ਬਰਨਾਲਾ ''ਚ ਚੜ੍ਹਦੀ ਸਵੇਰ ਦਰਦਨਾਕ ਹਾਦਸਾ, 2 ਪੁਲਸ ਮੁਲਾਜ਼ਮਾਂ ਦੀ ਮੌਤ

Friday, Dec 07, 2018 - 08:47 AM (IST)

ਬਰਨਾਲਾ ''ਚ ਚੜ੍ਹਦੀ ਸਵੇਰ ਦਰਦਨਾਕ ਹਾਦਸਾ, 2 ਪੁਲਸ ਮੁਲਾਜ਼ਮਾਂ ਦੀ ਮੌਤ

ਬਰਨਾਲਾ : ਬਰਨਾਲਾ-ਬਠਿੰਡਾ ਮੁੱਖ ਮਾਰਗ 'ਤੇ ਵਾਪਰੇ ਭਿਆਨਕ ਹਾਦਸੇ ਦੌਰਾਨ 2 ਪੁਲਸ ਮੁਲਾਜ਼ਮਾਂ ਦੀ ਮੌਤ ਹੋÎਣ ਦੀ ਖਬਰ ਪ੍ਰਾਪਤ ਹੋਈ ਹੈ। ਜਾਣਕਾਰੀ ਮੁਤਾਬਕ ਇਹ ਹਾਦਸਾ ਟਰੱਕ ਅਤੇ ਕਾਰ ਦੀ ਆਪਸ 'ਚ ਟੱਕਰ ਦੌਰਾਨ ਵਾਪਰਿਆ। ਇਸ ਦੌਰਾਨ ਕਾਰ 'ਚ ਸਵਾਰ 4 ਪੁਲਸ ਮੁਲਾਜ਼ਮਾਂ 'ਚੋਂ 2 ਮੁਲਾਜ਼ਮਾਂ ਦੇ ਮਾਰੇ ਜਾਣ ਦੀ ਖਬਰ ਹੈ, ਜਦੋਂ ਕਿ 2 ਪੁਲਸ ਮੁਲਾਜ਼ਮ ਬੁਰੀ ਤਰ੍ਹਾਂ ਜ਼ਖਮੀਂ ਦੱਸੇ ਜਾ ਰਹੇ ਹਨ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਾਇਆ ਗਿਆ ਹੈ।


author

Babita

Content Editor

Related News