ਮੌਲੀਜਾਗਰਾਂ ''ਚ ਪਰਿਵਾਰ ਨੂੰ ਬੰਦੀ ਬਣਾਉਣ ਵਾਲੇ 3 ਕਾਬੂ

Monday, Jan 22, 2018 - 08:03 AM (IST)

ਮੌਲੀਜਾਗਰਾਂ ''ਚ ਪਰਿਵਾਰ ਨੂੰ ਬੰਦੀ ਬਣਾਉਣ ਵਾਲੇ 3 ਕਾਬੂ

ਚੰਡੀਗੜ੍ਹ  (ਸੁਸ਼ੀਲ) - ਮੌਲੀਜਾਗਰਾਂ 'ਚ ਇਕ ਘਰ 'ਚ ਵੜ ਕੇ ਹਥਿਆਰ ਦੇ ਜ਼ੋਰ 'ਤੇ ਪਰਿਵਾਰ ਨੂੰ ਬੰਦੀ ਬਣਾਉਣ ਦੇ ਮਾਮਲੇ 'ਚ ਫਰਾਰ ਚੱਲ ਰਹੇ 3 ਮੁਲਜ਼ਮਾਂ ਨੂੰ ਪੁਲਸ ਨੇ ਦਬੋਚ ਲਿਆ, ਜਿਨ੍ਹਾਂ ਦੀ ਪਛਾਣ ਮੌਲੀਜਾਗਰਾਂ ਕੰਪਲੈਕਸ ਵਾਸੀ ਅਮਿਤ ਮਿਸ਼ਰਾ, ਪ੍ਰਦੀਪ ਉਰਫ ਪੰਜਾਬ ਤੇ ਬਿੱਟੂ ਦੇ ਰੂਪ 'ਚ ਹੋਈ। ਪੁਲਸ ਨੇ ਬੰਦੀ ਬਣਾਉਣ ਲਈ ਵਰਤੀ ਪਿਸਤੌਲ ਮੁਲਜ਼ਮ ਅਮਿਤ ਮਿਸ਼ਰਾ ਕੋਲੋਂ ਬਰਾਮਦ ਕਰ ਲਈ ਹੈ। ਪੁਲਸ ਨੇ ਤਿੰਨਾਂ ਨੂੰ ਜ਼ਿਲਾ ਅਦਾਲਤ 'ਚ ਪੇਸ਼ ਕੀਤਾ, ਜਿਥੋਂ ਅਦਾਲਤ ਨੇ ਉਨ੍ਹਾਂ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ 'ਚ ਭੇਜ ਦਿੱਤਾ। ਪੁਲਸ ਇਸ ਮਾਮਲੇ 'ਚ ਪਹਿਲਾਂ ਵੀ 3 ਮੁਲਜ਼ਮਾਂ ਨੂੰ ਦਬੋਚ ਚੁੱਕੀ ਹੈ।  ਮੌਲੀਜਾਗਰਾਂ ਕੰਪਲੈਕਸ ਵਾਸੀ ਕੈਲਾਸ਼ ਨੇ ਸ਼ਿਕਾਇਤ ਦਿੱਤੀ ਸੀ ਕਿ 15 ਜਨਵਰੀ ਦੀ ਰਾਤ ਨੂੰ ਉਨ੍ਹਾਂ ਦਾ ਜਵਾਈ ਵਿਸ਼ਾਲ ਹਥਿਆਰਾਂ ਨਾਲ ਲੈਸ 7 ਦੋਸਤਾਂ ਨਾਲ ਰਾਤ ਇਕ ਵਜੇ ਆਇਆ ਤੇ ਉਸਦੀ ਪਤਨੀ, 2 ਬੇਟੀਆਂ ਤੇ ਬੇਟੇ ਦੀਪਕ ਨੂੰ ਬੰਦੀ ਬਣਾ ਲਿਆ। ਇਸ ਦੌਰਾਨ ਵਿਸ਼ਾਲ ਨੇ ਦੀਪਕ ਦੀ ਕੁੱਟਮਾਰ ਕਰਕੇ ਘਰ ਦਾ ਸਾਰਾ ਸਾਮਾਨ ਤੋੜ ਦਿੱਤਾ। ਵਿਸ਼ਾਲ ਨੇ ਉਨ੍ਹਾਂ ਨੂੰ ਧਮਕੀ ਦਿੱਤੀ ਕਿ ਘਰ ਖਾਲੀ ਕਰਕੇ ਯੂ. ਪੀ. ਚਲੇ ਜਾਓ, ਨਹੀਂ ਤਾਂ ਜਾਨੋਂ ਮਾਰ ਦੇਵਾਂਗਾ।


Related News