ਲੁਧਿਆਣਾ ਜ਼ਿਲ੍ਹੇ ''ਚ ਕੋਰੋਨਾ ਕਾਰਨ 2 ਮਰੀਜ਼ਾਂ ਦੀ ਮੌਤ, 114 ਪਾਜ਼ੇਟਿਵ

Monday, Nov 23, 2020 - 12:12 AM (IST)

ਲੁਧਿਆਣਾ ਜ਼ਿਲ੍ਹੇ ''ਚ ਕੋਰੋਨਾ ਕਾਰਨ 2 ਮਰੀਜ਼ਾਂ ਦੀ ਮੌਤ, 114 ਪਾਜ਼ੇਟਿਵ

ਲੁਧਿਆਣਾ, (ਸਹਿਗਲ)- ਪੂਰੀ ਦੁਨੀਆਂ ਵਿਚ ਕੋਰੋਨਾ ’ਤੇ ਕਾਬੂ ਪਾਉਣ ਲਈ ਨਵੇਂ-ਨਵੇਂ ਪ੍ਰਯੋਗ ਹੋ ਰਹੇ ਹਨ। ਜ਼ਿਲ੍ਹਾ ਸਿਹਤ ਵਿਭਾਗ ਨੇ ਵੀ ਇਕ ਨਵਾਂ ਫਾਰਮੂਲਾ ਕੱਢਦੇ ਹੋਏ ਸੈਂਪਲਿੰਗ ਵਿਚ ਬੇਹੱਦ ਕਮੀ ਕਰ ਦਿੱਤੀ ਹੈ। ਪਹਿਲਾਂ ਰੋਜਾਨਾ 5 ਹਜ਼ਾਰ ਤੱਕ ਮਰੀਜ਼ਾਂ ਦੇ ਸੈਂਪਲ ਲੈਣ ਵਾਲੇ ਵਿਭਾਗ ਨੇ 24 ਘੰਟਿਆਂ ਵਿਚ 423 ਸੈਂਪਲ ਲੈ ਕੇ ਇਕ ਨਵਾਂ ਰਿਕਾਰਡ ਬਣਾਇਆ ਹੈ, ਜਦਕਿ ਨਿੱਜੀ ਹਸਪਤਾਲਾਂ ਦੀਆਂ ਲੈਬਸ ਵਿਚ 2262 ਸੈਂਪਲ ਲਏ ਗਏ ਹਨ। ਪਿਛਲੇ ਕੁਝ ਦਿਨਾਂ ਤੋਂ ਸਿਹਤ ਵਿਭਾਗ ਨਿੱਜੀ ਹਸਪਤਾਲਾਂ ਵਿਚ ਲੈਬ ਦੇ ਸੈਂਪਲਾਂ ਦੀ ਗਿਣਤੀ ਨੂੰ ਜੋੜ ਕੇ ਕੁੱਲ ਗਿਣਤੀ ਨੂੰ ਦਰਸਾ ਰਿਹਾ ਹੈ।

ਸਿਹਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਰਕਾਰ ਦੇ ਨਿਰਦੇਸ਼ ’ਤੇ ਨਿੱਜੀ ਹਸਪਤਾਲਾਂ ਆਦਿ ਦੇ ਸੈਂਪਲਾਂ ਦੀ ਗਿਣਤੀ ਨੂੰ ਸਿਹਤ ਵਿਭਾਗ ਵੱਲੋਂ ਲਏ ਗਏ ਸੈਂਪਲਾਂ ਗਿਣਤੀ ਨੂੰ ਸਿਹਤ ਵਿਭਾਗ ਵੱਲੋਂ ਲਏ ਗਏ ਸੈਂਪਲ ਵਿਚ ਜੋੜ ਕੇ ਰਿਪੋਰਟ ਪੇਸ਼ ਕਰਨ ਨੂੰ ਕਿਹਾ ਗਿਆ ਹੈ। ਇਸ ਦੀ ਆੜ ਵਿਚ ਸਿਹਤ ਵਿਭਾਗ ਵੱਲੋਂ ਸੈਂਪਲ ਲੈਣ ਦੀ ਗਿਣਤੀ ਬੇਹੱਦ ਘੱਟ ਕਰ ਦਿੱਤੀ ਹੈ। ਭਾਵੇਂਕਿ ਬੀਤੇ ਦਿਨੀਂ ਹੋਈ ਵੀਡੀਓ ਕਾਨਫਰੰਸਿੰਗ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿਚ ਸ਼ੱਕੀ ਮਰੀਜ਼ਾਂ ਦੇ ਜ਼ਿਆਦਾ ਸੈਂਪਲ ਲੈਣ ਦੀ ਗੱਲ ਕਹੀ ਹੈ।

2135 ਮਰੀਜ਼ਾਂ ਦੇ ਸੈਂਪਲ ਪੈਂਡਿੰਗ

ਸਿਹਤ ਵਿਭਾਗ ਵੱਲੋਂ ਲਏ ਗਏ ਮਰੀਜ਼ਾਂ ਦੇ ਸੈਂਪਲਾਂ ’ਚੋਂ 2135 ਮਰੀਜ਼ਾਂ ਦੇ ਸੈਂਪਲ ਪੈਂਡਿੰਗ ਹਨ, ਜਿੱਥੇ ਇਕ ਦਿਨ ਵਿਚ ਹੀ ਰਿਪੋਰਟ ਮਰੀਜ਼ ਨੂੰ ਦਿੱਤੀ ਜਾਂਦੀ ਹੈ। ਸਿਹਤ ਵਿਭਾਗ ਵੱਲੋਂ ਦੋ ਤੋਂ ਤਿੰਨ ਦਿਨ ਲਗਾਏ ਜਾ ਰਹੇ ਹਨ। ਜਦਕਿ ਵਿਭਾਗ ਮੁਤਾਬਕ ਜ਼ਿਲੇ ਵਿਚ ਨਾ-ਮਾਤਰ ਮਰੀਜ਼ ਰਹਿ ਗਏ ਹਨ।

