ਕਰੋੜਾਂ ਦੀ ਹੈਰੋਇਨ ਸਮੇਤ 2 ਤਸਕਰ ਕਾਬੂ, ਸਤੰਬਰ ਮਹੀਨੇ ਗ੍ਰਿਫ਼ਤਾਰ ਹੋਏ ਡਰੱਗਜ਼ ਨੈੱਟਵਰਕ ਨਾਲ ਜੁੜੇ ਸਨ ਤਾਰ

Tuesday, Dec 13, 2022 - 01:27 AM (IST)

ਜਲੰਧਰ (ਵਰੁਣ) : ਸੀ. ਆਈ. ਏ. ਸਟਾਫ-1 ਨੇ ਫੋਕਲ ਪੁਆਇੰਟ ’ਤੇ ਨਾਕਾਬੰਦੀ ਦੌਰਾਨ ਤਰਨਤਾਰਨ ਤੋਂ ਆਏ ਬਾਈਕ ਸਵਾਰ 2 ਨੌਜਵਾਨਾਂ ਨੂੰ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਕੋਲੋਂ 510 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ, ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ਵਿਚ ਢਾਈ ਕਰੋੜ ਰੁਪਏ ਕੀਮਤ ਆਂਕੀ ਗਈ ਹੈ। ਇਹ ਮੁਲਜ਼ਮ ਸਤੰਬਰ ਮਹੀਨੇ ਗ੍ਰਿਫ਼ਤਾਰ ਹੋਏ ਡਰੱਗਜ਼ ਨੈੱਟਵਰਕ ਨਾਲ ਵੀ ਜੁੜੇ ਹੋਏ ਸਨ, ਜਿਹੜੇ 3 ਮਹੀਨਿਆਂ ਤੋਂ ਪੁਲਸ ਨੂੰ ਲੋੜੀਂਦੇ ਵੀ ਸਨ। ਕਾਬੂ ਮੁਲਜ਼ਮਾਂ ਦੀ ਪਛਾਣ ਸ਼ੇਰ ਸਿੰਘ ਉਰਫ ਸ਼ੇਰਾ ਪੁੱਤਰ ਸਕੱਤਰ ਸਿੰਘ ਨਿਵਾਸੀ ਮਾਨੋਚਾਹਲ ਪਿੰਡ ਤਰਨਤਾਰਨ ਅਤੇ ਅਜੈ ਸਿੰਘ ਪੁੱਤਰ ਗੁਰਮੇਲ ਸਿੰਘ ਨਿਵਾਸੀ ਪਿੰਡ ਕੋਹਾੜਕਾ (ਤਰਨਤਾਰਨ) ਵਜੋਂ ਹੋਈ ਹੈ।

ਇਹ ਵੀ ਪੜ੍ਹੋ : ਅਗਲੇ ਮਹੀਨੇ ਪੰਜਾਬ ਪਹੁੰਚੇਗੀ 'ਭਾਰਤ ਜੋੜੋ ਯਾਤਰਾ', ਜਾਣੋ ਕੀ ਹੋਵੇਗਾ ਰੂਟ ਮੈਪ

ਡੀ. ਸੀ. ਪੀ. ਇਨਵੈਸਟੀਗੇਸ਼ਨ ਜਸਕਿਰਨਜੀਤ ਸਿੰਘ ਤੇਜਾ ਨੇ ਦੱਸਿਆ ਕਿ ਸੀ. ਆਈ. ਏ. ਸਟਾਫ-1 ਦੇ ਇੰਚਾਰਜ ਅਸ਼ੋਕ ਕੁਮਾਰ ਸ਼ਰਮਾ ਨੇ ਸਤੰਬਰ ਮਹੀਨੇ ਤਰਨਤਾਰਨ ਦੇ 2 ਨੌਜਵਾਨਾਂ ਨੂੰ 700 ਗ੍ਰਾਮ ਹੈਰੋਇਨ ਨਾਲ ਕਾਬੂ ਕੀਤਾ ਸੀ। ਮੁਲਜ਼ਮਾਂ ਕੋਲੋਂ ਪੁੱਛਗਿੱਛ ਵਿਚ ਸੀ. ਆਈ. ਏ. ਸਟਾਫ ਨੂੰ ਕਾਫੀ ਇਨਪੁੱਟ ਮਿਲੇ ਸਨ, ਜਿਸ ਤੋਂ ਬਾਅਦ ਉਸ ਨੈੱਟਵਰਕ ਨਾਲ ਜੁੜੇ ਸ਼ੇਰ ਸਿੰਘ ਅਤੇ ਅਜੈ ਸਿੰਘ ਨੂੰ ਨਾਮਜ਼ਦ ਕਰ ਲਿਆ ਗਿਆ ਸੀ।

