ਹੈਰੋਇਨ ਤੇ ਚਾਕੂ ਸਮੇਤ ਘੁੰਮ ਰਹੇ 2 ਨੌਜਵਾਨ ਕਾਬੂ

Monday, Mar 25, 2024 - 04:14 PM (IST)

ਹੈਰੋਇਨ ਤੇ ਚਾਕੂ ਸਮੇਤ ਘੁੰਮ ਰਹੇ 2 ਨੌਜਵਾਨ ਕਾਬੂ

ਚੰਡੀਗੜ੍ਹ (ਸੁਸ਼ੀਲ) : ਨਸ਼ਾ ਅਤੇ ਚਾਕੂ ਲੈ ਕੇ ਘੁੰਮ ਰਹੇ 2 ਨੌਜਵਾਨਾਂ ਨੂੰ ਆਈ. ਟੀ. ਪਾਰਕ ਥਾਣਾ ਪੁਲਸ ਨੇ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਮਨੀਮਾਜਰਾ ਵਾਸੀ ਸਹਿਜਨ ਅੰਸਾਰੀ ਕੋਲੋਂ 4 ਗ੍ਰਾਮ ਹੈਰੋਇਨ ਅਤੇ ਕਿਸ਼ਨਗੜ੍ਹ ਵਾਸੀ ਜ਼ੁਬੈਰ ਕੋਲੋਂ ਚਾਕੂ ਬਰਾਮਦ ਕੀਤਾ ਗਿਆ। ਪੁਲਸ ਨੇ ਦੋਵਾਂ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਦਾਲਤ ’ਚ ਪੇਸ਼ ਕੀਤਾ, ਜਿੱਥੋਂ ਉਨ੍ਹਾਂ ਨੂੰ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ।
ਆਈ. ਟੀ. ਪਾਰਕ ਥਾਣਾ ਇੰਚਾਰਜ ਜਸਪਾਲ ਦੀ ਅਗਵਾਈ ਹੇਠ ਪੁਲਸ ਟੀਮ ਕਿਸ਼ਨਗੜ੍ਹ ਵਿਚ ਗਸ਼ਤ ਕਰ ਰਹੀ ਸੀ। ਪਸ਼ੂ ਹਸਪਤਾਲ ਨੇੜੇ ਸ਼ੱਕੀ ਨੌਜਵਾਨ ਪੁਲਸ ਨੂੰ ਦੇਖ ਕੇ ਵਾਪਸ ਜਾਣ ਲੱਗੇ ਤਾਂ ਪੁਲਸ ਟੀਮ ਨੇ ਨੌਜਵਾਨ ਨੂੰ ਫੜ੍ਹ ਲਿਆ ਅਤੇ ਤਲਾਸ਼ੀ ਦੌਰਾਨ ਕਿਸ਼ਨਗੜ੍ਹ ਦੇ ਰਹਿਣ ਵਾਲੇ ਜ਼ੁਬੈਰ ਕੋਲੋਂ ਇਕ ਚਾਕੂ ਬਰਾਮਦ ਹੋਇਆ। ਇਸ ਦੌਰਾਨ ਪੁਲਸ ਨੇ ਮਨੀਮਾਜਰਾ ਵਾਸੀ ਸਹਿਜਨ ਅੰਸਾਰੀ ਕੋਲੋਂ 4 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ।


author

Babita

Content Editor

Related News