ਗੁਰਸਿਮਰਨ ਮੰਡ ਤੇ ਅਮਿਤ ਅਰੋੜਾ ਨੂੰ ਮਾਰਨ ਦੀ ਸਾਜ਼ਿਸ਼ ਰਚਣ ਵਾਲੇ 2 ਵਿਅਕਤੀ ਕਾਬੂ, ਕੀਤੇ ਵੱਡੇ ਖ਼ੁਲਾਸੇ
Thursday, Jan 19, 2023 - 05:01 PM (IST)
ਖੰਨਾ (ਕਮਲ) : ਕੈਨੇਡਾ ਬੈਠੇ ਗੈਂਗਸਟਰ ਅਰਸ਼ ਡੱਲਾ ਦੇ ਕਹਿਣ ’ਤੇ ਅੰਤਰਰਾਸ਼ਟਰੀ ਐਂਟੀ ਖਾਲਿਸਤਾਨੀ ਟੈਰੇਰਿਸਟ ਫਰੰਟ ਦੇ ਕੌਮੀ ਪ੍ਰਧਾਨ ਗੁਰਸਿਮਰਨ ਸਿੰਘ ਮੰਡ ਅਤੇ ਕੌਮੀ ਚੇਅਰਮੈਨ ਅਮਿਤ ਅਰੋੜਾ ਨੂੰ ਮਾਰਨ ਦੀ ਸਾਜ਼ਿਸ਼ ਰਚਣ ਵਾਲੇ 2 ਖਾਲਿਸਤਾਨੀ ਅੱਤਵਾਦੀਆਂ ਨੂੰ ਦਿੱਲੀ ਪੁਲਸ ਦੇ ਸਪੈਸ਼ਲ ਸੈਲ ਵਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਦਿੱਲੀ ਪੁਲਸ ਵੱਲੋਂ ਵੱਡਾ ਖੁਲਾਸਾ ਕਰਦਿਆਂ ਦੱਸਿਆ ਗਿਆ ਕਿ ਕੈਨੇਡਾ ਬੈਠੇ ਨਾਮੀ ਗੈਂਗਸਟਰ ਅਰਸ਼ ਡੱਲਾ ਨੇ ਇਕ ਜੱਗਾ ਨਾਮਕ ਵਿਅਕਤੀ ਨੂੰ ਗੁਰਸਿਮਰਨ ਸਿੰਘ ਮੰਡ ਨੂੰ ਮਾਰਨ ਲਈ 1.5 ਕਰੋੜ ਅਤੇ ਅਮਿਤ ਅਰੋੜਾ ਨੂੰ ਮਾਰਨ ਲਈ 1 ਕਰੋੜ ਦੀ ਪੇਸ਼ਕਸ਼ ਕੀਤੀ ਹੋਈ ਸੀ। ਇਸ ਹਮਲੇ ਦੀ ਯੋਜਨਾ 26 ਦਸੰਬਰ 2022 ਦੇ ਨੇੜੇ-ਤੇੜੇ ਬਣਾਈ ਗਈ ਸੀ। ਪੁਲਸ ਦੇ ਸੂਤਰਾਂ ਨੇ ਦੱਸਿਆ ਕਿ ਇਸਦੇ ਲਈ ਜੱਗਾ ਨੇ ਪਿਛਲੇ ਮਹੀਨੇ ਦਸੰਬਰ 2022 ਵਿਚ ਰੇਕੀ ਵੀ ਕੀਤੀ ਸੀ।
ਇਹ ਵੀ ਪੜ੍ਹੋ : ਸਿੱਖਿਆ ਦੇ ਖੇਤਰ ’ਚ ਕ੍ਰਾਂਤੀਕਾਰੀ ਤਬਦੀਲੀ ਲਿਆਉਣਾ ਸਰਕਾਰ ਦੀ ਪਹਿਲ : ਭਗਵੰਤ ਮਾਨ
ਪੁਲਸ ਨੇ ਦੱਸਿਆ ਕਿ ਜੱਗਾ ਅਤੇ ਇਸ ਦੇ ਸਾਥੀ ਨੌਸ਼ਾਦ ਦੋਹਾਂ ਨੇ ਹਵਾਲਾ ਆਪ੍ਰੇਟਰਾਂ ਰਾਹੀ ਪੇਸ਼ਗੀ ਭੁਗਤਾਨ ਦੇ ਰੂਪ ਵਿਚ ਪੈਸਾ ਵੀ ਪ੍ਰਾਪਤ ਕੀਤਾ ਸੀ। ਪੁਲਸ ਨੇ ਦੱਸਿਆ ਕਿ ਇਸ ਤੋਂ ਇਲਾਵਾ ਜੱਗਾ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਜਰਮਨੀ ’ਚ ਬੈਠੇ ਆਪਣੇ ਖਾਲਿਸਤਾਨੀ ਆਕਾ ਅਤੇ ਬੰਬੀਹਾ ਗਰੁੱਪ ਦੇ ਮੈਂਬਰਾਂ ਦੇ ਸੰਪਰਕ ਵਿਚ ਸੀ, ਜੋ ਕਿ ਮੌਜੂਦਾ ਸਮੇਂ ਸਾਊਦੀ ਅਰਬ ਤੋਂ ਸੰਚਾਲਿਤ ਹੋ ਰਿਹਾ ਹੈ। ਇਸ ਸਬੰਧੀ ਗੱਲਬਾਤ ਕਰਦੇ ਹੋਏ ਗੁਰਸਿਮਰਨ ਸਿੰਘ ਮੰਡ ਅਤੇ ਅਮਿਤ ਅਰੋੜਾ ਨੇ ਕਿਹਾ ਕਿ ਉਹ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾ ਅੱਤਵਾਦ ਅਤੇ ਖਾਲਿਸਤਾਨ ਵਿਰੁੱਧ ਹਮੇਸ਼ਾ ਆਵਾਜ ਬੁਲੰਦ ਕਰਦੇ ਰਹਿਣਗੇ।
ਇਹ ਵੀ ਪੜ੍ਹੋ : ਜਲੰਧਰ 'ਚ ਅੱਜ ਤੋਂ ਲਾਗੂ ਹੋਇਆ ‘ਨੋ ਆਟੋ ਜ਼ੋਨ’, ਰੋਡ ’ਤੇ ਲੱਗੇ ਟਰੈਫਿਕ ਪੁਲਸ ਦੇ ਨਾਕੇ, ਜਨਤਾ ਪਰੇਸ਼ਾਨ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