ਆਟੋ ’ਚ ਚੰਡੀਗੜ੍ਹ ਦੀ ਸ਼ਰਾਬ ਦੀ ਤਸਕਰੀ ਕਰ ਰਹੇ 2 ਚੜ੍ਹੇ ਪੁਲਸ ਹੱਥੇ

Wednesday, Dec 06, 2023 - 11:46 AM (IST)

ਆਟੋ ’ਚ ਚੰਡੀਗੜ੍ਹ ਦੀ ਸ਼ਰਾਬ ਦੀ ਤਸਕਰੀ ਕਰ ਰਹੇ 2 ਚੜ੍ਹੇ ਪੁਲਸ ਹੱਥੇ

ਲੁਧਿਆਣਾ (ਰਿਸ਼ੀ) : ਆਟੋ ’ਚ ਚੰਡੀਗੜ੍ਹ ਦੀ ਸ਼ਰਾਬ ਦੀ ਤਸਕਰੀ ਕਰ ਰਹੇ 2 ਦੋਸਤ ਥਾਣਾ ਡਵੀਜ਼ਨ ਨੰਬਰ-6 ਦੀ ਪੁਲਸ ਦੇ ਹੱਥੇ ਚੜ੍ਹ ਗਏ। ਪੁਲਸ ਨੇ ਉਨ੍ਹਾਂ ਕੋਲੋਂ 32 ਪੇਟੀਆਂ ਨਾਜਾਇਜ਼ ਸ਼ਰਾਬ ਅਤੇ ਆਟੋ ਬਰਾਮਦ ਕਰ ਕੇ ਐਕਸਾਈਜ਼ ਐਕਟ ਤਹਿਤ ਮੁਕੱਦਮਾ ਦਰਜ ਕੀਤਾ ਹੈ।

ਐੱਸ. ਐੱਚ. ਓ. ਇੰਸਪੈਕਟਰ ਬਲਵਿੰਦਰ ਕੌਰ ਮੁਤਾਬਕ ਫੜ੍ਹੇ ਗਏ ਮੁਲਜ਼ਮਾਂ ਦੀ ਪਛਾਣ ਬਰਿੰਦਰ ਸਿੰਘ ਨਿਵਾਸੀ ਗੁਰੂ ਨਾਨਕ ਨਗਰ ਅਤੇ ਗੁਰਜੀਤ ਸਿੰਘ ਨਿਵਾਸੀ ਹਰਕ੍ਰਿਸ਼ਨ ਨਗਰ, ਡਾਬਾ ਵਜੋਂ ਹੋਈ ਹੈ। ਪੁਲਸ ਨੇ ਉਨ੍ਹਾਂ ਨੂੰ ਵਿਸ਼ਵਕਰਮਾ ਚੌਂਕ ਕੋਲੋਂ ਸੂਚਨਾ ਦੇ ਆਧਾਰ ’ਤੇ ਗ੍ਰਿਫ਼ਤਾਰ ਕਰ ਲਿਆ।
 


author

Babita

Content Editor

Related News