ਵੱਡੀ ਖ਼ਬਰ : ਪਟਿਆਲਾ ''ਚ ''ਬਲੈਕ ਫੰਗਸ'' ਕਾਰਨ 2 ਲੋਕਾਂ ਦੀ ਮੌਤ, ਜਾਣੋ ਕੀ ਨੇ ਸ਼ੁਰੂਆਤੀ ਲੱਛਣ

Wednesday, May 19, 2021 - 03:13 PM (IST)

ਪਟਿਆਲਾ (ਜੋਸਨ) : ਪੰਜਾਬ ਜਿੱਥੇ ਕੋਰੋਨਾ ਵਰਗੀ ਭਿਆਨਕ ਮਹਾਮਾਰੀ ਨਾਲ ਲੜ ਰਿਹਾ ਹੈ, ਉੱਥੇ ਹੀ ਹੁਣ ਬਲੈਕ ਫੰਗਸ ਨੇ ਵੀ ਸੂਬੇ ਅੰਦਰ ਜਾਨਲੇਵਾ ਰੂਪ ਧਾਰਨਾ ਸ਼ੁਰੂ ਕਰ ਦਿੱਤਾ ਹੈ। ਪਟਿਆਲਾ ਜ਼ਿਲ੍ਹੇ 'ਚ ਬਲੈਕ ਫੰਗਸ ਕਾਰਨ 2 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਸਮੇਂ ਜ਼ਿਲ੍ਹੇ 'ਚ ਬਲੈਕ ਫੰਗਸ ਦੇ 11 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ।

ਇਹ ਵੀ ਪੜ੍ਹੋ : ਸ਼ਰਮਨਾਕ : ਕੋਰੋਨਾ ਪੀੜਤ ਜਨਾਨੀ ਦੀ ਦੇਖਭਾਲ ਲਈ ਗਈ ਕੁੜੀ ਨਾਲ ਜਬਰ-ਜ਼ਿਨਾਹ, ਥਾਣੇ ਬਾਹਰ ਹੋਇਆ ਖੂਬ ਹੰਗਾਮਾ

ਇਨ੍ਹਾਂ 'ਚੋਂ 5 ਮਰੀਜ਼ ਨਿੱਜੀ ਹਸਪਤਾਲ, ਜਦੋਂ ਕਿ 6 ਮਰੀਜ਼ ਰਾਜਿੰਦਰਾ ਹਸਪਤਾਲ ਵਿਖੇ ਦਾਖ਼ਲ ਹਨ। ਰਾਜਿੰਦਰਾ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਐੱਚ. ਐੱਸ. ਰੇਖੀ ਨੇ ਦੱਸਿਆ ਕਿ ਘੱਟ ਇਮਿਊਨਟੀ ਵਾਲੇ ਮਰੀਜ਼ਾਂ ਲਈ ਇਹ ਬੀਮਾਰੀ ਇਕ ਸ਼ਰਾਪ ਹੈ। ਜੇਕਰ ਤੁਰੰਤ ਇਸ ਬੀਮਾਰੀ ਦਾ ਇਲਾਜ ਨਾ ਸ਼ੁਰੂ ਕੀਤਾ ਜਾਵੇ ਤਾਂ ਇਸ ’ਚ ਮੌਤ ਦਰ 80 ਫ਼ੀਸਦੀ ਹੈ।

ਇਹ ਵੀ ਪੜ੍ਹੋ : ਵੱਡੀ ਖ਼ਬਰ : PGI 'ਚ 'ਬਲੈਕ ਫੰਗਸ' ਦੇ ਕੇਸਾਂ ਨੇ ਮਚਾਈ ਤੜਥੱਲੀ, 500 ਲੋਕਾਂ ਦੀ ਅੱਖ ਦੀ ਰੌਸ਼ਨੀ ਗਾਇਬ

ਉਨ੍ਹਾਂ ਕਿਹਾ ਕਿ ਇਸ ਬੀਮਾਰੀ ਨਾਲ ਜ਼ਿਆਦਾਤਰ ਉਹ ਵਿਅਕਤੀ ਪੀੜਤ ਹੁੰਦਾ ਹੈ, ਜਿਸ ਨੂੰ ਸ਼ੂਗਰ, ਬੀ. ਪੀ., ਕਿਡਨੀ ਖ਼ਰਾਬ ਹੋਵੇ, ਇਮਿਊਨਿਟੀ ਸਿਸਟਮ ਜ਼ਿਆਦਾ ਕਮਜ਼ੋਰ ਅਤੇ ਕੈਂਸਰ ਵਰਗੀ ਬੀਮਾਰੀ ਹੋਵੇ। ਇਹ ਬੀਮਾਰੀ ਨੱਕ ’ਤੇ ਹਮਲਾ ਕਰਦੀ ਹੈ। ਉਸ ਤੋਂ ਬਾਅਦ ਸਰੀਰ ਦੇ ਬਾਕੀ ਹਿੱਸਿਆਂ ’ਚ ਦਾਖ਼ਲ ਹੋ ਜਾਂਦੀ ਹੈ। ਇਸ ਬੀਮਾਰੀ ਨਾਲ ਹੱਡੀਆਂ ਵੀ ਗਲਣੀਆਂ ਸ਼ੁਰੂ ਹੋ ਜਾਂਦੀਆਂ ਹਨ ਅਤੇ ਇਹ ਦਿਮਾਗ ’ਤੇ ਵੀ ਅਟੈਕ ਕਰਦੀ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਵੀ ਦਿਖੇਗਾ 'ਤਾਊਤੇ ਤੂਫ਼ਾਨ' ਦਾ ਅਸਰ, ਮੌਸਮ ਵਿਭਾਗ ਨੇ ਦਿੱਤੀ ਚਿਤਾਵਨੀ
ਜਾਣੋ ਕੀ ਹਨ ਸ਼ੁਰੂਆਤੀ ਲੱਛਣ
ਬੁਖ਼ਾਰ ਅਤੇ ਤੇਜ਼ ਸਿਰਦਰਦ, ਖਾਂਸੀ ਆਉਣਾ
ਨੱਕ 'ਚੋਂ ਕਾਲੇ ਰੰਗ ਦੇ ਪਾਣੀ ਦਾ ਵਗਣਾ
ਅੱਖਾਂ ਅਤੇ ਨੱਕ ਦੇ ਆਸ-ਪਾਸ ਦਰਦ
ਅੱਖਾਂ ਤੋਂ ਧੁੰਦਲਾ ਦਿਖਾਈ ਦੇਣਾ
ਸਾਹ ਲੈਣ 'ਚ ਤਕਲੀਫ਼
ਮਸੂੜਿਆਂ 'ਚ ਤੇਜ਼ ਦਰਦ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
 


Babita

Content Editor

Related News