ਇਕੱਠਿਆਂ ਬਲੀਆਂ ਸੜਕ ਹਾਦਸੇ 'ਚ ਮਰੇ ਦੋ ਭਰਾਵਾਂ ਸਣੇ 3 ਦੋਸਤਾਂ ਦੀਆਂ ਚਿਖ਼ਾਵਾਂ, ਰੋ-ਰੋ ਹਾਲੋ ਬੇਹਾਲ ਹੋਈਆਂ ਮਾਂਵਾਂ

Thursday, Mar 17, 2022 - 06:02 PM (IST)

ਇਕੱਠਿਆਂ ਬਲੀਆਂ ਸੜਕ ਹਾਦਸੇ 'ਚ ਮਰੇ ਦੋ ਭਰਾਵਾਂ ਸਣੇ 3 ਦੋਸਤਾਂ ਦੀਆਂ ਚਿਖ਼ਾਵਾਂ, ਰੋ-ਰੋ ਹਾਲੋ ਬੇਹਾਲ ਹੋਈਆਂ ਮਾਂਵਾਂ

ਭੋਗਪੁਰ (ਰਾਣਾ)- ਸ੍ਰੀ ਆਨੰਦਪੁਰ ਸਾਹਿਬ ਜਾ ਰਹੇ ਥਾਣਾ ਭੋਗਪੁਰ ਦੇ ਪਿੰਡ ਸੱਗਰਾਂਵਾਲੀ ਦੇ ਤਿੰਨ ਨੌਜਵਾਨਾਂ ਦੀ ਦਰਦਨਾਕ ਸੜਕ ਹਾਦਸੇ ’ਚ ਬੀਤੇ ਦਿਨ ਮੌਕੇ ’ਤੇ ਹੀ ਮੌਤ ਹੋ ਗਈ ਸੀ। ਇਨ੍ਹਾਂ ਨੌਜਵਾਨਾਂ ਦੀ ਮੌਤ ਕਾਰਨ ਇਲਾਕੇ ਦੇ ਅਨੇਕਾਂ ਪਿੰਡਾਂ ਵਿਚ ਸੋਗ ਦੀ ਲਹਿਰ ਦੌੜ ਗਈ। ਮ੍ਰਿਤਕ ਦੇਹਾਂ ਨੂੰ ਹਾਦਸੇ ਵਿਚ ਬੁਰੀ ਤਰ੍ਹਾਂ ਖ਼ਰਾਬ ਹੋਣ ਕਾਰਨ ਘਰਾਂ ਵਿਚ ਰੱਖ ਸਕਣਾ ਸੰਭਵ ਨਹੀਂ ਸੀ, ਇਸ ਲਈ ਬੁੱਧਵਾਰ ਦੇਰ ਸ਼ਾਮ ਲਗਭਗ 8 ਵਜੇ ਸਮੂਹਿਕ ਤੌਰ ’ਤੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਸਸਕਾਰ ਮੌਕੇ ਸਾਕ-ਸੰਬੰਧੀਆਂ, ਪਿੰਡ ਵਾਸੀਆਂ, ਇਲਾਕੇ ਦੀਆਂ ਸਮਾਜ ਸੇਵੀ ਸੰਸਥਾਵਾਂ ਅਤੇ ਸਿਆਸੀ ਪਾਰਟੀਆਂ ਦੇ ਵੱਖ-ਵਖ ਆਗੂ ਹਾਜ਼ਰ ਹੋਏ ਅਤੇ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ।

ਮ੍ਰਿਤਕ ਭਰਾਵਾਂ ਦਾ ਪਰਿਵਾਰ ਹੈ ਆਰਥਿਕ ਪੱਖੋਂ ਬੇਹੱਦ ਕਮਜ਼ੋਰ
ਲਵਪ੍ਰੀਤ ਅਤੇ ਹਰਪ੍ਰੀਤ ਦੋਵੇਂ ਇਕ ਹੀ ਦੁਕਾਨ ’ਤੇ ਕੰਮ ਕਰਦੇ ਸਨ ਅਤੇ ਇਨ੍ਹਾਂ ਦੋਨਾਂ ਦੇ ਸਿਰ ’ਤੇ ਹੀ ਘਰ ਦਾ ਗੁਜ਼ਾਰਾ ਹੁੰਦਾ ਸੀ, ਪਿਤਾ ਨੇ ਦੱਸਿਆ ਕਿ ਉਨ੍ਹਾਂ ਦੀ ਇਕ ਬੇਟੀ ਵਿਹਾਉਣ ਵਾਲੀ ਹੈ, ਘਰ ਦੀ ਹਾਲਤ ਵੀ ਬਹੁਤ ਨਾਜ਼ੁਕ ਹੈ ਅਤੇ ਮਕਾਨ ਵੀ ਕੱਚੇ ਹਨ।

ਇਹ ਵੀ ਪੜ੍ਹੋ: ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਅੱਜ ਤੋਂ ਆਰੰਭ ਹੋਵੇਗਾ ਹੋਲਾ-ਮਹੱਲਾ ਦਾ ਦੂਜਾ ਪੜਾਅ

