ਮਾਮਲਾ ਲਾਅ ਗੇਟ ਇਲਾਕੇ ’ਚ ਸੈਕਸ ਰੈਕੇਟ ਦਾ: 26 ਮੁਲਜ਼ਮਾਂ ਦਾ ਮਿਲਿਆ ਪੁਲਸ ਰਿਮਾਂਡ, ਹੋਣਗੇ ਵੱਡੇ ਖ਼ੁਲਾਸੇ!

Tuesday, Feb 06, 2024 - 03:59 AM (IST)

ਮਾਮਲਾ ਲਾਅ ਗੇਟ ਇਲਾਕੇ ’ਚ ਸੈਕਸ ਰੈਕੇਟ ਦਾ: 26 ਮੁਲਜ਼ਮਾਂ ਦਾ ਮਿਲਿਆ ਪੁਲਸ ਰਿਮਾਂਡ, ਹੋਣਗੇ ਵੱਡੇ ਖ਼ੁਲਾਸੇ!

ਫਗਵਾੜਾ (ਜਲੋਟਾ)- ਬੀਤੇ ਦਿਨ ਪਿੰਡ ਮਹੇੜੂ ਨੇੜੇ ਬਦਨਾਮ ਲਾਅ ਗੇਟ ਇਲਾਕੇ ਵਿਚ ਵਿਦੇਸ਼ੀ ਲੜਕੀਆਂ ਦੇ ਵੱਡੇ ਸੈਕਸ ਰੈਕੇਟ ਦਾ ਪਰਦਾਫਾਸ਼ ਕਰਦੇ ਹੋਏ ਫਗਵਾੜਾ ਪੁਲਸ ਨੇ 9 ਵਿਦੇਸ਼ੀ ਲੜਕੀਆਂ, ਜਿਨ੍ਹਾਂ ’ਚ ਥਾਈਲੈਂਡ ਦੀਆਂ 8 ਅਤੇ ਦੱਖਣੀ ਅਫਰੀਕਾ ਦੀ 1 ਸਮੇਤ 4 ਭਾਰਤੀ ਲੜਕੀਆਂ ਸ਼ਾਮਲ ਹਨ ਅਤੇ 13 ਪੁਰਸ਼ਾਂ ਨੂੰ ਮੌਕੇ ਤੋਂ ਗ੍ਰਿਫ਼ਤਾਰ ਕੀਤਾ ਸੀ, ਜਿਨ੍ਹਾਂ ਖਿਲਾਫ ਥਾਣਾ ਸਤਨਾਮਪੁਰਾ ਫਗਵਾੜਾ ਵਿਖੇ ਇੰਮੋਰਲ ਟ੍ਰੈਫਿਕ ਐਕਟ ਦੀ ਧਾਰਾ 3, 4, 5, 7, 8 ਤਹਿਤ 2 ਪੁਲਸ ਕੇਸ ਦਰਜ ਕੀਤੇ ਗਏ ਸਨ। ਅੱਜ ਪੁਲਸ ਵੱਲੋਂ ਗ੍ਰਿਫ਼ਤਾਰ ਕੀਤੇ ਸਾਰੇ 26 ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕੀਤਾ ਗਿਆ। ਜਿਸ ਤੋਂ ਬਾਅਦ ਅਦਾਲਤ ਵੱਲੋਂ ਮੁਲਜ਼ਮਾਂ ਦਾ 2 ਦਿਨ ਦਾ ਪੁਲਸ ਰਿਮਾਂਡ ਦਿੱਤਾ ਗਿਆ ਹੈ।

‘ਜਗ ਬਾਣੀ’ ਨਾਲ ਗੱਲਬਾਤ ਕਰਦੇ ਹੋਏ ਐੱਸ. ਪੀ. ਫਗਵਾੜਾ ਰੁਪਿੰਦਰ ਕੌਰ ਭੱਟੀ ਨੇ ਦੱਸਿਆ ਕਿ ਪੁਲਸ ਨੇ ਦੇਹ ਵਪਾਰ ਦੇ ਅਨੈਤਿਕ ਧੰਦੇ ’ਚ ਸ਼ਾਮਲ ਉਕਤ ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕਰ ਕੇ ਪੁਲਸ ਰਿਮਾਂਡ ਹਾਸਲ ਕੀਤਾ ਹੈ। ਉਨ੍ਹਾਂ ਕਿਹਾ ਕਿ ਪੁਲਸ ਰਿਮਾਂਡ ਦੌਰਾਨ ਮੁਲਜ਼ਮਾਂ ਕੋਲੋਂ ਪੁੱਛਗਿੱਛ ਕੀਤੀ ਜਾਵੇਗੀ ਕਿ ਉਨ੍ਹਾਂ ਦੇ ਨਾਲ ਇਸ ਗਲਤ ਧੰਦੇ ’ਚ ਕੌਣ-ਕੌਣ ਲੋਕ ਸ਼ਾਮਲ ਹਨ ਤੇ ਇਸ ਦੇ ਤਾਰ ਕਿੱਥੇ ਤਕ ਫੈਲੇ ਹੋਏ ਹਨ। ਪੁੱਛਗਿੱਛ ਦੌਰਾਨ ਸਨਸਨੀਖੇਜ ਖੁਲਾਸੇ ਹੋਣ ਦੀ ਸੰਭਾਵਨਾ ਹੈ।

