਫੀਮ 'ਤੇ ਪਹਿਲਾਂ ਤੋਂ ਕਈ ਅਪਰਾਧਿਕ ਮਾਮਲੇ ਦਰਜ ਹਨ ਪਰ ਬਾਕੀ ਦੇ, ਜੋ 2 ਬਦਮਾਸ਼ 18-19 ਸਾਲਾ ਦੇ ਹਨ, ਜਿੰਨਾ ਨੂੰ ਪਿਸਤੌਲਾਂ ਦਾ ਲਾਲਚ ਦੇ ਗੈਂਗ 'ਚ ਸ਼ਾਮਲ ਕੀਤਾ ਗਿਆ ਸੀ।