ਪੰਜਾਬ ’ਚ ਵੱਡੀ ਵਾਰਦਾਤ, ਗੰਨ ਹਾਊਸ ’ਚੋਂ 16 ਰਾਈਫਲਾਂ ਸਣੇ 22 ਹਥਿਆਰ ਚੋਰੀ, ਹਾਈ ਅਲਰਟ ਜਾਰੀ

Wednesday, Feb 28, 2024 - 06:49 PM (IST)

ਪੰਜਾਬ ’ਚ ਵੱਡੀ ਵਾਰਦਾਤ, ਗੰਨ ਹਾਊਸ ’ਚੋਂ 16 ਰਾਈਫਲਾਂ ਸਣੇ 22 ਹਥਿਆਰ ਚੋਰੀ, ਹਾਈ ਅਲਰਟ ਜਾਰੀ

ਤਰਨਤਾਰਨ (ਰਮਨ) : ਸਥਾਨਕ ਸ਼ਹਿਰ ਦੇ ਅੰਮ੍ਰਿਤਸਰ ਬਾਈਪਾਸ ਚੌਂਕ ਵਿਖੇ ਮੌਜੂਦ ਇੱਕ ਗੰਨ ਹਾਊਸ ਨੂੰ ਨਿਸ਼ਾਨਾ ਬਣਾਉਂਦੇ ਹੋਏ ਉਸ ਵਿੱਚੋਂ 12 ਹਥਿਆਰਾਂ ਨੂੰ ਅਣਪਛਾਤੇ ਚੋਰਾਂ ਵੱਲੋਂ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਸ ਵੱਲੋਂ ਜ਼ਿਲ੍ਹੇ ਭਰ ਵਿਚ ਹਾਈ ਅਲਰਟ ਜਾਰੀ ਕਰਦੇ ਹੋਏ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਬਾਈਪਾਸ ਚੌਂਕ ਵਿਖੇ ਮੌਜੂਦ ਮੀਤ ਗੰਨ ਹਾਊਸ ਵਿਖੇ ਅਣਪਛਾਤੇ ਚੋਰਾਂ ਵੱਲੋਂ ਨਾਲ ਵਾਲੀਆਂ ਦੁਕਾਨਾਂ ਰਾਹੀਂ ਸੰਨ ਲਗਾਉਂਦੇ ਹੋਏ ਦਾਖਲ ਹੋ ਕੇ ਅੰਦਰੋਂ 16 ਰਾਈਫਲਾਂ, 5 ਰਿਵਾਲਵਰ, ਇਕ ਪਿਸਤੌਲ ਅਤੇ ਤਿੰਨ ਦਰਜਨ ਤੋਂ ਵੱਧ ਕਾਰਤੂਸ ਚੋਰੀ ਕਰਕੇ ਲੈ ਗਏ ਹਨ।

ਇਹ ਵੀ ਪੜ੍ਹੋ : ਪੰਜਾਬ ਲਈ ਖ਼ਤਰੇ ਦੀ ਘੰਟੀ, ਡੀਜ਼ਲ ਅਤੇ ਗੈਸ ਸਿਲੰਡਰ ਨੂੰ ਲੈ ਕੇ ਆਈ ਚਿੰਤਾ ਭਰੀ ਖ਼ਬਰ

ਚੋਰ ਜਾਂਦੇ ਸਮੇਂ ਦੁਕਾਨ ਅੰਦਰ ਲੱਗੇ ਸੀ. ਸੀ. ਟੀ. ਵੀ. ਕੈਮਰੇ ਅਤੇ ਡੀ. ਵੀ. ਆਰ. ਨੂੰ ਵੀ ਪੁੱਟ ਕੇ ਨਾਲ ਲੈ ਗਏ ਹਨ। ਵਾਰਦਾਤ ਦਾ ਪਤਾ ਉਦੋਂ ਲੱਗਾ ਜਦੋਂ ਅੱਜ ਦੁਪਹਿਰੇ ਗੰਨ ਹਾਊਸ ਮਾਲਕ ਨੇ ਗੰਨ ਹਾਊਸ ਖੋਲ੍ਹਿਆ। ਥਾਣਾ ਸਿਟੀ ਤਰਨ ਤਰਨ ਦੀ ਪੁਲਸ ਵੱਲੋਂ ਮੌਕੇ ’ਤੇ ਪਹੁੰਚ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ ਸਰਕਾਰ ਨੇ ਭੰਗ ਕੀਤੀਆਂ ਪੰਚਾਇਤਾਂ, ਨੋਟੀਫਿਕੇਸ਼ਨ ਜਾਰੀ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News