ਇਹ ਵੀ ਪੜ੍ਹੋ : ਸਨਕੀ ਨੌਜਵਾਨ ਦਾ ਕਾਰਾ: 5 ਸਾਲਾ ਮਾਸੂਮ ਨੂੰ ਦਿੱਤੀ ਦਰਦਨਾਕ ਮੌਤ

ਪੁਲਸ 3 ਮਹੀਨਿਆਂ ਤੋਂ ਦੋਵਾਂ ਨੂੰ ਕਾਬੂ ਕਰਨ ਲਈ ਟਰੈਪ ਲਾ ਰਹੀ ਹੈ ਪਰ ਬੀਤੇ  ਦਿਨੀਂ ਸੀ. ਆਈ. ਏ. ਸਟਾਫ ਨੂੰ ਇਨਪੁੱਟ ਮਿਲੇ ਕਿ ਦੋਵੇਂ ਨੌਜਵਾਨ ਸਪਲੈਂਡਰ ਬਾਈਕ ’ਤੇ ਸਿਟੀ ਵਿਚ ਹੈਰੋਇਨ ਦੀ ਸਪਲਾਈ ਦੇਣ ਲਈ ਬਾਈਪਾਸ ਰੋਡ ਤੋਂ ਸ਼ਹਿਰ ਵੱਲ ਆ ਰਹੇ ਹਨ। ਸੀ. ਆਈ. ਏ. ਸਟਾਫ ਨੇ ਤੁਰੰਤ ਫੋਕਲ ਪੁਆਇੰਟ ’ਤੇ ਨਾਕਾਬੰਦੀ ਕਰ ਕੇ ਬਾਈਕ ਸਵਾਰ ਦੋਵਾਂ ਨੌਜਵਾਨਾਂ ਨੂੰ ਕਾਬੂ ਕਰ ਲਿਆ। ਸ਼ੇਰ ਸਿੰਘ ਅਤੇ ਅਜੈ ਸਿੰਘ ਦੀ ਤਲਾਸ਼ੀ ਲੈਣ ’ਤੇ ਉਨ੍ਹਾਂ ਕੋਲੋਂ 255-255 ਗ੍ਰਾਮ ਹੈਰੋਇਨ ਮਿਲੀ।

ਇਹ ਵੀ ਪੜ੍ਹੋ : 'ਆਪ' ਸਰਕਾਰ ਦਾ ਵੱਡਾ ਫ਼ੈਸਲਾ, MLA ਬਲਜਿੰਦਰ ਕੌਰ ਨੂੰ ਮਿਲਿਆ ਕੈਬਨਿਟ ਮੰਤਰੀ ਦਾ ਦਰਜਾ 

ਪੁੱਛਗਿੱਛ ਵਿਚ ਪਤਾ ਲੱਗਾ ਕਿ 23 ਸਾਲਾ ਸ਼ੇਰ ਸਿੰਘ ਅਤੇ ਅਜੈ ਦੋਵੇਂ ਦੋਸਤ ਹਨ, ਜਿਹੜੇ ਤਰਨਤਾਰਨ ਵਿਚ ਇਕ ਹੀ ਸੀਮੈਂਟ ਦੀ ਦੁਕਾਨ ’ਤੇ ਕੰਮ ਕਰਦੇ ਹਨ। ਪੁਲਸ ਨੇ ਦੋਵਾਂ ਨੂੰ 2 ਦਿਨ ਦੇ ਰਿਮਾਂਡ ’ਤੇ ਲੈ ਕੇ ਉਨ੍ਹਾਂ ਦੇ ਨੈੱਟਵਰਕ ਸਬੰਧੀ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਪੁਲਸ ਉਨ੍ਹਾਂ ਦੇ ਲੋਕਲ ਲਿੰਕ ਵੀ ਘੋਖ ਰਹੀ ਹੈ, ਜਦੋਂ ਕਿ ਉਨ੍ਹਾਂ ਦੇ ਮੋਬਾਇਲ ਵੀ ਚੈੱਕ ਕੀਤੇ ਜਾ ਰਹੇ ਹਨ।


Mandeep Singh

Content Editor

Related News