2 ਹੋਰ ਮਰੀਜ਼ਾਂ ਦੀ ਰਿਪੋਰਟ ਆਈ ਪਾਜ਼ੇਟਿਵ, ਗਿਣਤੀ 9 ਹੋਈ

4/9/2020 12:55:58 AM

ਲੁਧਿਆਣਾ, (ਸਹਿਗਲ)– ਕੋਰੋਨਾ ਵਾਇਰਸ ਦੇ ਪ੍ਰਕੋਪ ਕਾਰਣ ਸ਼ਹਿਰ ’ਚ 2 ਮਰੀਜ਼ਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਇਨ੍ਹਾਂ ’ਚੋਂ ਪਿਛਲੇ ਦਿਨੀਂ ਤਬਲੀਗੀ ਜਮਾਤ ਤੋਂ ਆਏ ਪਿੰਡ ਚੌਕੀਮਾਨ ਦੇ ਰਹਿਣ ਵਾਲੇ ਵਿਅਕਤੀ ਦਾ 15 ਸਾਲਾ ਭਤੀਜਾ ਦੱਸਿਆ ਜਾਂਦਾ ਹੈ। ਜੋ ਗੂਡ਼ੇ ਰੋਡ ਜਗਰਾਓਂ ਦਾ ਰਹਿਣ ਵਾਲਾ ਹੈ ਜਦਕਿ ਦੂਜਾ ਮਰੀਜ਼ ਸਥਾਨਕ ਗਣੇਸ਼ ਨਗਰ ਦਾ ਰਹਿਣ ਵਾਲਾ ਹੈ। ਇਨ੍ਹਾਂ ਦੋਵੇਂ ਮਰੀਜ਼ਾਂ ਦੀ ਪੁਸ਼ਟੀ ਸਿਵਲ ਸਰਜਨ ਨੇ ਕੀਤੀ ਹੈ। ਹੁਣ ਤੱਕ ਸ਼ਹਿਰ ’ਚ ਕੋਰੋਨਾ ਵਾਇਰਸ ਦੇ 9 ਮਰੀਜ਼ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ’ਚੋਂ ਇਕ ਮਹਿਲਾ ਮਰੀਜ਼ ਜਲੰਧਰ ਦੀ ਰਹਿਣ ਵਾਲੀ ਹੈ।


Bharat Thapa

Edited By Bharat Thapa