ਗੁਰਦਾਸਪੁਰ ''ਚ ਕੋਰੋਨਾ ਦਾ ਕਹਿਰ, 3 ਲੋਕਾਂ ਦੀ ਰਿਪੋਰਟ ਆਈ ਪਾਜ਼ੇਟਿਵ

Thursday, Apr 30, 2020 - 08:58 AM (IST)

ਗੁਰਦਾਸਪੁਰ ''ਚ ਕੋਰੋਨਾ ਦਾ ਕਹਿਰ, 3 ਲੋਕਾਂ ਦੀ ਰਿਪੋਰਟ ਆਈ ਪਾਜ਼ੇਟਿਵ

ਗੁਰਦਾਸਪੁਰ (ਵਿਨੋਦ) : ਗੁਰਦਾਸਪੁਰ 'ਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਬੀਤੇ ਦਿਨੀਂ ਸ੍ਰੀ ਹਜੂਰ ਸਾਹਿਬ ਤੋਂ ਵਾਪਸ ਗੁਰਦਾਸਪੁਰ ਪਰਤੇ 108 ਸ਼ਰਧਾਲੂਆਂ 'ਚੋਂ 3 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ। ਇਸ ਦੇ ਨਾਲ ਹੀ ਹੁਣ ਤੱਕ ਗਰੀਨ ਜ਼ੋਨ 'ਚ ਚੱਲ ਰਿਹਾ ਗੁਰਦਾਸਪੁਰ ਜ਼ਿਲਾ ਇਸ 'ਚੋਂ ਬਾਹਰ ਹੋ ਗਿਆ ਹੈ। ਸਿਵਲ ਸਰਜਨ ਡਾ. ਕਿਸ਼ਨ ਕੁਮਾਰ ਮੁਤਾਬਕ ਇਹ ਤਿੰਨੇ ਵਿਅਕਤੀ ਹਰਭਜਨ ਸਿੰਘ (78), ਜਸਪਿੰਦਰ ਸਿੰਘ (12) ਅਤੇ ਦਲਜੀਤ ਕੌਰ (59) ਕਾਹਨੂੰਵਾਲ ਪੁਲਸ ਥਾਣੇ ਅਧੀਨ ਪੈਂਦੇ ਪਿੰਡ ਭਾਟੀਆ ਦੇ ਰਹਿਣ ਵਾਲੇ ਹਨ, ਜਿਨ੍ਹਾਂ ਨੂੰ ਸਿਵਲ ਹਸਪਤਾਲ ਦੇ ਆਈਸੋਲੇਟ ਵਾਰਡ 'ਚ ਭਰਤੀ ਕੀਤਾ ਗਿਆ ਹੈ। ਸਿਵਲ ਸਰਜਨ ਨੇ ਦੱਸਿਆ ਕਿ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਜ਼ਿਲੇ 'ਚ ਜ਼ਰੂਰੀ ਕਦਮ ਚੁੱਕੇ ਜਾ ਰਹੇ ਹਨ।


author

Babita

Content Editor

Related News