ਚੋਰੀ ਦੇ ਦੋਪਹੀਆ ਵਾਹਨਾਂ ਸਮੇਤ ਦੋ ਕਾਬੂ

12/11/2017 6:34:45 PM

ਜਲੰਧਰ(ਸ਼ਿੰਦਾ)— ਇਥੋਂ ਦੀ ਪੁਲਸ ਨੇ ਚੋਰੀ ਦੇ ਦੋਪਹੀਆ ਵਾਹਨਾਂ ਸਮੇਤ 2 ਵਿਅਕਤੀਆਂ ਨੂੰ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਜਾਣਕਾਰੀ ਮੁਤਾਬਕ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਸੁਰਿੰਦਰ ਸਿੰਘ ਅਤੇ ਹਰਵਿੰਦਰ ਕੁਮਾਰ ਦੋਪਹੀਆ ਵਾਹਨ ਚੋਰੀ ਕਰਕੇ ਨੰਬਰ ਪਲੇਟ ਬਦਲ ਕੇ ਉਸ ਨੂੰ ਅੱਗੇ ਵੇਚ ਰਹੇ ਹਨ। ਉਹ ਚੋਰੀ ਦੇ ਮੋਟਰਸਾਈਕਲ 'ਤੇ ਕੈਂਟ ਇਲਾਕੇ ਵੱਲ ਆ ਰਹੇ ਸਨ ਕਿ ਇਸੇ ਦੌਰਾਨ ਪੁਲਸ ਨੇ ਨਾਕਾਬੰਦੀ ਕਰਕੇ ਦੁਸਹਿਰਾ ਗਰਾਊਂਡ ਦੇ ਕੋਲ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ। ਪੁਲਸ ਨੇ ਦੋਸ਼ੀਆਂ ਤੋਂ 3 ਐਕਟਿਵਾ, 2 ਮੋਟਰਸਾਈਕਲ ਅਤੇ 35 ਗ੍ਰਾਮ ਪਾਊਡਰ ਵੀ ਬਰਾਮਦ ਕੀਤਾ ਹੈ।


Related News