17 ਕਿਲੋ ਭੁੱਕੀ ਸਣੇ 2 ਨੌਜਵਾਨ ਅੜਿੱਕੇ

Tuesday, Oct 24, 2017 - 03:22 AM (IST)

17 ਕਿਲੋ ਭੁੱਕੀ ਸਣੇ 2 ਨੌਜਵਾਨ ਅੜਿੱਕੇ

ਮਾਲੇਰਕੋਟਲਾ, (ਸ਼ਹਾਬੂਦੀਨ, ਜ਼ਹੂਰ)- ਮਾਲੇਰਕੋਟਲਾ ਥਾਣਾ ਸਿਟੀ-2 ਦੇ ਐੈੱਸ. ਐੱਚ. ਓ. ਮਜੀਦ ਖਾਂ ਦੀ ਅਗਵਾਈ ਵਾਲੀ ਪੁਲਸ ਪਾਰਟੀ ਨੇ 2 ਨੌਜਵਾਨਾਂ ਨੂੰ ਭੁੱਕੀ ਸਣੇ ਕਾਬੂ ਕੀਤਾ ਹੈ। 
ਏ.ਐੱਸ.ਆਈ. ਹਰਨੇਕ ਸਿੰਘ, ਏ.ਐੱਸ.ਆਈ. ਪ੍ਰਵੀਨ ਕੁਮਾਰ, ਹੌਲਦਾਰ ਅਨੈਤ ਖਾਂ ਅਤੇ ਕਪਤਾਨ ਸਿੰਘ ਨੇ ਪੁਲਸ ਪਾਰਟੀ ਸਣੇ ਲੰਘੀ ਸ਼ਾਮ ਛਾਪਾ ਮਾਰ ਕੇ 2 ਨੌਜਵਾਨਾਂ ਮੁਹੰਮਦ ਅਰਸ਼ਦ (ਆਸ਼ੂ) ਪੁੱਤਰ ਹਬੀਬ ਮੁਹੰਮਦ ਵਾਸੀ ਮੁਹੱਲਾ ਸਹਿਜ਼ਾਦਪੁਰਾ ਅਤੇ ਮੁਹੰਮਦ ਹਲੀਮ ਉਰਫ ਕੱਦੂ ਪੁੱਤਰ ਮੁਹੰਮਦ ਹਨੀਫ ਲਾਲੂ ਵਾਸੀ ਮੁਹੱਲਾ ਭੁਮਸੀ ਨੂੰ ਕਾਬੂ ਕਰ ਕੇ ਉਨ੍ਹਾਂ ਕੋਲੋਂ 17 ਕਿਲੋ ਭੁੱਕੀ ਬਰਾਮਦ ਕੀਤੀ। ਮੁਲਜ਼ਮਾਂ ਖਿਲਾਫ ਮੁਕੱਦਮਾ ਦਰਜ ਕਰ ਕੇ ਮਾਣਯੋਗ ਮਾਲੇਰਕੋਟਲਾ ਅਦਾਲਤ ਵਿਚ ਪੇਸ਼ ਕਰਨ ਉਪਰੰਤ ਮਾਲੇਰਕੋਟਲਾ ਜੇਲ ਭੇਜ ਦਿੱਤਾ ਗਿਆ।


Related News