ਇਹ ਖ਼ਬਰ ਵੀ ਪੜ੍ਹੋ - ਪੇਪਰਾਂ 'ਚੋਂ ਫੇਲ੍ਹ ਹੋ ਕੇ ਘਰੋਂ ਭੱਜਿਆ ਪਾਕਿਸਤਾਨੀ ਨਾਬਾਲਿਗ, ਭਾਰਤੀ ਖੇਤਰ 'ਚ ਦਾਖ਼ਲ ਹੋਣ 'ਤੇ ਗ੍ਰਿਫ਼ਤਾਰ

ਉਨ੍ਹਾਂ ਕਿਹਾ ਕਿ ਇਸ ਗਲਤ ਧੰਦੇ ’ਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ। ਮਾਮਲੇ ’ਚ ਹਰ ਮੁਲਜ਼ਮ ਨੂੰ ਬੇਨਕਾਬ ਕੀਤਾ ਜਾਵੇਗਾ। ਫਗਵਾੜਾ ਪੁਲਸ ਦੀਆਂ ਵੱਖ-ਵੱਖ ਟੀਮਾਂ ਜਾਂਚ ’ਚ ਲੱਗੀਆਂ ਹੋਈਆਂ ਹਨ। ਹਰ ਪਹਿਲੂ ’ਤੋਂ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।

ਪੀ. ਜੀ. ਸੈਂਟਰ ਦੇ ਅਸਲ ਮਾਲਕ ਦੀ ਭੂਮਿਕਾ ਦੀ ਵੀ ਹੋਵੇਗੀ ਜਾਂਚ

ਐੱਸ. ਪੀ. ਫਗਵਾੜਾ ਰੁਪਿੰਦਰ ਕੌਰ ਭੱਟੀ ਨੇ ਦੱਸਿਆ ਕਿ ਜਦੋਂ ਪੁਲਸ ਟੀਮਾਂ ਪੀ. ਜੀ. ਸੈਂਟਰ ਪਹੁੰਚੀਆਂ ਸਨ ਤਾਂ ਉੱਥੇ ਮਿਲੀ ਗੁਪਤ ਸੂਚਨਾ ਅਨੁਸਾਰ ਸਭ ਕੁਝ ਉਹੀ ਮਿਲਿਆ, ਜੋ ਸੂਚਨਾ ਮੁਤਾਬਕ ਸੀ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੇ ਰਹਿਣ ਲਈ ਬਣਾਏ ਗਏ ਪੀ. ਜੀ. ਸੈਂਟਰਾਂ ’ਚ ਸੀ. ਸੀ. ਟੀ. ਵੀ. ਕੈਮਰੇ ਲਗਾਏ ਗਏ ਸਨ ਪਰ ਇਹ ਕੰਮ ਨਹੀਂ ਕਰ ਰਹੇ ਸੀ। ਇਕ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਪੁਲਸ ਇਸ ਗੱਲ ਦੀ ਵੀ ਜਾਂਚ ਕਰੇਗੀ ਕਿ ਪੀ. ਜੀ. ਸੈਂਟਰ ’ਚ ਚੱਲ ਰਹੇ ਇਸ ਅਨੈਤਿਕ ਕਾਰੋਬਾਰ ’ਚ ਪੀ. ਜੀ. ਸੈਂਟਰ ਦੇ ਅਸਲ ਮਾਲਕ ਦੀ ਕੀ ਭੂਮਿਕਾ ਰਹੀ ਹੈ?

