ਜਲੰਧਰ ਪੁਲਸ ਦੇ ਹੱਥ ਲੱਗੀ ਸਫਲਤਾ, ਅਕਾਲੀ ਆਗੂ ਹੈਰੋਇਨ ਸਮੇਤ ਕੀਤਾ ਕਾਬੂ (ਵੀਡੀਓ)

Saturday, Aug 31, 2019 - 01:27 PM (IST)

ਜਲੰਧਰ (ਸੋਨੂੰ)— ਜਲੰਧਰ ਪੁਲਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਪੁਲਸ ਚੌਕੀ ਦਕੋਹਾ ਅਤੇ ਥਾਣਾ ਰਾਮਾਮੰਡੀ ਦੀ ਪੁਲਸ ਨੇ ਨਾਕਾਬੰਦੀ ਦੌਰਾਨ ਕਾਰ ਸਵਾਰ ਅਕਾਲੀ ਆਗੂ ਸਮੇਤ ਦੋ ਨੌਜਵਾਨਾਂ ਤੋਂ 850 ਗ੍ਰਾਮ ਹੈਰੋਇਨ ਬਰਾਮਦ ਕੀਤੀ। ਜਾਣਕਾਰੀ ਦਿੰਦੇ ਹੋਏ ਏ. ਸੀ. ਪੀ. ਸੈਂਟਰਲ ਹਰਸਿਮਰਤ ਸਿੰਘ ਨੇ ਫੜੇ ਗਏ ਮੁਲਜ਼ਮਾਂ ਦੀ ਪਛਾਣ ਪਿ੍ਰਥਵੀ ਪਾਲ ਸਿੰਘ ਉਰਉ ਪਿ੍ਰਥੀ ਪੁੱਤਰ ਸੁਰਜੀਤ ਸਿੰਘ ਵਾਸੀ ਰਾਏਪੁਰ ਬੱਲਾ ਜਲੰਧਰ ਅਤੇ ਅਮਿਤ ਸੈਮੁਅਲ ਉਰਫ ਨੀਲਾ ਉਰਫ ਅਮਨ ਪੁੱਤਰ ਸੈਮੁਅਲ ਦਾਸ ਵਾਸੀ ਗੁਰੂ ਨਾਨਕ ਨਗਰ ਜਲੰਧਰ ਦੇ ਰੂਪ ’ਚ ਕੀਤੀ ਹੈ।

PunjabKesari

ਤੁਹਾਨੂੰ ਦੱਸ ਦੇਈਏ ਕਿ ਪਿ੍ਰਥਵੀ ਪਾਲ ਸਿੰਘ ਨੂੰ ਅਕਾਲੀ ਨੇਤਾ ਦੱਸਿਆ ਜਾ ਰਿਹਾ ਹੈ ਅਤੇ ਜਲੰਧਰ ਦਿਹਾਤੀ ਦੇ ਬਲਾਕ ਕਮੇਟੀ ਮੈਂਬਰ ਦਾ ਪਤੀ ਵੀ ਹੈ। ਏ. ਸੀ. ਪੀ. ਹਰਸਿਮਰਤ ਸਿੰਘ ਦੀ ਮੌਜੂਦਗੀ ’ਚ ਲਈ ਗਈ ਤਲਾਸ਼ੀ ਦੌਰਾਨ ਪਿ੍ਰਥਵੀ ਪਾਲ ਸਿੰਘ ਤੋਂ 550 ਗ੍ਰਾਮ ਅਤੇ ਅਮਿਤ ਸੈਮੁਅਲ ਤੋਂ 300 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ। ਦੋਵੇਂ ਸਵਿਫਟ ਕਾਰ ’ਚ ਸਵਾਰ ਸਨ ਅਤੇ ਪੁਲਸ ਨਾਕਾ ਦੇਖ ਕੇ ਭੱਜਣ ਦੀ ਕੋਸ਼ਿਸ਼ ਕਰ ਰਹੇ ਸਨ। ਪੁਲਸ ਵੱਲੋਂ ਦੋਹਾਂ ਨੂੰ ਅਦਾਲਤ ’ਚ ਪੇਸ਼ ਕਰਕੇ ਦੋ ਦਿਨ ਦਾ ਰਿਮਾਂਡ ਲਿਆ ਗਿਆ ਹੈ।

PunjabKesari


author

shivani attri

Content Editor

Related News