PunjabKesari

ਅੱਖਾਂ ਤੋਂ ਵਾਂਝੇ ਦਾਦਾ ਤੇ ਮਾਂ ਦਾ ਰੌਸ਼ਨ-ਚਿਰਾਗ ਸੀ ਪ੍ਰਿੰਸਪ੍ਰੀਤ
ਪ੍ਰਿੰਸਪ੍ਰੀਤ ਦੇ ਪਿਤਾ ਅਤੇ ਦਾਦੀ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਅਤੇ ਉਹ ਦਾਦਾ ਅਤੇ ਆਪਣੀ ਮਾਂ ਦੇ ਕੋਲ ਰਹਿੰਦਾ ਸੀ। ਦਾਦਾ ਅਤੇ ਮਾਂ ਦੋਹਾਂ ਨੂੰ ਹੀ ਅੱਖਾਂ ਤੋਂ ਨਹੀਂ ਦਿਸ ਰਿਹਾ। ਘਰਾਂ ’ਚ ਬਹੁਤ ਹੀ ਮੁਸੀਬਤ ਆ ਪਈ ਹੈ। ਪਿੰਡ ਵਾਸੀਆਂ ਦਾ ਵੀ ਕਹਿਣਾ ਹੈ ਕਿ ਇਨ੍ਹਾਂ ਪਰਿਵਾਰਾਂ ਦੀ ਸਰਕਾਰ ਅਤੇ ਧਾਰਮਿਕ ਸੰਸਥਾਵਾਂ ਵੱਲੋਂ ਮਦਦ ਹੋਣੀ ਚਾਹੀਦੀ ਹੈ। 

PunjabKesari

ਭਾਵੇਂ ਅੱਖਾਂ ਤੋਂ ਵਿਖਾਈ ਨਹੀਂ ਸੀ ਦਿੰਦਾ, ਪਰ ਪ੍ਰਿੰਸ ਦੇ ਘਰ ਆਉਣ 'ਤੇ ਪਛਾਣ ਲੈਂਦੀ ਸੀ ਮਾਂ 
ਪ੍ਰਿੰਸ ਦੀ ਮਾਂ ਸੋਨੀ ਦਾ ਰੋ-ਰੋ ਕੇ ਬੁਰਾ ਹਾਲ ਹੈ। ਸੋਨੀ ਨੂੰ ਜਨਮ ਤੋਂ ਹੀ ਅੱਖਾਂ ਤੋਂ ਨਹੀਂ ਦਿੱਸਦਾ ਸੀ। ਪੁੱਤੇ ਦ ਜਨਮ ਲੈਣ ਨਾਲ ਘਰ 'ਚ ਖ਼ੁਸ਼ੀਆਂ ਆਈਆਂ ਸਨ। ਭਾਵੇਂ ਮਾਂ ਅੱਖਾਂ ਤੋਂ ਵੇਖ ਨਹੀਂ ਸੀ ਸਕਦੀ ਪਰ ਪੁੱਤ ਦੇ ਕੰਮ ਤੋਂ ਘਰ ਆਉਣ 'ਤੇ ਹੀ ਉਸ ਪਛਾਣ ਲੈਂਦੀ ਸੀ ਕਿ ਪ੍ਰਿੰਸ ਆ ਗਿਆ ਹੈ। ਪਿਤਾ ਦੀ ਵੀ ਸੜਕ ਹਾਦਸੇ ਵਿਚ ਮੌਤ ਹੋ ਗਈ ਸੀ ਅਤੇ ਹੁਣ ਮਾਂ ਦਾ ਸਹਾਰਾ ਪ੍ਰਿੰਸ ਵੀ ਉਸ ਨੂੰ ਛੱਡ ਗਿਆ। 

ਇਹ ਵੀ ਪੜ੍ਹੋ: ਹੋਲੇ-ਮਹੱਲੇ ਦੇ ਪਹਿਲੇ ਪੜਾਅ ਦੇ ਆਖ਼ਰੀ ਦਿਨ ਸ੍ਰੀ ਕੀਰਤਪੁਰ ਸਾਹਿਬ 'ਚ ਲੱਗੀਆਂ ਰੌਣਕਾਂ, ਵੇਖੋ ਤਸਵੀਰਾਂ