ਪੀ. ਜੀ. ’ਚ ਰਹਿ ਰਹੇ ਹਰ ਵਿਅਕਤੀ ਦੀ ਜਾਣਕਾਰੀ ਪੁਲਸ ਨੂੰ ਦੇਣੀ ਹੈ ਲਾਜ਼ਮੀ

ਦੱਸ ਦੇਈਏ ਕਿ ਸਰਕਾਰੀ ਹੁਕਮਾਂ ਦੇ ਤਹਿਤ ਪੀ. ਜੀ. ਸੈਂਟਰ ’ਚ ਰਹਿਣ ਵਾਲੇ ਵਿਅਕਤੀ ਦੀ ਜਾਣਕਾਰੀ ਪੁਲਸ ਨੂੰ ਦੇਣਾ ਕਾਨੂੰਨੀ ਤੌਰ ’ਤੇ ਲਾਜ਼ਮੀ ਹੈ, ਜਿਸ ਨੂੰ ਨਾ ਦੇਣ ਦੀ ਸੂਰਤ ਵਿਚ ਧਾਰਾ 188 ਤਹਿਤ ਵੱਖਰਾ ਪੁਲਸ ਕੇਸ ਦਰਜ ਕੀਤਾ ਜਾਂਦਾ ਹੈ। ਜੇ ਸੀ. ਸੀ. ਟੀ. ਵੀ. ਕੈਮਰੇ ਕੰਮ ਨਹੀਂ ਕਰ ਰਹੇ ਹਨ, ਤਾਂ ਇਹ ਕਾਨੂੰਨੀ ਤੌਰ ’ਤੇ ਵੀ ਗਲਤ ਹੈ। ਇਸ ਸਬੰਧੀ ਡੀ. ਸੀ. ਕਪੂਰਥਲਾ ਵੱਲੋਂ ਵੀ ਆਦੇਸ਼ ਜਾਰੀ ਕੀਤੇ ਗਏ ਹਨ।

ਇਹ ਖ਼ਬਰ ਵੀ ਪੜ੍ਹੋ - CM ਮਾਨ ਨੇ ਸਿੱਧੂ ਤੇ ਬਾਜਵਾ ਨੂੰ ਦਿੱਤੀ ਨਸੀਹਤ; INDIA ਗਠਜੋੜ ਬਾਰੇ ਵੀ ਕਹੀਆਂ ਇਹ ਗੱਲਾਂ

ਹਰ ਕੋਈ ਜਾਣਦੈ, ਲਾਅ ਗੇਟ ਇਲਾਕੇ ’ਚ ਲੰਬੇ ਸਮੇਂ ਤੋਂ ਹੋ ਰਹੇ ਹਨ ਗਲਤ ਕੰਮ!

ਇਸ ਦੌਰਾਨ ਅਸਲੀਅਤ ਇਹ ਵੀ ਹੈ ਕਿ ਫਗਵਾੜਾ ਅਤੇ ਆਸ-ਪਾਸ ਦੇ ਇਲਾਕਿਆਂ ਵਿਚ ਰਹਿਣ ਵਾਲੇ ਜ਼ਿਆਦਾਤਰ ਲੋਕ ਇਸ ਤੱਥ ਤੋਂ ਚੰਗੀ ਤਰ੍ਹਾਂ ਜਾਣੂ ਸਨ ਕਿ ਫਗਵਾੜਾ ਵਿਚ ਬਦਨਾਮ ਲਾਅ ਗੇਟ ਇਲਾਕੇ ਵਿਚ ਵਿਦੇਸ਼ੀ ਕੁੜੀਆਂ ਦੇ ਸੈਕਸ ਰੈਕੇਟ ਚੱਲ ਰਹੇ ਹਨ। ਇਹ ਵੀ ਸਭ ਨੂੰ ਪਤਾ ਹੈ ਕਿ ਇਥੇ ਮਹਿੰਗੀ ਡਰੱਗਸ ਸਮੇਤ ਹਰ ਉਹ ਚੀਜ਼ ਇੱਥੇ ਉਪਲੱਬਧ ਹੈ, ਜੋ ਪੂਰੀ ਤਰ੍ਹਾਂ ਗੈਰ-ਕਾਨੂੰਨੀ ਸ਼੍ਰੇਣੀ ’ਚ ਆਉਂਦੀ ਹੈ। ਹੈਰਾਨੀਜਨਕ ਪਹਿਲੂ ਇਹ ਹੈ ਕਿ ਪੁਲਸ ਨੂੰ ਕਾਰਵਾਈ ਕਰਨ ਵਿਚ ਲੰਮਾ ਸਮਾਂ ਲੱਗਿਆ ਹੈ? ਇਸ ਬਾਰੇ ਲੋਕ ਚਰਚਾ ਕਰ ਰਹੇ ਹਨ।

