ATM ਬਦਲ ਕੇ ਫਰਾਡ ਕਰਨ ਵਾਲੇ ਗਿਰੋਹ ਦੇ 2 ਮੈਂਬਰ ਕਾਬੂ

Thursday, Sep 09, 2021 - 03:13 AM (IST)

ATM ਬਦਲ ਕੇ ਫਰਾਡ ਕਰਨ ਵਾਲੇ ਗਿਰੋਹ ਦੇ 2 ਮੈਂਬਰ ਕਾਬੂ

ਖੰਨਾ(ਸੁਖਵਿੰਦਰ ਕੌਰ,ਕਮਲ,ਵਿਪਨ)- ਖੰਨਾ ਪੁਲਸ ਨੇ ਬੈਂਕ/ਏ. ਟੀ. ਐੱਮ. ਫਰਾਡ ਕਰਨ ਵਾਲੇ ਅੰਤਰਰਾਜੀ ਗਿਰੋਹ ਦੇ 2 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਐੱਸ. ਪੀ. (ਆਈ) ਮਨਪ੍ਰੀਤ ਸਿੰਘ ਨੇ ਦੱਸਿਆ ਕਿ ਥਾਣਾ ਸਿਟੀ-1 ਖੰਨਾ ਦੇ ਐੱਸ. ਐੱਚ. ਓ. ਰਵਿੰਦਰ ਕੁਮਾਰ ਤੇ ਸਹਾਇਕ ਥਾਣੇਦਾਰ ਜਗਤਾਰ ਸਿੰਘ ਸਮੇਤ ਪੁਲਸ ਪਾਰਟੀ ਨੂੰ ਇਕ ਖੁਫੀਆ ਜਾਣਕਾਰੀ ਪ੍ਰਾਪਤ ਹੋਈ ਸੀ ਕਿ ਪੰਜਾਬ, ਹਰਿਆਣਾ, ਦਿੱਲੀ, ਯੂ. ਪੀ. ਅਤੇ ਹੋਰਨਾਂ ਰਾਜਾਂ ਦੇ ਭੋਲੇ-ਭਾਲੇ ਲੋਕਾਂ/ਬੁਜ਼ਰਗਾਂ ਦੇ ਬੈਂਕ ਖਾਤਿਆ ’ਚੋਂ ਪੈਸੇ ਕਢਵਾ ਕੇ ਠੱਗੀ ਕਰਨ ਵਾਲੇ ਗਿਰੋਹ ਦੇ ਮੈਂਬਰ ਠੱਗੀ ਕਰਨ ਦੇ ਇਰਾਦੇ ਨਾਲ ਸ਼ਹਿਰ ’ਚ ਘੁੰਮ ਰਹੇ ਹਨ, ਜਿਸ ’ਤੇ ਕਾਰਵਾਈ ਕਰਦਿਆਂ ਪੁਲਸ ਨੇ ਗਸ਼ਤ ਦੌਰਾਨ ਰਤਨਹੇੜੀ ਫਾਟਕਾਂ ਨਜ਼ਦੀਕ ਦੋਸ਼ੀਆਂ ਸੋਨੂੰ ਪੁੱਤਰ ਮਨੋਜ ਵਾਸੀ ਹੀਰਾਪੁਰ, ਜ਼ਿਲ੍ਹਾ ਜਲੂਨ, ਯੂ. ਪੀ. ਅਤੇ 2 ਭੂਰੇ ਪੁੱਤਰ ਸੁਮਿਤ ਨਰਾਇਣ ਵਾਸੀ ਕੰਨਝਾਰੀ, ਜ਼ਿਲ੍ਹਾ ਜਲੂਨ, ਯੂ. ਪੀ. ਨੂੰ ਕਾਬੂ ਕਰ ਕੇ ਗ੍ਰਿਫਤਾਰ ਕੀਤਾ ਅਤੇ ਮੁਕੱਦਮਾ ਦਰਜ ਕੀਤਾ।


author

Bharat Thapa

Content Editor

Related News