ਕਰੋਡ਼ਾਂ ਰੁਪਏ ਦੀ ਹੈਰੋਇਨ ਸਮੇਤ 2 ਤਸਕਰ ਕਾਬੂ

Sunday, Sep 20, 2020 - 08:14 PM (IST)

ਕਰੋਡ਼ਾਂ ਰੁਪਏ ਦੀ ਹੈਰੋਇਨ ਸਮੇਤ 2 ਤਸਕਰ ਕਾਬੂ

ਜਲੰਧਰ,(ਸ਼ੋਰੀ)- ਜਲੰਧਰ ਦਿਹਾਤੀ ਪੁਲਸ ਵੱਲੋਂ ਕਰੋਡ਼ਾਂ ਰੁਪਏ ਦੀ ਹੈਰੋਇਨ ਸਮੇਤ 2 ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਸ ਨੇ ਇਨ੍ਹਾਂ ਤਸਕਰਾਂ ਨੂੰ ਨਾਕਾਬੰਦੀ ਦੌਰਾਨ ਅਮਾਨਤਪੁਰ ਜਲੰਧਰ ਕਰਤਾਰਪੁਰ ਰੋਡ ਤੋਂ ਇਕ ਕਾਰ ਨੂੰ ਰੋਕ ਕੇ ਕਾਰ 'ਚ ਸਵਾਰ ਡਰਾਇਵਰ ਸੋਮੀ ਪੁੱਤਰ ਓਂਮ ਪ੍ਰਕਾਸ਼ ਤੇ ਔਰਤ ਅੰਜੂ ਰਾਜਪੂਤ ਪਤਨੀ ਕੁਲਦੀਪ ਸਿੰਘ ਨੂੰ ਚੈਕਿੰਗ ਦੌਰਾਨ ਗ੍ਰਿਫਤਾਰ ਕੀਤਾ। ਪੁਲਸ ਚੈਕਿੰਗ 'ਚ ਦੋਸ਼ੀ ਅੰਜੂ ਰਾਜਪੂਤ ਦੇ ਕਿੱਟ ਬੈਗ 'ਚੋਂ ਕਰੋਡ਼ਾਂ ਰੁਪਏ ਦੀ 300 ਗ੍ਰਾਮ ਹੈਰੋਇਨ ਲੇਡੀ ਪੁਲਸ ਅਫਸਰ ਦੀ ਹਾਜਰੀ 'ਚ ਬ੍ਰਾਮਦ ਕੀਤੀ ਗਈ। 
ਸੀਨੀਅਰ ਪੁਲਸ ਕਪਤਾਨ ਜਲੰਧਰ ਦਿਹਾਤੀ ਨੇ ਦੱਸਿਆ ਕਿ ਅੰਜੂ ਰਾਜਪੂਤ ਕਰੀਬ 20 ਸਾਲ ਤੋਂ ਧਰਮਪੁਰਾ ਨਜਬਗਡ਼੍ਹ ਨਵੀਂ ਦਿੱਲੀ ਵਿਖੇ ਰਹਿ ਰਹੀ ਹੈ ਤੇ ਕਲੱਬ 'ਚ ਬਤੌਰ ਬਾਂਊਸਰ ਦਾ ਕੰਮ ਕਰਦੀ ਹੈ ਜਿੱਥੇ ਇਸ ਦੀ ਮੁਲਾਕਾਤ ਏ.ਕੇ ਨਾਮ ਦੇ ਇਕ ਨਾਜਿਰੀਅਨ ਫੇਸ ਵਿਅਕਤੀ ਨਾਲ ਹੋਈ ਤੇ ਉਸਦੇ ਕਹਿਣ 'ਤੇ ਹੀ ਉਹ ਪੰਜਾਬ ਹਰਿਆਣਾ ਤੇ ਹੋਰ ਸਟੇਟਾ 'ਚ ਹੈਰੋਇਨ ਦੀ ਸਪਲਾਈ ਕਰਦੀ ਸੀ।  


author

Bharat Thapa

Content Editor

Related News