ਲੋਕਾਂ ਨੇ ਕਿਹਾ ਕਿ ਇਹ ਸਿਰਫ ਇਕ ਕੜੀ ਹੈ, ਇੱਥੇ ਅਜੇ ਵੀ ਬਹੁਤ ਕੁਝ ਹੋ ਰਿਹਾ ਹੈ, ਜੋ ਸਾਹਮਣੇ ਆਉਣਾ ਬਾਕੀ ਹੈ। ਪੁਲਸ ਨੂੰ ਸਖਤ ਕਾਰਵਾਈ ਕਰਨੀ ਚਾਹੀਦੀ ਹੈ।

ਆਸਾਨੀ ਨਾਲ ਮਿਲ ਜਾਂਦੇ ਹਨ ਗਾਹਕ

ਮਾਹਰਾਂ ਨੇ ਕਿਹਾ ਕਿ ਲਾਅ ਗੇਟ ਖੇਤਰ ’ਚ ਚੱਲ ਰਿਹਾ ਵਿਦੇਸ਼ੀ ਕੁੜੀਆਂ ਦਾ ਸੈਕਸ ਰੈਕੇਟ ਬਹੁਤ ਡੂੰਘਾ ਹੈ। ਇਸ ਦੇ ਕਿੰਗਪਿੰਨ ਅੰਮ੍ਰਿਤਸਰ ਅਤੇ ਜਲੰਧਰ ਦੇ ਹਨ, ਜੋ ਫਗਵਾੜਾ ਨੂੰ ਸੁਰੱਖਿਅਤ ਪਨਾਹਗਾਹ ਬਣਾ ਕੇ ਖੁੱਲ੍ਹੇਆਮ ਦੇਹ ਵਪਾਰ ਦਾ ਘਿਨਾਉਣਾ ਧੰਦਾ ਚਲਾ ਰਹੇ ਸੀ। ਫਗਵਾੜਾ ’ਚ ਇਕ ਪ੍ਰਾਈਵੇਟ ਯੂਨੀਵਰਸਿਟੀ ਦੇ ਨੇੜੇ ਦਾ ਇਲਾਕਾ ਹੋਣ ਕਾਰਨ ਗਾਹਕਾਂ ਦੀ ਕੋਈ ਕਮੀ ਨਹੀਂ ਸੀ। ਇੱਥੋਂ ਤੱਕ ਕਿ ਨੌਜਵਾਨ ਵਿਦਿਆਰਥੀ ਵੀ ਇਨ੍ਹਾਂ ਦੇ ਗਾਹਕ ਸਨ।

ਇਹ ਖ਼ਬਰ ਵੀ ਪੜ੍ਹੋ - ਸਰਪੰਚ ਨੂੰ ਭਰਾ ਦੇ ਵਿਆਹ 'ਤੇ ਹਵਾਈ ਫ਼ਾਇਰ ਕਰਨਾ ਪਿਆ ਮਹਿੰਗਾ, ਵੀਡੀਓ ਵਾਇਰਲ ਹੋਣ 'ਤੇ ਹੋਇਆ ਗ੍ਰਿਫ਼ਤਾਰ

ਪੁਲਸ ਮੌਕੇ ਤੋਂ ਬਰਾਮਦ ਮੋਬਾਈਲ ਫ਼ੋਨਾਂ ਦੇ ਕਾਲ ਵੇਰਵਿਆਂ ਦੀ ਵੀ ਜਾਂਚ ਕਰੇਗੀ ਜਾ ਨਹੀਂ, ਇਹ ਸਵਾਲ ਲੋਕਾਂ ਵੱਲੋਂ ਚੁੱਕੇ ਜਾ ਰਹੇ ਹਨ। ਜੇਕਰ ਪੁਲਸ ਜਾਂਚ ਅੱਗੇ ਵਧਾਉਂਦੀ ਹੈ ਤਾਂ ਇਸ ਤੋਂ ਬਾਅਦ ਕਈ ਅਜਿਹੇ ਰਾਜ਼ ਸਾਹਮਣੇ ਆਉਣਗੇ, ਜੋ ਸਨਸਨੀਖੇਜ਼ ਹੋ ਸਕਦੇ ਹਨ। ਯਾਨੀ ਉਨ੍ਹਾਂ ਦੇ ਪੱਕੇ ਗਾਹਕ ਕੌਣ ਸਨ? ਉਹ ਦਲਾਲ ਕੌਣ ਹਨ, ਜੋ ਇਹ ਸਭ ਕਰ ਰਹੇ ਸਨ ਅਤੇ ਹੋਰ ਕੀ ਕੁੱਝ ਹੁੰਦਾ ਰਿਹਾ ਹੈ?

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News