ਤਰਨਤਾਰਨ ’ਚ ਚੌਕੀ ਇੰਚਾਰਜ ਸਣੇ 2 ਥਾਣੇਦਾਰ ਰਿਸ਼ਵਤ ਵਸੂਲਣ ਦੇ ਦੋਸ਼ ’ਚ ਸਸਪੈਂਡ

Monday, Mar 01, 2021 - 02:15 AM (IST)

ਤਰਨਤਾਰਨ, (ਰਮਨ ਚਾਵਲਾ, ਰਾਜੂ)- ਜ਼ਿਲ੍ਹੇ ਦੇ ਐੱਸ.ਐੱਸ.ਪੀ. ਧਰੁਮਨ ਐੱਚ. ਨਿੰਬਾਲੇ ਨੇ ਰਿਸ਼ਵਤ ਲੈਣ ਸਬੰਧੀ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਵੀਡੀਓ ਦੇ ਆਧਾਰ ’ਤੇ ਸਖਤ ਐਕਸ਼ਨ ਲੈਂਦੇ ਹੋਏ ਜ਼ਿਲ੍ਹੇ ਦੇ ਇਕ ਚੌਕੀ ਇੰਚਾਰਜ ਸਮੇਤ 2 ਥਾਣੇਦਾਰਾਂ ਨੂੰ ਸਸਪੈਂਡ ਕਰਨ ਦਾ ਹੁਕਮ ਦਿੱਤਾ ਹੈ। ਜ਼ਿਕਰਯੋਗ ਹੈ ਕਿ ਇਹ ਵੀਡੀਓ ਮੀਡੀਆ ਉਪਰ ਕਾਫੀ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ।

PunjabKesari
ਜਾਣਕਾਰੀ ਅਨੁਸਾਰ ਥਾਣਾ ਸਦਰ ਤਰਨਤਾਰਨ ਅਧੀਨ ਆਉਂਦੀ ਪੁਲਸ ਚੌਂਕੀ ਮਾਣੋਚਾਹਲ ਦੇ ਮੁਖੀ ਏ.ਐੱਸ.ਆਈ. ਅਮਰਜੀਤ ਸਿੰਘ ਵਲੋਂ ਇਕ ਔਰਤ ਪਾਸੋਂ ਅਦਾਲਤ ’ਚ ਜਲਦ ਚਲਾਨ ਪੇਸ਼ ਕਰਨ ਸਬੰਧੀ 20 ਹਜ਼ਾਰ ਰੁਪਏ ਦੀ ਰਿਸ਼ਵਤ ਮੰਗੀ ਗਈ ਸੀ ਜਿਸ ਤਹਿਤ ਉਕਤ ਔਰਤ ਵਲੋਂ 10 ਹਜ਼ਾਰ ਰੁਪਏ ਦੀ ਰਿਸ਼ਵਤ ਦੇ ਦਿੱਤੀ ਗਈ ਸੀ ਜਦਕਿ ਬਾਕੀ ਰਾਸ਼ੀ ਦੇਣੀ ਬਾਕੀ ਸੀ। ਚੌਕੀ ਇੰਚਾਰਜ ਵਲੋਂ ਔਰਤ ਪਾਸੋਂ ਰਿਸ਼ਵਤ ਲੈਣ ਦੀ ਵੀਡੀਓ ਐਤਵਾਰ ਵਾਈਰਲ ਹੋ ਗਈ।

PunjabKesari

ਇਸੇ ਤਰਾਂ ਥਾਣੇਦਾਰ ਸਵਿੰਦਰ ਸਿੰਘ ਦੀ ਇਕ ਪੁਰਾਣੀ ਵੀਡੀਉ ਜਿਸ ’ਚ ਉਸ ਨੇ ਗਰਮੀਆਂ ਦੀ ਵਰਦੀ ਪਾਈ ਹੋਈ ਹੈ ਰਿਸ਼ਵਤ ਲੈਣ ਸਬੰਧੀ ਨੋਟ ਗਿਣਦਾ ਵਖਾਈ ਦੇ ਰਿਹਾ ਹੈ। ਇਸ ਵੀਡੀਉ ਦੇ ਵਾਈਰਲ ਹੋਣ ਤੋਂ ਬਾਅਦ ਐੱਸ. ਐੱਸ. ਪੀ. ਧਰੁਮਨ ਐੱਚ ਨਿੰਬਾਲੇ ਨੇ ਤੁਰੰਤ ਐਕਸ਼ਨ ਲੈਂਦੇ ਹੋਏ ਉਕਤ ਦੋਵਾਂ ਥਾਣੇਦਾਰਾਂ ਨੂੰ ਨੌਕਰੀ ਤੋਂ ਸਸਪੈਂਡ ਕਰਦੇ ਹੋਏ ਡੀ. ਐੱਸ. ਪੀ. ਗੋਇੰਦਵਾਲ ਰਮਨਦੀਪ ਸਿੰਘ ਨੂੰ ਮਾਮਲੇ ਦੀ ਸਾਰੀ ਰਿਪੋਰਟ ਤਿਆਰ ਕਰ ਪੇਸ਼ ਕਰਨ ਦੇ ਹੁੱਕਮ ਦਿੱਤੇ ਹਨ। ਐੱਸ. ਐੱਸ. ਪੀ. ਨੇ ਕਿਹਾ ਕਿ ਜ਼ਿਲੇ ਅੰਦਰ ਰਿਸ਼ਵਤ ਲੈਣ ਵਾਲਿਆਂ ਖਿਲਾਫ ਸਖਤੀ ਨਾਲ ਪੇਸ਼ ਆਇਆ ਜਾਵੇਗਾ।

PunjabKesari


Bharat Thapa

Content Editor

Related News