ਫਿਰੋਜ਼ਪੁਰ ਜ਼ਿਲ੍ਹੇ ’ਚ ਕੋਰੋਨਾ ਕਾਰਨ 2 ਹੋਰ ਮੌਤਾਂ, 60 ਨਵੇਂ ਪਾਜ਼ੇਟਿਵ ਮਾਮਲੇ ਆਏ ਸਾਹਮਣੇ
Wednesday, Sep 02, 2020 - 10:54 PM (IST)
ਫਿਰੋਜ਼ਪੁਰ/ਗੂਰੂਹਰਸਹਾਏ,(ਮਲਹੋਤਰਾ, ਕੁਮਰ, ਪਰਮਜੀਤ ਕੌਰ, ਭੁੱਲਰ, ਖੁੱਲਰ, ਆਨੰਦ, ਆਵਲਾ, ਸੁਦੇਸ਼)– ਜ਼ਿਲ੍ਹੇ ਵਿਚ ਕੋਰੋਨਾ ਵਾਇਰਸ ਨਾਲ ਮੌਤਾਂ ਦਾ ਸਿਲਸਿਲਾ ਰੁਕ ਨਹੀਂ ਰਿਹਾ। ਬੁੱਧਵਾਰ ਜ਼ਿਲ੍ਹੇ ਦੇ ਦੋ ਹੋਰ ਵਿਅਕਤੀਆਂ ਦੀ ਕੋਰੋਨਾ ਵਾਇਰਸ ਨਾਲ ਮੌਤ ਹੋਣ ਤੋਂ ਬਾਅਦ ਮ੍ਰਿਤਕਾਂ ਦੀ ਗਿਣਤੀ 44 ਹੋ ਗਈ ਹੈ। ਸਿਵਲ ਸਰਜਨ ਡਾ. ਵਿਨੋਦ ਸਰੀਨ ਨੇ ਦੱਸਿਆ ਕਿ ਅੱਜ ਪ੍ਰਾਪਤ ਹੋਈਆਂ ਕੋਰੋਨਾ ਟੈਸਟ ਰਿਪੋਰਟਾਂ ’ਚ 60 ਹੋਰ ਲੋਕਾਂ ਦੇ ਕੋਰੋਨਾ ਪਾਜ਼ੇਟਿਵ ਹੋਣ ਦੀ ਪੁਸ਼ਟੀ ਹੋਈ ਹੈ, ਜਦਕਿ ਆਈਸੋਲੇਸ਼ਨ ’ਚ ਰਹਿ ਰਹੇ 260 ਪੁਰਾਣੇ ਕੇਸਾਂ ਨੂੰ ਠੀਕ ਹੋਣ ਤੋਂ ਬਾਅਦ ਡਿਸਚਾਰਜ ਕਰ ਦਿੱਤਾ ਗਿਆ ਹੈ।
ਡਿਪਟੀ ਕਮਿਸ਼ਨਰ ਗੁਰਪਾਲ ਸਿੰਘ ਚਾਹਲ ਅਤੇ ਐੱਸ. ਡੀ. ਐੱਮ. ਅਮਿਤ ਗੁਪਤਾ ਦੀ ਅਗਵਾਈ ’ਚ ਪ੍ਰਸ਼ਾਸਨ ਵਲੋਂ ਕੋਰੋਨਾ ਮ੍ਰਿਤਕਾਂ ਦੇ ਅੰਤਿਮ ਸੰਸਕਾਰ ਕਰਨ ਵਾਲੀ ਟੀਮ ਦੇ ਇੰਚਾਰਜ ਕਾਨੂੰਗੋ ਸੰਤੋਖ ਸਿੰਘ ਤੱਖੀ ਨੇ ਦੱਸਿਆ ਕਿ ਸਿਹਤ ਵਿਭਾਗ ਦੇ ਨਿਯਮਾਂ ਅਨੁਸਾਰ ਦੋਵਾਂ ਕੋਰੋਨਾ ਮ੍ਰਿਤਕਾਂ ਅਮਰਜੀਤ ਸਿੰਘ ਪਿੰਡ ਆਰਫਕੇ ਅਤੇ ਮਨਮੋਹਨ ਗੁਪਤਾ ਵਾਸੀ ਫਿਰੋਜ਼ਪੁਰ ਛਾਉਣੀ ਦੇ ਅੰਤਿਮ ਸੰਸਕਾਰ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਮੌਜੂਦਗੀ ’ਚ ਪੂਰੀ ਸਾਵਧਾਨੀ ਨਾਲ ਕਰਵਾ ਦਿੱਤੇ ਗਏ ਹਨ।
ਇਨ੍ਹਾਂ ਦੀ ਰਿਪੋਰਟ ਆਈ ਪਾਜ਼ੇਟਿਵ