PunjabKesari

ਸਾਈਕਲ ਰਿਪੇਅਰ ਦਾ ਕੰਮ ਕਰਦਾ ਹੈ ਮ੍ਰਿਤਕ ਨੌਜਵਾਨ ਭਰਾਵਾਂ ਦਾ ਪਿਤਾ
ਹਾਦਸੇ ’ਚ ਮਾਰੇ ਗਏ ਦੋ ਸਕੇ ਭਰਾਵਾਂ ਦਾ ਪਿਤਾ ਜੋਗਿੰਦਰ ਸਿੰਘ ਸਾਈਕਲ ਰਿਪੇਅਰ ਦਾ ਕੰਮ ਕਰਦਾ ਹੈ। ਉਸ ਦਾ ਕਹਿਣਾ ਹੈ ਕਿ ਬੜੀ ਮਿਹਨਤ-ਮੁਸ਼ੱਕਤ ਨਾਲ ਆਪਣੇ ਬੱਚੇ ਪਾਲੇ ਸਨ ਪਰ ਕੁਦਰਤ ਨੇ ਮੇਰੇ ਨਾਲ ਵੱਡੀ ਧੋਖਾਦੇਹੀ ਕੀਤੀ ਹੈ। ਬਿਰਧ ਅਵਸਥਾ ਵਿਚ ਦੋ ਪੁੱਤਰਾਂ ਦੀ ਮੌਤ ਦਾ ਦੁੱਖ਼ ਜਰਨਾ ਬੜਾ ਔਖਾ ਹੈ ਅਤੇ ਦੁਆ ਕਰਦਾ ਹਾਂ ਕਿ ਅਜਿਹਾ ਦੁੱਖ ਕਦੇ ਕਿਸੇ ਹੋਰ ਦੇ ਹਿੱਸੇ ਨਾ ਆਵੇ।

PunjabKesari

ਇਕੱਠਿਆਂ ਬਲੀਆਂ ਤਿੰਨੋਂ ਪੱਕੇ ਦੋਸਤਾਂ ਦੀਆਂ ਚਿਖ਼ਾਵਾ 
ਦੇਰ ਸ਼ਾਮ ਤਿੰਨੋਂ ਦੋਸਤਾਂ ਦੀਆਂ ਲਾਸ਼ਾਂ ਜਦੋਂ ਘਰੋਂ ਆਈਆਂ ਤਾਂ ਪੂਰੇ ਪਿੰਡ ਵਿਚ ਚੀਕ-ਚਿਹਾੜਾ ਪੈ ਗਿਆ। ਬੇਸੁੱਧ ਮਾਂਵਾਂ ਆਪਣੇ ਪੁੱਤਾਂ ਦੀਆਂ ਲਾਸ਼ਾਂ ਵੇਖ ਲਿਪਟ ਕੇ ਰੋਣ ਲੱਗ ਗਈਆਂ। ਰਾਤ ਨੂੰ ਪਿੰਡ ਦੇ ਸ਼ਮਸ਼ਾਨਘਾਟ ਵਿਖੇ ਤਿੰਨਾਂ ਦੋਸਤਾਂ ਦਾ ਇੱਕਠਿਆਂ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਤਿੰਨਾਂ ਦੋਸਤਾਂ ਦੇ ਵਿਚ ਬੇਹੱਦ ਪਿਆਰ ਸੀ ਅਤੇ ਪੱਕੇ ਦੋਸਤ ਸਨ। ਹਮੇਸ਼ਾ ਇਕੱਠੇ ਹੀ ਹਹਿੰਦੇ ਅਤੇ ਆਪਣਾ ਦੁੱਖ਼-ਸੁੱਖ਼ ਸਾਂਝਾ ਕਰਦੇ ਸਨ ਅਤੇ ਇਕੱਠੇ ਹੀ ਦੁਨੀਆ ਨੂੰ ਵੀ ਅਲਵਿਦਾ ਕਿਹਾ। ਉਥੇ ਹੀ ਕਾਂਗਰਸੀ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਨੇ ਕਿਹਾ ਕਿ ਉਨ੍ਹਾਂ ਦੇ ਧਿਆਨ 'ਚ ਇਹ ਹਾਦਸਾ ਆਇਆ ਹੈ ਅਤੇ ਦੋਵੇਂ ਪਰਿਵਾਰਾਂ ਦੀ ਆਰਥਿਕ ਸਥਿਤੀ ਠੀਕ ਨਹੀਂ ਹੈ। ਇਸੇ ਲਈ ਵਿਧਾਨ ਸਭਾ ਵਿਚ ਦੋਵੇਂ ਪਰਿਵਾਰਾਂ ਦੀ ਆਰਥਿਕ ਸਥਿਤੀ ਦਾ ਮੁੱਦਾ ਚੁੱਕਿਆ ਜਾਵੇਗਾ। 

ਇਹ ਵੀ ਪੜ੍ਹੋ: ਹੋਲੇ-ਮਹੱਲੇ ਦੇ ਦੂਜੇ ਦਿਨ ਵੱਖ-ਵੱਖ ਗੁਰੂਧਾਮਾਂ ’ਚ ਲੱਖਾਂ ਦੀ ਤਦਾਦ ’ਚ ਸੰਗਤ ਹੋਈ ਨਤਮਸਤਕ

 

PunjabKesari

ਇਹ ਵੀ ਪੜ੍ਹੋ: ਮੁੱਖ ਮੰਤਰੀ ਭਗਵੰਤ ਮਾਨ ਅੱਜ ਕਰਨਗੇ ਪੰਜਾਬ ਲਈ ਵੱਡਾ ਐਲਾਨ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News