ਪੁਲਸ ਨੂੰ ਮਿਲੀ ਵੱਡੀ ਸਫਲਤਾ, 6 ਕਿਲੋ ਅਫੀਮ ਸਣੇ ਦੋ ਤਸਕਰ ਗ੍ਰਿਫਤਾਰ

Wednesday, May 27, 2020 - 05:22 PM (IST)

ਪੁਲਸ ਨੂੰ ਮਿਲੀ ਵੱਡੀ ਸਫਲਤਾ, 6 ਕਿਲੋ ਅਫੀਮ ਸਣੇ ਦੋ ਤਸਕਰ ਗ੍ਰਿਫਤਾਰ

ਜਲੰਧਰ (ਸੋਨੂੰ)— ਜਲੰਧਰ ਦਿਹਾਤੀ ਪੁਲਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ 6 ਕਿਲੋ ਅਫੀਮ ਦੇ ਨਾਲ ਦੋ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ। ਜਾਣਕਾਰੀ ਦਿੰਦੇ ਹੋਏ ਐੱਸ. ਐੱਸ. ਪੀ. ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਮੰਗਲਵਾਰ ਨੂੰ ਕਾਨਹਾ ਗੋਕੁਲ ਦੀ ਪੁਲਸ ਨੇ ਚਾਕ ਝੰਡੂ ਨੇੜੇ ਨਾਕਾਬੰਦੀ ਕੀਤੀ ਹੋਈ ਸੀ ਕਿ ਇਸ ਦੌਰਾਨ ਆਦਮਪੁਰ ਵੱਲੋਂ ਆਉਂਦੀ ਇਕ ਸਿਲਵਰ ਰੰਗ ਦੀ ਇਨੋਵਾ ਗੱਡੀ ਦਿਖਾਈ ਦਿੱਤੀ।

PunjabKesari

ਮੌਕੇ 'ਤੇ ਗੱਡੀ ਨੂੰ ਰੋਕਣ ਲਈ ਇਸ਼ਾਰਾ ਕੀਤਾ ਗਿਆ ਤਾਂ ਉਸ 'ਚ ਸਵਾਰ ਦੋ ਲੋਕਾਂ ਨੂੰ ਤੋਂ ਪੁੱਛਗਿੱਛ ਕੀਤੀ।  ਜਦੋਂ ਦੋਹਾਂ ਦੀ ਤਲਾਸ਼ੀ ਲਈ ਗਈ ਤਾਂ ਦੋਹਾਂ ਦੇ ਕੋਲੋਂ 6 ਕਿਲੋ 400 ਗ੍ਰਾਮ ਅਫੀਮ ਬਰਾਮਦ ਹੋਈ। ਦੋਹਾਂ ਦੀ ਪਛਾਣ ਲਖਵੀਰ ਚੰਦਰ ਪੁੱਤਰ ਪ੍ਰਕਾਸ਼ ਚੰਦਰ ਗੁਰਪ੍ਰੀਤ ਕੁਮਾਰ ਪੁੱਤਰ ਬਲਬੀਰ ਚੰਦ ਵਾਸੀ ਪਿੰਡ ਬਜਵਾੜਾ ਹੁਸ਼ਿਆਰਪੁਰ ਵਜੋਂ ਹੋਈ।

ਬਰਾਮਦ ਕੀਤੀ ਗਈ ਅਫੀਮ 'ਚੋਂ 3 ਕਿਲੋ 400 ਗ੍ਰਾਮ ਅਫੀਮ ਨੌਜਵਾਨਾਂ ਨੇ ਡਰਾਈਵਰ ਸੀਟ ਦੇ ਹੇਠਾਂ ਲੁਕਾ ਕੇ ਰੱਖੀ ਹੋਈ ਸੀ। ਗੁਰਪ੍ਰੀਤ ਕੁਮਾਰ ਦੀ ਤਲਾਸ਼ੀ ਲਈ ਗਈ ਤਾਂ ਉਸ ਨੇ ਆਪਣੀ ਕਮਰ 'ਤੇ ਇਕ ਪਲਾਸਟਿਕ ਦਾ ਲਿਫਾਫਾ ਲਪੇਟਿਆ ਹੋਇਆ ਸੀ, ਜਿਸ 'ਚ 2 ਕਿਲੋ 600 ਗ੍ਰਾਮ ਅਫੀਮ ਸੀ। ਦੋਹਾਂ ਤਸਕਰਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਦੋਹਾਂ ਤਸਕਰਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਚਾਰ ਦਿਨਾਂ ਦਾ ਰਿਮਾਂਡ ਹਾਸਲ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।


author

shivani attri

Content Editor

Related News