1. ਫਿਰੋਜ਼ਪੁਰ : ਵਿਜੈ ਕੁਮਾਰ ਨਰੂਲਾ, ਗੌਰਵ ਸ਼ਰਮਾ, ਸਤਵੰਤ ਕੌਰ, ਹਰੀਸ਼ ਗੁਪਤਾ, ਵਰਿੰਦਰ ਸਿੰਘ ਪਵਾਰ, ਨਿੰਮੋ, ਸੰਤਾ ਸਿੰਘ, ਪ੍ਰਦੀਪ ਗੰਗਵਾਰ, ਸਤਵੰਤ ਕੌਰ, ਹਰਮੀਤ ਕੌਰ, ਮਮਤਾ ਰਾਣਾ, ਨਰਿੰਦਰ ਲਾਂਬਾ, ਕੁੰਦਨ ਕੁਮਾਰ, ਦਰਸ਼ਨ ਸਿੰਘ, ਕਿਰਨ, ਪ੍ਰਕਾਸ਼ ਭੱਟ, ਨਿਰਕੇਸ਼ ਯਾਦਵ, ਸੁਭਾਸ਼ ਚੰਦਰ, ਰਾਜ ਕੁਮਾਰ ਕੱਕਡ਼, ਬਲਵਿੰਦਰ ਸਿੰਘ, ਰਜਨੀ, ਕ੍ਰਿਸ਼ਨ ਕੁਮਾਰ, ਮਨਜੀਤ ਕੌਰ, ਕਸਤੂਰੀ ਲਾਲ, ਹਰਦੇਵ ਸਿੰਘ, ਮੰਜੂ ਸਿੰਘ, ਮਨੀਸ਼ ਧਵਨ, ਰਣਬੀਰ ਸਿੰਘ, ਰਜੀਵ ਕੁਮਾਰ, ਮਿਸ਼ਰੀ ਦੇਵੀ
2. ਭਡ਼ਾਣਾ : ਸੁਰਜੀਤ ਸਿੰਘ ਸਿੱਧੂ
3. ਨਵਾਂ ਪੂਰਬਾ : ਜੋਗਿੰਦਰ ਸਿੰਘ
4. ਕਡ਼ਮਾ : ਅਮਨਪ੍ਰੀਤ ਕੌਰ
5. ਗੁਰੂਹਰਸਹਾਏ : ਸਿਕੰਦਰ, ਸ਼ਗਨਲਾਲ, ਗੁਰਚਰਨ ਸਿੰਘ, ਜਗਸੀਰ ਸਿੰਘ, ਗੁਰਪ੍ਰੀਤ ਸਿੰਘ, ਰਾਜਵੰਤ ਕੌਰ, ਰਵਿਸ਼ ਮੋਂਗਾ, ਬਲਕਾਰ ਸਿੰਘ, ਸੁਰਿੰਦਰ ਕੌਰ
6. ਮੱਖੂ : ਗੁਰਮੀਤ ਸਿੰਘ
7. ਜੰਗ : ਮੰਗਾ ਸਿੰਘ
8. ਬੁੱਟਰ : ਸਰੋਜ
9. ਜੀਰਾ : ਕੁਲਵੰਤ ਕੌਰ, ਇੰਦਰਜੀਤ ਕੌਰ, ਨਵਿੰਦਰ ਕੌਰ
10. ਮਮਦੋਟ : ਸ਼ੇਖ ਮੀਰਾਂਵਾਲੀ, ਓਮ ਪ੍ਰਕਾਸ਼, ਵਿਕਰਮਜੀਤ
11. ਲੋਂਗੋਦੇਵਾ : ਮਨਪ੍ਰੀਤ ਸਿੰਘ
12. ਤਲਵੰਡੀ ਭਾਈ : ਅਦਿੱਤਿਆ, ਸਨੇਹਾ
13. ਚੂਹਡ਼ੀਵਾਲਾ : ਬਗੀਚ ਸਿੰਘ
14. ਚੰਗਾਲੀ ਜਦੀਦ : ਹੀਰਾ ਸਿੰਘ
1552 ਲੋਕ ਹੋ ਚੁੱਕੇ ਠੀਕ
ਸਿਵਲ ਸਰਜਨ ਅਨੁਸਾਰ ਜ਼ਿਲੇ ’ਚ ਹੁਣ ਤੱਕ ਕੁੱਲ 2102 ਕੋਰੋਨਾ ਪਾਜ਼ੇਟਿਵ ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨਾਂ ’ਚੋਂ 1552 ਨੂੰ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ। ਜ਼ਿਲੇ ਦੇ 44 ਲੋਕਾਂ ਦੀ ਇਸ ਬੀਮਾਰੀ ਨਾਲ ਮੌਤ ਹੋਣ ਤੋਂ ਬਾਅਦ ਐਕਟਿਵ ਰੋਗੀਆਂ ਦੀ ਗਿਣਤੀ 506 ਰਹਿ ਗਈ ਹੈ।