ਤਲਵੰਡੀ ਸਾਬੋ ਨੇੜੇ ਵਾਪਰਿਆ ਭਿਆਨਕ ਹਾਦਸਾ, ਦੋ ਵਿਦਿਆਰਥੀਆਂ ਦੀ ਮੌਤ, ਕਾਰ ਦੇ ਉੱਡੇ ਪਰਖੱਚੇ

Sunday, Jul 31, 2022 - 11:36 AM (IST)

ਤਲਵੰਡੀ ਸਾਬੋ ਨੇੜੇ ਵਾਪਰਿਆ ਭਿਆਨਕ ਹਾਦਸਾ, ਦੋ ਵਿਦਿਆਰਥੀਆਂ ਦੀ ਮੌਤ, ਕਾਰ ਦੇ ਉੱਡੇ ਪਰਖੱਚੇ

ਤਲਵੰਡੀ ਸਾਬੋ(ਮੁਨੀਸ਼) : ਸਬ-ਡਵੀਜ਼ਨ ਤਲਵੰਡੀ ਸਾਬੋ ਦੇ ਮੌੜ ਰੋਡ ’ਤੇ ਵਾਪਰੇ ਭਿਆਨਕ ਹਾਦਸੇ ਵਿਚ 2 ਨੌਜਵਾਨ ਵਿਦਿਆਰਥੀਆਂ ਦੀ ਮੌਤ ਅਤੇ ਦੋ ਲੜਕੀਆਂ ਸਮੇਤ 4 ਨੌਜਵਾਨਾਂ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਨੌਜਵਾਨ ਵਿਦਿਆਰਥੀ ਤਲਵੰਡੀ ਸਾਬੋ ਵਿਖੇ ਇਕ ਨਿੱਜੀ ਕਾਲਜ ਵਿਚ ਦਾਖ਼ਲਾ ਸਬੰਧੀ ਪੁੱਛਗਿੱਛ ਕਰ ਕੇ ਵਾਪਸ ਟੋਹਾਣਾ ਜਾ ਰਹੇ ਸਨ। ਜ਼ਖ਼ਮੀਆਂ ਨੂੰ ਤਲਵੰਡੀ ਸਾਬੋ ਦੇ ਸ਼ਹੀਦ ਬਾਬਾ ਦੀਪ ਸਿੰਘ ਸਿਵਲ ਹਸਪਤਾਲ ਵਿਚ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ। ਤਲਵੰਡੀ ਸਾਬੋ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ- ਮਾਲੇਰਕੋਟਲਾ ’ਚ ਵੱਡੀ ਵਾਰਦਾਤ, ‘ਆਪ’ ਕੌਂਸਲਰ ਦਾ ਸ਼ਰੇਆਮ ਗੋਲ਼ੀਆਂ ਮਾਰ ਕੇ ਕਤਲ

ਜਾਣਕਾਰੀ ਅਨੁਸਾਰ ਇਕ ਅਲਟੋ ਗੱਡੀ ’ਤੇ ਸਵਾਰ ਹੋ ਕੇ 6 ਨੌਜਵਾਨ ਵਿਦਿਆਰਥੀ ਤਲਵੰਡੀ ਸਾਬੋ ਵਿਖੇ ਨਰਸਿੰਗ ਵਿਚ ਲੜਕੀ ਨੂੰ ਦਾਖ਼ਲਾ ਦਿਵਾਉਣ ਲਈ ਪੁੱਛਗਿੱਛ ਕਰਨ ਪੁੱਜੇ ਸਨ, ਜਿਨ੍ਹਾਂ ਵਿਚ ਅਜੈ ਕੁਮਾਰ, ਸਚਿਤ, ਊਸ਼ਾ ਰਾਣੀ, ਪੂਜਾ ਰਾਣੀ, ਰਾਹੁਲ ਵਾਸੀ ਟੋਹਾਣਾ ਅਤੇ ਜਗਤਾਰ ਸਿੰਘ ਵਾਸੀ ਮਕਰੌੜ ਸਾਹਿਬ ਸੰਗਰੂਰ ਸ਼ਾਮਲ ਸਨ। ਕਾਲਜ ਵਿੱਚੋਂ ਪੁੱਛਗਿੱਛ ਕਰ ਕੇ ਵਾਪਸ ਜਾਣ ਸਮੇਂ ਤਲਵੰਡੀ ਸਾਬੋ ਤੋਂ ਕਰੀਬ 3 ਕਿਲੋਮੀਟਰ ਮੌੜ ਰੋਡ ’ਤੇ ਉਨ੍ਹਾਂ ਦੀ ਗੱਡੀ ਅਚਾਨਕ ਪਲਟ ਗਈ, ਜਿਸ ਦੌਰਾਨ ਗੱਡੀ ਵਿਚ ਸਵਾਰ ਸਾਰੇ 6 ਲੋਕ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਆਸ-ਪਾਸ ਦੇ ਲੋਕਾਂ ਨੇ ਸ਼ਹੀਦ ਬਾਬਾ ਦੀਪ ਸਿੰਘ ਸਿਵਲ ਹਸਪਤਾਲ ਵਿਚ ਇਲਾਜ ਲਈ ਲਿਆਂਦਾ ਜਿਨ੍ਹਾਂ ਵਿਚ ਦੋ ਨੌਜਵਾਨਾਂ ਰਾਹੁਲ ਵਾਸੀ ਟੋਹਾਣਾ ਅਤੇ ਜਗਤਾਰ ਸਿੰਘ ਮਕਰੋੜ ਸਾਹਿਬ ਸੰਗਰੂਰ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਕਰ ਦਿੱਤਾ, ਜਦੋਂਕਿ ਬਾਕੀ ਜ਼ਖ਼ਮੀ ਅਜੈ ਕੁਮਾਰ, ਸਚਿਨ, ਊਸ਼ਾ ਅਤੇ ਪੂਜਾ ਨੂੰ ਇਲਾਜ ਲਈ ਭਰਤੀ ਕਰਵਾ ਦਿੱਤਾ ਗਿਆ ਹੈ। 

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


author

Simran Bhutto

Content Editor

Related News