ਜ਼ਿਲੇ ਦੇ ਹਪਸਤਾਲਾਂ ’ਚ ਅੱਜ 2 ਮਰੀਜ਼ਾਂ ਦੀ ਮੌਤ ਹੋ ਗਈ ਹੈ, ਜਦਕਿ 114 ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ। ਇਨ੍ਹਾਂ ਮਰੀਜ਼ਾਂ ’ਚ 98 ਮਰੀਜ਼ ਜ਼ਿਲੇ ਦੇ ਰਹਿਣ ਵਾਲੇ ਹਨ। ਜਿਨ੍ਹਾਂ 2 ਮਰੀਜ਼ਾਂ ਦੀ ਮੌਤ ਹੋਈ, ਉਨ੍ਹਾਂ ’ਚੋਂ ਇਕ ਮਰੀਜ਼ ਦੋਰਾਹਾ ਦੇ ਕੈਲਾਸ਼ ਨਗਰ ਦਾ ਰਹਿਣ ਵਾਲਾ ਸੀ। 60 ਸਾਲਾਂ ਉਪਰੋਕਤ ਮਰੀਜ਼ ਦਯਾਨੰਦ ਹਸਪਤਾਲ ’ਚ ਭਰਤੀ ਸੀ, ਇਸ ਤਰ੍ਹਾਂ ਦੂਜਾ 52 ਸਾਲਾ ਮਰੀਜ਼ ਮਾਡਲ ਟਾਊਨ ਖੇਤਰ ਦਾ ਰਹਿਣ ਵਾਲਾ ਸੀ ਅਤੇ ਦੀਪ ਹਸਪਤਾਲ ਵਿਚ ਦਾਖਲ ਸੀ। ਜ਼ਿਲੇ ਵਿਚ ਕੋਰੋਨਾਂ ਦੇ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 22044 ਹੋ ਗਈ ਹੈ। ਇਨ੍ਹਾਂ ’ਚੋਂ 882 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ 3105 ਪਾਜ਼ੇਟਿਵ ਮਰੀਜ਼ ਦੂਜੇ ਜ਼ਿਲਿਆਂ ਅਤੇ ਰਾਜਾਂ ਦੇ ਰਹਿਣ ਵਾਲੇ ਹਨ। ਇਨ੍ਹਾਂ ’ਚੋਂ 367 ਦੀ ਮੌਤ ਹੋ ਚੁੱਕੀ ਹੈ। ਸਿਹਤ ਅਧਿਕਾਰੀਆਂ ਅਨੁਸਾਰ ਹੁਣ ਤੱਕ ਸਾਹਮਣੇ ਆਏ ਪਾਜ਼ੇਟਿਵ ਮਰੀਜ਼ਾਂ ’ਚੋਂ 20365 ਮਰੀਜ਼ ਠੀਕ ਹੋ ਚੁੱਕੇ ਹਨ। ਜ਼ਿਲੇ ਵਿਚ 797 ਐਕਟਿਵ ਮਰੀਜ਼ ਰਹਿ ਗਏ ਹਨ। ਸਿਵਲ ਸਰਜਨ ਦਫਤਰ ਅਨੁਸਾਰ ਸਰਕਾਰੀ ਹਸਪਤਾਲਾਂ ਵਿਚ ਕੋਰੋਨਾ ਵਾਇਰਸ ਦੇ 17 ਮਰੀਜ਼ ਰਹਿ ਗਏ ਹਨ। ਜਦਕਿ ਨਿੱਜੀ ਹਸਪਤਾਲਾਂ ਵਿਚ 183 ਮਰੀਜ਼ ਹਨ। ਜ਼ਿਲੇ ਵਿਚ 10 ਮਰੀਜ਼ਾਂ ਦੀ ਹਾਲਤ ਗੰਭੀਰ ਹੋਣ ’ਤੇ ਉਨ੍ਹਾਂ ਨੂੰ ਵੈਂਟੀਲੇਟਰ ’ਤੇ ਰੱਖਿਆ ਗਿਆ ਹੈ। ਜਿਸ ਵਿਚ 3 ਮਰੀਜ਼ ਜ਼ਿਲੇ ਦੇ ਰਹਿਣ ਵਾਲੇ ਹਨ। ਸਿਹਤ ਵਿਭਾਗ ਦੀ ਟੀਮ ਨੇ ਅੱਜ 194 ਮਰੀਜ਼ਾਂ ਨੂੰ ਸਕ੍ਰੀਨ ਉਪਰੰਤ ਹੋਮ ਕੁਆਰੰਟਾਈਨ ’ਚ ਭੇਜਿਆ ਹੈ। ਮੌਜੂਦਾ ਸਮੇਂ ਵਿਚ 17 ਤੋਂ 43 ਮਰੀਜ਼ ਹੋਮ ਕੁਆਰੰਟਾਈਨ ’ਚ ਰਹਿ ਰਹੇ ਹਨ। ਇਸ ਤੋਂ ਇਲਾਵਾ 607 ਮਰੀਜ਼ ਹੋਮ ਆਈਸੋਲੇਸ਼ਨ ’ਚ ਰਹਿ ਰਹੇ ਹਨ।


author

Bharat Thapa

Content Editor

Related News