ਪੰਜਾਬ 'ਚ ਸੰਘਣੀ ਧੁੰਦ ਕਾਰਨ ਵਾਪਰੇ 3 ਹਾਦਸੇ, ਨੈਸ਼ਨਲ ਹਾਈਵੇਅ ਕਰਨਾ ਪਿਆ ਬੰਦ
Thursday, Jan 18, 2024 - 02:17 PM (IST)

ਖੰਨਾ (ਵਿਪਨ) : ਖੰਨਾ 'ਚ ਸੰਘਣੀ ਧੁੰਦ ਦੇ ਕਾਰਨ ਅੱਜ ਨੈਸ਼ਨਲ ਹਾਈਵੇਅ 'ਤੇ 100 ਗਜ਼ ਦੀ ਦੂਰੀ 'ਤੇ 3 ਹਾਦਸੇ ਵਾਪਰ ਗਏ। ਇਨ੍ਹਾਂ ਹਾਦਸਿਆਂ ਦੌਰਾਨ 20 ਦੇ ਕਰੀਬ ਗੱਡੀਆਂ ਆਪਸ 'ਚ ਟਕਰਾ ਗਈਆਂ। ਚੰਗੀ ਗੱਲ ਇਹ ਰਹੀ ਕਿ ਇਨ੍ਹਾਂ ਹਾਦਸਿਆਂ ਦੌਰਾਨ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ।
ਹਾਦਸਿਆਂ ਕਾਰਨ ਨੈਸ਼ਨਲ ਹਾਈਵੇਅ ਪੁਲ ਨੂੰ ਰਾਜਗੜ੍ਹ ਨੇੜੇ ਬੰਦ ਕਰਨਾ ਪਿਆ। ਇਸ ਦੌਰਾਨ ਟ੍ਰੈਫਿਕ ਨੂੰ ਸਰਵਿਸ ਲੇਨ ਤੋਂ ਡਾਇਵਰਟ ਕੀਤਾ ਗਿਆ। ਜਾਣਕਾਰੀ ਮੁਤਾਬਕ ਰਾਜਗੜ੍ਹ ਨੇੜੇ ਪੁਲ 'ਤੇ ਇਕ ਟੈਂਕਰ ਹਾਦਸੇ ਦਾ ਸ਼ਿਕਾਰ ਹੋਇਆ। ਇਸ ਤੋਂ ਬਾਅਦ 4-5 ਗੱਡੀਆਂ ਟਕਰਾ ਗਈਆਂ।
ਇਹ ਵੀ ਪੜ੍ਹੋ : ਸੁਖਪਾਲ ਖਹਿਰਾ ਨੂੰ ਸੁਪਰੀਮ ਕੋਰਟ ਤੋਂ ਵੱਡੀ ਰਾਹਤ, ਜ਼ਮਾਨਤ ਰੱਦ ਕਰਨ ਤੋਂ ਕੀਤਾ ਇਨਕਾਰ
ਜਿਵੇਂ ਹੀ ਪੁਲਸ ਪੁੱਜੀ ਤਾਂ ਸੜਕ ਤੋਂ ਗੱਡੀਆਂ ਨੂੰ ਹਟਾਉਣਾ ਸ਼ੁਰੂ ਕਰ ਦਿੱਤਾ। ਇਸ ਸਮੇਂ ਦੌਰਾਨ ਹੀ ਥੋੜ੍ਹੀ ਦੂਰੀ 'ਤੇ 4-5 ਗੱਡੀਆਂ ਹੋਰ ਟਕਰਾ ਗਈਆਂ। ਇਸ ਦੌਰਾਨ ਕੁੱਝ ਦੂਰੀ 'ਤੇ ਇਕ ਹੋਰ ਹਾਦਸਾ ਹੋ ਗਿਆ ਅਤੇ ਕੁੱਝ ਗੱਡੀਆਂ ਆਪਸ 'ਚ ਭਿੜ ਗਈਆਂ। ਮੌਕੇ 'ਤੇ ਪੁੱਜੇ ਡੀ. ਐੱਸ. ਪੀ. ਨਿਖਿਲ ਗਰਗ ਨੇ ਲੋਕਾਂ ਨੂੰ ਸੰਘਣੀ ਧੁੰਦ ਦੌਰਾਨ ਵਾਹਨ ਹੌਲੀ ਚਲਾਉਣ ਦੀ ਅਪੀਲ ਕੀਤੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8